ਜੋਤਿਸ਼ ਸੰਮੇਲਨ ਵਿਚ ਮਸ਼ਹੂਰ ਅਸਟਰੋਲੋਜ਼ਰ ਸੁਨੀਲ ਗਰਗ ਸਨਮਾਨਿਤ

0
289
ਚੰਡੀਗੜ੍ਹ -ਸੈਕਟਰ 24 ਪਾਰਕ ਵਿਊ ਹੋਟਲ ਵਿਚ ਉਕਲਟ ਸਾਇੰਸ ਫਾਊਂਡੇਸ਼ਨ ਦੇ ਸੰਚਾਲਕ ਸੁਨੀਤਾ ਸੈਣੀ ਅਤੇ ਊਸ਼ਾ ਵਸੁੰਧਰਾ ਵਲੋ ਪ੍ਰੋਗਰਾਮ ਕੀਤਾ ਗਿਆ ਜਿਸ ਤੋਂ ਭਾਰਤ ਦੇ ਮਹਾਨ ਵਿਦਵਾਨ ਜੋਤਿਸ਼ ਇਕੱਠੇ ਹੋਏ ਇਸ ਮਹਾਨ ਜੋਤਿਸ਼ ਸੰਮੇਲਨ ਵਿਚ ਸ਼ੁਰੂਆਤੀ ਤੌਰ ਤੇ ਗਣੇਸ਼ ਵੰਦਨਾ ਅਤੇ ਜੋਤੀ ਜਲਾ ਕੇ ਕੀਤੀ ਗਈ। ਮਹਾਨ ਜੋਤਸ਼ੀਆ ਨੇ ਅਪਣਾ ਅਪਣਾ ਜੋਤਿਸ਼ ਦੇ ਉਪਰ ਵਿਚਾਰ ਰੱਖਿਆ। ਧਰਮ ਗੁਰੂ ਸਵਾਮੀ ਜੀ ਨੇ ਮੰਤਰ ਤੰਤਰ ਯੰਤਰ ਦੇ ਬਾਰੇ ਵਿਚ ਦੱਸਿਆ।ਕਮਲ ਕਿਸ਼ੋਰ ਜੀ ਨੇ ਪੇਡ ਪੌਦਿਆ ਦਾ ਸਾਡੇ ਜੀਵਨ ਤੇ ਕਿਸਤਰਾਂ ਪਰਭਾਵ ਪੈਂਦਾ ਹੈ ਬਾਰੇ ਦਸਿਆ ਅਤੇ ਜੋਤੀਸ਼ੀ ਦੇ ਦੁਆਰਾ ਪੇਡ ਪੌਦਿਆ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਲੈ ਕੇ ਆ ਸਕਦੇ ਹਾਂ ਅਤੇ ਆਪਣੀ ਸਮੱਸਿਆ ਦਾ ਹਲ ਕਿਸਤਰਾਂ ਕਰ ਸਕਦੇ ਹਾਂ ਇਸ ਬਾਰੇ ਦੱਸਿਆ। ਇਸ ਮਹਾਨ ਸਮੇਲਨ ਵਿੱਚ ਅਲੱਗ-ਅਲੱਗ ਸ਼ਹਿਰਾਂ ਤੋਂ ਵਿਦਵਾਨ ਜੋਤਸ਼ੀਆਂ ਨੇ ਹਿੱਸਾ ਲਿਆ। ਇਸ ਸੰਮੇਲਨ ਵਿਚ ਪਟਿਆਲਾ ਦੇ ਮਸ਼ਹੂਰ ਜੋਤਿਸ਼ ਸੁਨੀਲ ਗਰਗ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੁਨੀਲ ਗਰਗ ਨੇ ਜੋਤਿਸ਼ੀ ਦੇ ਰਹੱਸ ਉਪਾਇਆ ਨੂੰ ਸਾਂਝਾ ਕੀਤਾ ਅਤੇ ਬਹੁਤ ਸਾਰੇ ਗੁਪਤ ਮੰਤਰ ਤੰਤਰ ਯੰਤਰ ਦੇ ਬਾਰੇ ਵੀ ਦੱਸਿਆ। ਇਸ ਤੋਂ ਇਲਾਵਾ ਇਤਿਹਾਸਿਕ ਘਟਨਾਵਾਂ ਨੂੰ ਬਿਆਨ ਕੀਤਾ ਗਿਆ ਅਤੇ ਭਵਿੱਖ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ ਦੇ ਬਾਰੇ ਵਿਚ ਗੱਲਬਾਤ ਕੀਤੀ। ਪਟਿਆਲਾ ਦੇ ਮਸ਼ਹੂਰ ਜੋਤਿਸ਼ ਸੁਨੀਲ ਗਰਗ ਨੇ ਜੋਤਿਸ਼ੀ ਵਿਗਿਆਨ ਦੀ ਡੁੰਘਾਈ ਬਾਰੇ ਦੱਸਕੇ ਜੋਤਿਸ਼ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ। ਸੁਨੀਲ ਗਰਗ ਨੇ ਦੱਸਿਆ ਕਿ ਦਿਨ ਦੁਖੀਆ ਅਤੇ  ਜੀਵ ਜੰਤੂਆਂ ਦੀ ਸੇਵਾ ਕਰਕੇ ਵੀ ਅੱਪਾ ਆਪਣੇ ਗ੍ਰਹਿ ਨੂੰ ਠੀਕ ਕਰ ਸਕਦੇ ਹਾਂ। ਉਨ੍ਹਾਂ ਨੇ ਦੱਸਿਆ ਕਿ ਉਹ ਆਪ ਵੀ ਦਿਨ ਦੁਖੀਆ ਅਤੇ ਜੀਵ-ਜੰਤੂਆਂ ਦੀ ਨਿਰੰਤਰ ਸੇਵਾ ਅਤੇ ਦਾਣ ਪੁਣ ਕਰਦੇ ਰਹਿੰਦੇ ਹਨ। ਉਹਨਾਂ ਨੇ ਦੱਸਿਆ ਕਿ ਉਹ ਕਈ ਸੰਸਥਾਵਾਂ ਨਾਲ ਜੁੜੇ ਵੀ ਹੋਏ ਹਨ। ਮਸ਼ਹੂਰ ਅਸਟਰੋਲੋਜਰ ਸੁਨੀਲ ਗਰਗ ਨੂੰ ਚੰਡੀਗੜ੍ਹ ਵਿਚ ਮਹਾਨ ਵਿਦਵਾਨਾਂ ਦੁਆਰਾ ਸਨਮਾਨਿਤ ਵੀ ਕੀਤਾ ਗਿਆ।

LEAVE A REPLY

Please enter your comment!
Please enter your name here