ਜੱਸਾ ਸਿੰਘ ਰਾਮਗੜ੍ਹੀਆ ਜੀ ਦੀ 300 ਸਾਲਾ ਜਨਮ ਸ਼ਤਾਬਦੀ ਸੰਬੰਧੀ ਦਿੱਲੀ ਫਤਹਿ ਮਾਰਚ ‘ਚ ਹਰ ਸਿੱਖ ਕਰੇ ਸ਼ਮੂਲੀਅਤ- ਗਾਗੀ

0
134

ਜੰਡਿਆਲਾ ਗੁਰੂ, ਸ਼ੁਕਰਗੁਜ਼ਾਰ ਸਿੰਘ

ਇਸ ਸਾਲ ਸਿੱਖ ਪੰਥ ਦੇ ਮਹਾਨ ਯੋਧੇ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੀ 300 ਸਾਲਾ ਜਨਮ ਸ਼ਤਾਬਦੀ ਸੰਸਾਰ ਪੱਧਰ ‘ਤੇ ਬੜੇ ਵੱਡੇ ਪੱਧਰ ‘ਤੇ ਮਨਾਈ ਜਾ ਰਹੀ ਹੈ, ਜਿਸ ਸੰਬੰਧ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ 6 ਅਪ੍ਰੈਲ ਫਤਹਿ ਮਾਰਚ ਦੀ ਆਰੰਭਤਾ ਹੋਵੇਗੀ ਅਤੇ ਇਹ ਫਤਹਿ ਮਾਰਚ ਗੁਰਦੁਆਰਾ ਮਜਨੂੰ ਟਿੱਲਾ, ਦਿੱਲੀ ਪਹੁੰਚਕੇ ਸੰਪੂਰਨ ਹੋਵੇਗਾ। ਇਸ ਫਤਹਿ ਮਾਰਚ ‘ਚ ਸ਼ਾਮਿਲ ਹੋਣ ਲਈ ਰਾਮਗੜ੍ਹੀਆ ਬੋਰਡ ਦਿੱਲੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗਾਗੀ ਆਪਣੀ ਸਮੁੱਚੀ ਟੀਮ ਨਾਲ ਦੇਸ਼ ਭਰ ‘ਚ ਵੱਖ ਵੱਖ ਜਥੇਬੰਦੀਆਂ ਨੂੰ ਸੱਦਾ ਦੇਂਦਿਆਂ ਹੋਏ ਅੰਮ੍ਰਿਤਸਰ ਤੋਂ ਹੁੰਦਿਆਂ ਮਾਨਾਂਵਾਲਾ ਉਪਰੰਤ ਜੰਡਿਆਲਾ ਗੁਰੂ ਪਹੁੰਚੇ। ਉਹਨਾਂ ਨਾਲ ਰਾਮਗੜ੍ਹੀਆ ਭਾਈਬੰਦੀ ਅੰਮ੍ਰਿਤਸਰ ਦੇ ਨੁਮਾਇੰਦੇ ਸਤਪਾਲ ਸਿੰਘ ਸੋਖੀ,ਗੁਰਮੇਜ ਸਿੰਘ ਮਠਾੜੂ,ਗਿਆਨ ਸਿੰਘ ਭਮਰਾ, ਸਤਬੀਰ ਸਿੰਘ ਹੂੰਝਣ ਵੀ ਪਹੁੰਚੇ। ਗਾਗੀ ਨੇ ਦੱਸਿਆ ਦਿੱਲੀ ਫ਼ਤਹਿ ਮਾਰਚ 6 ਅਪ੍ਰੈਲ ਅੰਮ੍ਰਿਤਸਰ ਤੋਂ ਸਵੇਰੇ 8 ਵਜੇ ਚਲ ਕੇ ਸ਼ਾਮੀ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਰੁਕੇਗਾ ਅਤੇ ਸਵੇਰੇ 7 ਤਾਰੀਖ ਨੂੰ ਸਵੇਰੇ ਚੱਲ ਕੇ ਸ਼ਾਮੀ ਗੁਰੂਦਵਾਰਾ ਮਜਨੂੰ ਟਿੱਲਾ ਦਿੱਲੀ ਵਿਖੇ ਸ਼ਾਮੀ ਪਹੁੰਚੇਗਾ। ਜੰਡਿਆਲਾ ਗੁਰੂ ਤੋਂ ਬਾਅਦ ਗਾਗੀ ਨੇ ਸਮੁੱਚੀ ਟੀਮ ਨਾਲ ਜਲੰਧਰ, ਲੁਧਿਆਣਾ ਵਿਖੇ ਇਸ ਫਤਹਿ ਮਾਰਚ ਸੰਬੰਧੀ ਹੋ ਰਹੀ ਮੀਟਿੰਗ ਵਿੱਚ ਵੀ ਸ਼ਮੂਲੀਅਤ ਕਰਨੀ ਸੀ। ਗਾਗੀ ਨੇ ਇਸ ਫਤਹਿ ਮਾਰਚ ਸੰਬੰਧੀ ਹੋਰ ਜਾਣਕਾਰੀ ਲਈ ਆਪਣਾ ਨੰਬਰ +91-97186 00734 ਵੀ ਜਾਰੀ ਕੀਤਾ।

LEAVE A REPLY

Please enter your comment!
Please enter your name here