ਜੰਡਿਆਲਾ ਗੁਰੂ ਸਹਿਰ ਦੀ ਚਿਰੋਕਣੀ ਮੰਗ ਪੂਰੀ, ਈ ਟੀ ਓ ਨੇ ਮੋਬਾਇਲ ਟਰਾਂਸਫਾਰਮਰ ਟਰਾਲੀ ਸਹਿਰ ਨੂੰ ਸੌਂਪੀ

0
119

ਅੰਮ੍ਰਿਤਸਰ,ਰਾਜਿੰਦਰ ਰਿਖੀ
ਹਰਭਜਨ ਸਿੰਘ ਈ.ਟੀ.ਉ. ਬਿਜਲੀ ਅਤੇ ਲੋਕ ਨਿਰਮਾਣ ਮੰਤਰੀ, ਪੰਜਾਬ ਵੱਲੋਂ ਜੰਡਿਆਲਾ ਗੁਰੂ ਸ਼ਹਿਰ ਦੇ ਖਪਤਕਾਰਾਂ ਦੀ ਚਿਰੋਕਣੀ ਮੰਗ ਨੂੰ ਪੂਰੀ ਕਰਦਿਆਂ ਹੋਇਆ ਮੋਬਾਇਲ ਟਰਾਂਸਫਾਰਮਰ ਟਰਾਲੀ ਜੰਡਿਆਲਾ ਗੁਰੂ ਸਹਿਰ ਨੂੰ ਸਮਰਪਿਤ ਕੀਤੀ ਹੈ। ਇਸ ਉਪਰ ਲਗਭਗ 10 ਲੱਖ ਰੁਪਏ ਦਾ ਖਰਚ ਆਇਆ ਹੈ, ਇਸ ਨਾਲ ਜੰਡਿਆਲਾ ਗੁਰੂ ਸਹਿਰ ਵਿਚ ਐਮਰਜੈਂਸੀ ਵਿਚ ਟਰਾਂਸਫਾਰਮਰ ਸੜਨ ਮੌਕੇ ਇਸ ਮੋਬਾਇਲ ਟਰਾਂਸਫਾਰਮਰ ਟਰਾਲੀ ਤੋਂ ਬਿਜਲੀ ਸਪਲਾਈ ਦਿੱਤੀ ਜਾ ਸਕੇਗੀ। ਉਨ੍ਹਾਂ ਵਧੀਕ ਨਿਗਰਾਨ ਇੰਜੀਨੀਅਰ ਜੰਡਿਆਲਾ ਗੁਰੂ ਨੂੰ ਇੱਕ ਹੋਰ ਮੋਬਾਇਲ ਟਰਾਂਸਫਾਰਮਰ ਟਰਾਲੀ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਗਰਮੀਆਂ ਦੇ ਸੀਜਨ ਵਿਚ ਜੰਡਿਆਲਾ ਗੁਰੂ ਸ਼ਹਿਰ ਵਿਚ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇ। ਇਸ ਮੌਕੇ ਸਤਿੰਦਰ ਸਿੰਘ, ਅਨਿਲ ਸੂਰੀ, ਸਰਬਜੀਤ ਸਿੰਘ ਡਿੰਪੀ, ਛਨਾਕ ਸਿੰਘ, ਜਗਜੀਤ ਸਿੰਘ ਜੱਜ ਨਿੱਜਰਪੁਰਾ, ਹਰਪਾਲ ਸਿੰਘ ਚੋਹਾਨ, ਇੰਜੀ: ਬਾਲ ਕਿਸਨ, ਮੁੱਖ ਇੰਜੀ: ਸੰਚਾਲਣ ਬਾਰਡਰ ਜੋਨ ਅੰਮ੍ਰਿਤਸਰ, ਇੰਜੀ: ਸੁਰਿੰਦਰਪਾਲ ਸੋਂਧੀ, ਨਿਗਰਾਨ ਇੰਜੀ:ਸੰਚਾਲਣ, ਸਬਅਰਬਨ ਹਲਕਾ ਅੰਮ੍ਰਿਤਸਰ, ਇੰਜੀ: ਮਨਿੰਦਰਪਾਲ ਸਿੰਘ ਵਧੀਕ ਨਿਗਰਾਨ ਇੰਜੀਨੀਅਰ, ਇੰਜੀ: ਗੁਰਮੁੱਖ ਸਿੰਘ, ਵਧੀਕ ਨਿਗਰਾਨ ਇੰਜੀਨੀਅਰ, ਇੰਜੀ: ਜਸਬੀਰ ਸਿੰਘ, ਵਧੀਕ ਨਿਗਰਾਨ ਇੰਜੀਨੀਅਰ ਗਰਿਡ ਸਾਂਭ ਸੰਭਾਲ, ਅੰਮ੍ਰਿਤਸਰ, ਇੰਜੀ: ਪੰਕਜ ਉਪ ਮੰਡਲ ਅਫਸਰ ਫਤਿਹਪੁਰ ਰਾਜਪੂਤਾਂ, ਇੰਜੀ: ਮਹਿੰਦਰ ਸਿੰਘ ਉਪ ਮੰਡਲ ਅਫਸਰ ਬੰਡਾਲਾ, ਇੰਜੀ: ਸੁਖਜੀਤ ਸਿੰਘ ਉਪ ਮੰਡਲ ਅਫਸਰ ਜੰਡਿਆਲਾ ਗੁਰੂ, ਇੰਜੀ: ਪ੍ਰਦੀਪ ਸਿੰਘ ਉਪ ਮੰਡਲ ਅਫਸਰ ਟਾਗਰਾ, ਇੰਜੀ: ਸੁਰਿੰਦਰ ਸਿੰਘ ਏਏਈ, ਇੰਜੀ: ਕਰਮਬੀਰ ਸਿੰਘ ਉਪ ਮੰਡਲ ਅਫਸਰ ਕੋਟ ਮਿਤ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here