ਜੱਗੀ ਚੋਹਲਾ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਜਿਲ੍ਹਾ ਤਰਨਤਾਰਨ ਦੇ ਬਣੇ ਪ੍ਰਧਾਨ

0
101
ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ
ਪਾਰਟੀ ਦੀ ਮਜ਼ਬੂਤੀ ਲਈ ਨੌਜਵਾਨ ਵਰਗ ਨੂੰ ਕੀਤਾ ਜਾਵੇਗਾ ਲਾਮਬੰਦ-ਜੱਗੀ ਚੋਹਲਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,4 ਮਾਰਚ 2024
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਜਗਜੀਤ ਸਿੰਘ ਜੱਗੀ ਚੋਹਲਾ ਮੈਂਬਰ ਬਲਾਕ ਸੰਮਤੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ ਰਾਤ ਕੀਤੀ ਜਾ ਰਹੀ ਮਿਹਨਤ ਅਤੇ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸ਼ਲਾਘਾਯੋਗ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ,ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਜਿਲ੍ਹਾ ਤਰਨਤਾਰਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਜੱਗੀ ਚੋਹਲਾ ਅਤੇ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਅਤੇ ਇਸ ਪਰਿਵਾਰ ਦਾ ਆਪਣੇ ਇਲਾਕੇ ਵਿੱਚ ਚੰਗਾ ਅਧਾਰ ਹੈ।ਆਪਣੀ ਇਸ ਨਿਯੁਕਤੀ ‘ਤੇ ਜਗਜੀਤ ਸਿੰਘ ਜੱਗੀ ਚੋਹਲਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ,ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ,ਯੂਥ ਵਿੰਗ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ,ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ,ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ,ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ,ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ,ਆਈਟੀ ਵਿੰਗ ਪੰਜਾਬ ਦੇ ਪ੍ਰਧਾਨ ਨਛੱਤਰ ਸਿੰਘ,ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਦਾ ਧੰਨਵਾਦ ਕੀਤਾ ਹੈ।ਜੱਗੀ ਚੋਹਲਾ ਨੇ ਕਿਹਾ ਕਿ ਪਾਰਟੀ ਵਲੋਂ ਜ਼ੋ ਵੱਡਾ ਭਰੋਸਾ ਰੱਖ ਕੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ,ਉਸਨੂੰ ਉਹ ਪੂਰੀ ਲਗਨ ‘ਤੇ ਮਿਹਨਤ ਨਾਲ ਨਿਭਾਉਣਗੇ।ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਲੈਕੇ ਜਾਣ ਲਈ ਜ਼ਿਲ੍ਹੇ ਵਿੱਚ ਯੂਥ ਵਿੰਗ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਨੌਜਵਾਨ ਵਰਗ ਨੂੰ ਵੱਡੀ ਗਿਣਤੀ ਵਿੱਚ ਆਪਣੇ ਨਾਲ ਜੋੜਨਗੇ। ਜੱਗੀ ਚੋਹਲਾ ਨੇ ਇਹ ਵੀ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਆਪਣੀ ਵੱਡੀ ਭੂਮਿਕਾ ਨਿਭਾਵੇਗਾ ਅਤੇ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇਗਾ।ਜੱਗੀ ਚੋਹਲਾ ਦੀ ਇਸ ਨਿਯੁਕਤੀ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਿੰਦਰ ਸਿੰਘ ਟੋਨੀ, ਗੁਰਦੀਪ ਸਿੰਘ ਚੱਕ ਜਨਰਲ ਸਕੱਤਰ ਯੂਥ ਅਕਾਲੀ ਦਲ,ਕੁਲਦੀਪ ਸਿੰਘ ਔਲਖ,ਸੀਨੀਅਰ ਯੂਥ ਆਗੂ ਸੁਖਜਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਪੱਖੋਪੁਰ, ਸਤਨਾਮ ਸਿੰਘ ਕਰਮੂੰਵਾਲਾ,ਜਗਰੂਪ ਸਿੰਘ ਪੱਖੋਪੁਰਾ,ਪਰਮਜੀਤ ਸਿੰਘ ਮੁੰਡਾ ਪਿੰਡ,ਚਮਕੌਰ ਸਿੰਘ ਸਾਬਕਾ ਸਰਪੰਚ ਸੰਗਤਪੁਰ,ਜਥੇ.ਮਨਜੀਤ ਸਿੰਘ ਪੱਖੋਪੁਰ,ਕੁਰਿੰਦਰਜੀਤ ਸਿੰਘ, ਜਗਜੀਤ ਸਿੰਘ ਬੱਲ ਘੜਕਾ,ਦਵਿੰਦਰ ਸਿੰਘ ਵਰਿਆਂ, ਗੁਰਮੀਤ ਸਿੰਘ ਸਰਪੰਚ ਰਾਣੀਵਲਾਹ, ਸੁਖਵਿੰਦਰ ਸਿੰਘ ਜੀਓਬਾਲਾ,ਤਲਵਿੰਦਰ ਸਿੰਘ,ਸੁਖਬੀਰ ਸਿੰਘ ਗਿੱਲ,ਮਾਸਟਰ ਦਲਬੀਰ ਸਿੰਘ ਚੰਬਾ,ਮਾਸਟਰ ਗੁਰਨਾਮ ਸਿੰਘ ਧੁੰਨ,ਗੁਰਦੀਪ ਸਿੰਘ ਸੀਨੀ.ਮੀਤ ਪ੍ਰਧਾਨ,ਜੋਬਨ ਸਿੰਘ ਸਰਪੰਚ ਲੁਹਾਰ,ਨਿਸ਼ਾਨ ਸਿੰਘ ਲੁਹਾਰ,ਵਰਿੰਦਰ ਜੌਹਲ,ਕੁਲਦੀਪ ਸਿੰਘ ਰਿਟਾਇਰਡ ਡੀਐਸਪੀ ਸਰਪੰਚ ਜਾਮਾਰਾਏ,ਸਤਨਾਮ ਸਿੰਘ,ਪ੍ਰਭਜੋਤ ਸਿੰਘ ਕੈਨੇਡਾ,ਅਮਨਪ੍ਰੀਤ ਸਿੰਘ,ਤਰਲੋਕ ਸਿੰਘ,ਹਰਜੀਤ ਸਿੰਘ,ਜਸਕਰਨ ਸਿੰਘ,ਸਾਹਿਲ ਪ੍ਰੀਤ ਸਿੰਘ,ਗੁਰਭੇਜ ਸਿੰਘ,ਜਸ਼ਨਪ੍ਰੀਤ ਸਿੰਘ,ਦਇਆ ਸਿੰਘ ਚੋਹਲਾ ਖੁਰਦ,ਸਤਨਾਮ ਸਿੰਘ ਨਿੱਕਾ ਚੋਹਲਾ,ਅਮਰਜੀਤ ਸਿੰਘ ਮੈਂਬਰ,ਗਿਆਨ ਸਿੰਘ ਮੈਂਬਰ,ਭੁਪਿੰਦਰ ਸਿੰਘ, ਨਿਰਮਲ ਸਿੰਘ,ਬਾਬਾ ਗੁਰਦੀਪ ਸਿੰਘ,ਪਾਲ ਸਿੰਘ,ਅਮਰਜੀਤ ਸਿੰਘ ਰੋੜੀ,ਸੱਤੀ ਸ਼ਾਹ, ਅਵਤਾਰ ਸਿੰਘ,ਮਾਸਟਰ ਜੋਗਿੰਦਰ ਸਿੰਘ ਬਲਰਾਜ ਸਿੰਘ,ਕਵਲਜੀਤ ਸਿੰਘ,ਕੁਲਦੀਪ ਸਿੰਘ,ਚਰਨ ਸਿੰਘ,ਲਵਪ੍ਰੀਤ ਸਿੰਘ, ਗੁਰਜਿੰਦਰ ਸਿੰਘ,ਰਣਜੀਤ ਸਿੰਘ ਭੱਠਲ,ਨਿਰੰਜਨ ਸਿੰਘ ਮੈਂਬਰ,ਸੋਹਣ ਸਿੰਘ ਮੈਂਬਰ,ਨਿਰਮਲ ਸਿੰਘ,ਮੇਜਰ ਸਿੰਘ,ਨਰਾਇਣ ਸਿੰਘ,ਜਗਜੀਤ ਸਿੰਘ,ਹਰੀ ਸਿੰਘ,ਪ੍ਰਤਾਪ ਸਿੰਘ ਆਦਿ ਵਲੋਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ।

LEAVE A REPLY

Please enter your comment!
Please enter your name here