ਚੈਸਟਰਮੇਅਰ, ਅਲਬਰਟਾ 22 ਜਨਵਰੀ (ਰਾਜ ਗੋਗਨਾ )-ਕੈਨੇਡੀਅਨ ਪ੍ਰੋਵਿਨਸ ਐਲਬਰਟਾ ਦੇ ਸ਼ਹਿਰ ਕੈਲਗਰੀ ਲਾਗੇ ਚੈਸਟਰਮੇਅਰ ਵਿਖੇ ਸ਼ੁਕਰਵਾਰ ਸਵੇਰੇ ਤਿੰਨ ਵਜੇ ਵਾਪਰੇ ਭਿਆਨਕ ਟਰੱਕ ਹਾਦਸੇ ਚ ਪੰਜਾਬੀ ਨੌਜਵਾਨ ਹਰਮੀਤ ਸਿੰਘ (29) ਦੀ ਮੌਤ ਹੋ ਗਈ ਹੈ , ਇਸ ਹਾਦਸੇ ਚ ਤਿੰਨ ਜਣੇ ਜਖਮੀ ਵੀ ਹੋਏ ਹਨ। ਨੌਜਵਾਨ ਹਰਮੀਤ ਸਿੰਘ ਆਪਣੇ ਟਰੱਕ ਦੇ ਖਰਾਬ ਹੋਣ ਕਾਰਨ ਸੜਕ ਕਿਨਾਰੇ ਰਿਪੇਅਰ ਦੀ ਉਡੀਕ ਕਰ ਰਿਹਾ ਸੀ ਜਦੋ ਕਿਸੇ ਹੋਰ ਟਰੱਕ ਵੱਲੋ ਇੰਨਾ ਦੇ ਟਰੱਕ ਨਾਲ ਟੱਕਰ ਮਾਰ ਦਿੱਤੀ ਗਈ। ਹਰਮੀਤ ਸਿੰਘ ਨੇ ਹਾਲੇ ਕੁੱਝ ਸਮਾਂ ਪਹਿਲਾ ਹੀ ਟਰੱਕ ਦਾ ਲਾਈਸੈਂਸ ਲਿਆ ਸੀ ਤੇ ਉਹ ਟੀਮ ਚ ਟਰੱਕ ਚਲਾਉਂਦਾ ਸੀ। ਇਸ ਹਾਦਸੇ ਚ ਤਿੰਨ ਟਰੱਕ ਅਤੇ ਇੱਕ ਕਾਰ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ।
Boota Singh Basi
President & Chief Editor