ਜੰਡਿਆਲਾ ਗੁਰੂ ਵਿਖੇਂ ਬਿਜਲੀ ਮੰਤਰੀ ਨੇ ਬਿਜਲੀ ਸੁਵਿਧਾ ਸੈਂਟਰ ਦੇ ਸਥਾਪਿਤ ਕਰਨ ਦਾ ਰੱਖਿਆ ਨੀਂਹ ਪੱਥਰ  

0
334
ਰਈਆ, 6 ਅਗਸਤ  (ਕਮਲਜੀਤ ਸੋਨੂੰ) —ਪੰਜਾਬ ਵਿੱਚ ਬਿਜਲੀ ਖਪਤਕਾਰਾਂ ਨੂੰ ਸਹੂਲਤਾਂ ਦੇਣ ਲਈ ਵੱਖ-ਵੱਖ ਥਾਵਾਂ ਤੇ ਸੁਵਿਧਾ ਕੇਂਦਰ ਸਥਾਪਿਤ ਕੀਤੇ ਹੋਏ ਹਨ। ਇਸੇ ਤਰਜ ਤੇ ਜੰਡਿਆਲਾ ਗੁਰੂ ਵਿਖੇ ਸੁਵਿਧਾ ਕੇਂਦਰ ਚਾਲੂ ਕਰਨ ਲਈ ਅੱਜ ਕੈਬਨਿਟ ਬਿਜਲੀ ਮੰਤਰੀ ਪੰਜਾਬ ਸ੍ਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਨੀਂਹ ਪੱਥਰ ਰੱਖਿਆ ਗਿਆ। ਇਸ ਸੁਵਿਧਾ ਕੇਂਦਰ ਵਿੱਚ ਬਿਜਲੀ ਦੇ ਬਹੁਤ ਸਾਰੇ ਕੰਮ ਵਿਜੇਂ ਕਿ ਨਵੇਂ ਕੁਨੈਕਸ਼ਨ, ਮੀਟਰਾਂ ਨੂੰ ਬਦਲੀ ਕਰਨਾਂ/ਲੋਡ ਵਧਾਉਣ ਆਦਿ ਸਬੰਧੀ ਸੁਵਿਧਾ ਇੱਕੋ ਜਗ੍ਹਾ ਤੇ ਦਿੱਤੇ ਜਾਣਗੇ। ਇਸ ਸੁਵਿਧਾ ਕੇਂਦਰ ਵਿੱਚ ਖਪਤਕਾਰਾਂ ਦੇ ਬੈਠਣ ਲਈ ਪ੍ਰਬੰਧ,  ਏ.ਸੀ. ਹਾਲ, ਬਾਥਰੂਮ, ਪੀਣ ਵਾਲੇ ਪਾਣੀ ਦੀ ਵਧੀਆ ਸੁਵਿਧਾ ਹੋਣਗੀਆਂ। ਜੰਡਿਆਲਾ ਗੁਰੂ ਦਫ਼ਤਰ ਅਧੀਨ 93422 ਨੰ: ਖਪਤਕਾਰਾਂ ਨੂੰ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਸੁਵਿਧਾ ਦਾ ਨੀਂਹ ਪੱਥਰ ਰੱਖਣ ਲਈ ਜੰਡਿਆਲਾ ਗੁਰੂ ਦੇ ਸਮੂਹ ਬਿਜਲੀ ਮੁਲਾਜਮਾਂ ਵਲੋਂ ਉਚੇਚੇ ਤੌਰ ਤੇ ਕੈਬਿਨਿਟ ਬਿਜਲੀ ਮੰਤਰੀ  ਦਾ ਧੰਨਵਾਦ ਕੀਤਾ ਗਿਆ। ਇਹ ਸੁਵਿਧਾ ਕੇਂਦਰ ਨੂੰ ਸਥਾਪਿਤ ਕਰਨ ਲਈ ਲਗਭਗ 1 ਕਰੋੜ ਰੁਪਏ ਦਾ ਖਰਚਾ ਆਵੇਗਾ। ਇਸ ਮੌਕੇ ਇੰਜੀ: ਬਾਲ ਕਿਸ਼ਨ ਮੁੱਖ ਇੰਜੀ: ਬਾਰਡਰ ਜੋਨ, ਇੰਜੀ: ਸੰਜੀਵ ਪ੍ਰਭਾਕਰ, ਮੁੱਖ ਇੰਜੀ: ਪੀ. ਤੇ ਐਮ ਲੁਧਿਆਣਾ, ਇੰਜੀ: ਜਤਿੰਦਰ ਸਿੰਘ ਦਿਹਾਤੀ ਹਲਕਾ ਅੰਮ੍ਰਿਤਸਰ, ਇੰਜੀ: ਜਨਕ ਰਾਜ ਐਸ.ਈ.ਸਿਵਲ ਲੁਧਿਆਣਾ, ਇੰਜੀ: ਸਰਬਜੀਤ ਸਿੰਘ ਐਸ.ਈ.ਪੀ. ਤੇ ਐਮ ਜਲੰਧਰ, ਇੰਜੀ: ਮਨਿੰਦਰਪਾਲ ਸਿੰਘ ਮੰਡਲ ਜੰਡਿਆਲਾ ਗੁਰੂ, ਇੰਜੀ: ਗੁਰਇਕਬਾਲ ਸਿੰਘ ਐਕਸੀਅਨ ਸਿਵਲ, ਇੰਜੀ: ਰਾਉ ਗੋਰਵ ਸਿੰਘ ਜੰਡਿਆਲਾ ਗੁਰੂ ਅਤੇ ਸਮੂਹ ਉਪ ਮੰਡਲ ਅਫ਼ਸਰ ਅਧੀਨ ਜੰਡਿਆਲਾ ਗੁਰੂ ਮੰਡਲ ਹਾਜ਼ਰ ਸਨ।

LEAVE A REPLY

Please enter your comment!
Please enter your name here