ਸੁਖਪਾਲ ਸਿੰਘ ਹੁੰਦਲ,ਕਪੂਰਥਲਾ -ਕਪੂਰਥਲਾ ਜ਼ਿਲ੍ਹੇ ਵਿਚ ਝੋਨੇ ਦੀ ਖਰੀਦ ਸੁਚਾਰੂ ਤਰੀਕੇ ਨਾਲ ਜਾਰੀ ਹੈ ਅਤੇ ਝੋਨੇ ਦੀ ਖਰੀਦ ਬਦਲੇ ਕਿਸਾਨਾਂ ਨੂੰ 1123.65 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਪਿੱਛੋਂ 26 ਅਕਤੂਬਰ ਤੱਕ 602819 ਮੀਟਰਕ ਟਨ ਝੋਨੇ ਦੀ ਮੁਕੰਮਲ ਖਰੀਦ ਕੀਤੀ ਜਾ ਚੁੱਕੀ ਹੈ।ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਝੋਨੇ ਦੀ ਖਰੀਦ ਦਾ ਟੀਚਾ 796120 ਮੀਟਰਕ ਟਨ ਮਿੱਥਿਆ ਗਿਆ ਸੀ,ਜਿਸ ਵਿਚੋਂ 602819 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ,ਜੋਕਿ ਮਿੱਥੇ ਗਏ ਟੀਚੇ ਦਾ 77.33 ਫੀਸਦੀ ਬਣਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 4 ਸਰਕਾਰੀ ਖਰੀਦ ਏਜੰਸੀਆਂ ਵਲੋਂ ਖਰੀਦ ਕੀਤੀ ਜਾ ਰਹੀ ਹੈ,ਜਿਸ ਵਿਚ ਪਨਗਰੇਨ ਵਲੋਂ 258569 ਮੀਟਰਕ ਟਨ ਖਰੀਦ ਕੀਤੀ ਗਈ ਹੈ,ਜਦਕਿ ਮਾਰਕਫੈੱਡ ਵਲੋਂ 173456 ਮੀਟਰਕ ਟਨ,ਪਨਸਪ ਵਲੋਂ 127892 ਮੀਟਰਕ ਟਨ ਅਤੇ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਵਲੋਂ 42902 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ ਲਿਫਟਿੰਗ ਦੇ ਮਾਮਲੇ ਵਿਚ ਵੀ ਜ਼ਿਲ੍ਹੇ ਅੰਦਰ 514403 ਲੱਖ ਮੀਟਰਕ ਟਨ ਦੇ ਕਰੀਬ ਝੋਨੇ ਦੀ ਚੁਕਾਈ ਹੋ ਚੁੱਕੀ ਹੈ ਅਤੇ ਨਿਰਧਾਰਿਤ 72 ਘੰਟੇ ਦੀ ਸਮਾਂ ਹੱਦ ਅੰਦਰ ਬਣਦੀ ਚੁਕਾਈ ਦਾ 96.14 ਫੀਸਦੀ ਬਣਦਾ ਹੈ।ਮੰਡੀਆਂ ਵਿਚ ਹੁਣ ਤੱਕ ਆਏ ਝੋਨੇ ਦੀ 98 ਫੀਸਦੀ ਖਰੀਦ ਕੀਤੀ ਜਾ ਚੁੱਕੀ ਹੈ,ਜਦਕਿ ਰੋਜ਼ਾਨਾ 25 ਹਜ਼ਾਰ ਮੀਟਰਕ ਟਨ ਦੇ ਕਰੀਬ ਝੋਨਾ ਮੰਡੀਆਂ ਵਿਚ ਆ ਰਿਹਾ ਹੈ।
Boota Singh Basi
President & Chief Editor