ਜੰਡਿਆਲਾ ਗੁਰੂ ਦਾਣਾ ਮੰਡੀ ਵਿੱਚ ਹਜਾਰਾ ਦੀ ਗਿਣਤੀ ਵਿੱਚ ਇੱਕਤਰ ਹੋਏ ਕਿਸਾਨ

0
98
ਜੰਡਿਆਲਾ ਗੁਰੂ (ਬਲਰਾਜ ਸਿੰਘ ਰਾਜਾ)
ਜੰਡਿਆਲਾ ਗੁਰੂ ਵਿੱਚ ਅੱਜ ਕਿਸਾਨਾਂ ਦੀ ਹੋ ਰਹੀ ਮਹਾਂ ਰੈਲੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆ ਇਲਾਵਾ ਹਜਾਰਾ ਦੀ ਗਿਣਤੀ ਵਿੱਚ ਕਿਸਾਨ ਨਜਰ ਆਏ।।
ਜ਼ਿਕਰ ਯੋਗ ਹੈ ਕਿ ਅੱਜ ਜੰਡਿਆਲਾ ਦੇ ਗੁਰੂ ਦੇ ਵਿੱਚ ਕਿਸਾਨਾਂ ਦੀ ਹੋ ਰਹੀ ਮਹਾਂ ਰੈਲੀ ਦੇ ਦਰਮਿਆਨ ਦਿੱਲੀ ਅੰਦੋਲਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਜਾਣਾ ਹੈ ਜਿਸ ਦੀ ਪੁਸ਼ਟੀ ਸੀਨੀਅਰ ਕਿਸਾਨ ਆਗੂ ਸਰਵਨ ਸਿੰਘ ਭੰਦੇਰ ਵੱਲੋਂ ਸਾਡੇ ਪੱਤਰਕਾਰ ਨਾਲ ਗੱਲਬਾਤ ਨਾਲ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਸਨ ਲੇਕਿਨ ਕੇਂਦਰ ਸਰਕਾਰ ਦੇ ਕੰਨ ਤੇ ਅੱਜ ਤੱਕ ਜੂਮ ਨਹੀਂ ਸਰਕੀ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਮੁੜ ਤੋਂ ਲਾਮਬੰਦੀ ਕੀਤੀ ਜਾ ਰਹੀ ਹੈ ਔਰ ਅੱਜ ਦੇ ਇਸ ਇਕੱਠ ਦੇ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਸੀਨੀਅਰ ਆਗੂ ਅਤੇ ਬਹੁ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਸ਼ਾਮਿਲ ਹੋਏ ਨੇ ਉਹਨਾਂ ਕਿਹਾ ਕਿ ਅੱਜ ਇਸ ਰੈਲੀ ਦੀ ਸਮਾਪਤੀ ਦੇ ਬਾਅਦ ਦਿੱਲੀ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਐਲਾਨ ਹੋ ਸਕਦਾ ਹੈ। ਇਸ ਦੇ ਨਾਲ ਹੀ ਛੇ ਜਨਵਰੀ ਨੂੰ ਬਰਨਾਲਾ ਦੇ ਵਿੱਚ ਕਿਸਾਨਾਂ ਦੀ ਮਹਾਂ ਰੈਲੀ ਹੋਣ ਜਾ ਰਹੀ।
ਜ਼ਿਕਰਯੋਗ ਹੈ ਕਿ ਅੱਜ ਜੰਡਿਆਲਾ ਵਿੱਚ ਹੋ ਰਹੇ ਕਿਸਾਨਾਂ ਦੇ ਇਸ ਵਿਸ਼ਾਲ ਇਕੱਠ ਦੇ ਵਿੱਚ ਬਹੁ ਗਿਣਤੀ ਕਿਸਾਨ ਮਾਝੇ ਦੇ ਵੱਖ ਵੱਖ ਜਿਲ੍ਹਿਆਂ ਤੋਂ ਆਏ ਹੋਏ ਹਨ ਇਸ ਦੇ ਨਾਲ ਹੀ ਨਾਲ ਦੇ ਜਿਲੇ ਕਪੂਰਥਲਾ ਤਰਨ ਤਾਰਨ ਜਲੰਧਰ ਫਗਵਾੜਾ ਹੁਸ਼ਿਆਰਪੁਰ ਤੋਂ ਵੀ ਕਿਸਾਨ ਜਿਹੜੇ ਨੇ ਉਹ ਇਸ ਰੈਲੀ ਦੇ ਵਿੱਚ ਪਹੁੰਚ ਰਹੇ ਨੇ ਜਿੱਥੇ ਇੱਕ ਪਾਸੇ ਭਾਰਤ ਠੰਡ ਦੇ ਕਾਰਨ ਲੋਕ ਘਰਾਂ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਤਾਂ ਉਥੇ ਆਪ ਮੁਹਾਰੇ ਹੀ ਇੱਥੇ ਕਿਸਾਨ ਆਗੂ ਬੀਬੀਆਂ ਨੌਜਵਾਨ ਬੱਚੇ ਸ਼ਾਮਿਲ ਹੁੰਦੇ ਹੋਏ ਨਜ਼ਰ ਆ ਰਹੇ ਹਨ।

LEAVE A REPLY

Please enter your comment!
Please enter your name here