ਰਈਆ 4 ਅਪ੍ਰੈਲ (ਲੱਖਾ ਸਿੰਘ ਆਜਾਦ) ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਟਰੱਸਟ ਯੂਨਿਟ ਹਲਕਾ ਬਾਬਾ ਬਕਾਲਾ ਸਾਹਿਬ ਦੀ ਜ਼ਰੂਰੀ ਮੀਟਿੰਗ ਰੈਸਟ ਹਾਊਸ ਰਈਆ ਵਿਖੇ ਹੋਈ ਜਿਸ ਵਿਚ ਸ੍ਰ ਜਸਵੰਤ ਸਿੰਘ ਮੈਂਬਰ ਸੈਂਟਰਲ ਕਮੇਟੀ , ਹਲਕਾ ਪ੍ਰਧਾਨ ਤਰਸੇਮ ਸਿੰਘ ਮੱਟੂ, ਹਲਕਾ ਇਸਤਰੀ ਵਿੰਗ ਦੀ ਪ੍ਰਧਾਨ ਮੈਡਮ ਗੁਰਨਾਮ ਕੌਰ ਚੀਮਾ, ਹਲਕਾ ਯੁਥ ਵਿੰਗ ਪ੍ਰਧਾਨ,ਹਰਿਪ੍ਰੀਤ ਸਿੰਘ ਸੋਨੂੰ, ਕਨੂੰਨੀ ਸਲਾਹਕਾਰ ਐਡਵੋਕੇਟ ਲੱਖਾ ਸਿੰਘ ਅਜ਼ਾਦ ਰਈਆ ,ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਖਲਚੀਆਂ, ਹਲਕਾ ਪ੍ਰਚਾਰ ਸਕੱਤਰ ਜਥੇਦਾਰ ਜੋਗਾ ਸਿੰਘ, ਸਹਾਇਕ ਪ੍ਰਚਾਰ ਸਕੱਤਰ ਜਗਤਾਰ ਸਿੰਘ ਲੋਹਗੜ੍ਹ, ਹਲਕਾ ਮੀਤ ਪ੍ਰਧਾਨ ਸੁਰਜੀਤ ਸਿੰਘ ਬਿਆਸ,ਅਜੈਬ ਸਿੰਘ ਬਾਬਾ ਸਾਵਣ ਸਿੰਘ ਨਗਰ ਕੈਸ਼ੀਅਰ ਹਲਕਾ ਬਾਬਾ ਬਕਾਲਾ ਸਾਹਿਬ, ਹਲਕਾ ਸਰਪ੍ਰਸਤ ਗਿਆਨ ਸਿੰਘ ਨਰਿੰਜਨ ਪੁਰ, ਹਲਕਾ ਸਰਪ੍ਰਸਤ ਸਵਰਨ ਸਿੰਘ ਮੱਧ,ਹਲਕਾ ਕਾਰਜ ਕਾਰੀ ਮੈਂਬਰ ਦਲਬੀਰ ਸਿੰਘ ਬਾਬਾ ਸਾਵਣ ਸਿੰਘ ਨਗਰ, ਹਲਕਾ ਸਰਪ੍ਰਸਤ ਨਿਰਮਲ ਸਿੰਘ ਬਾਬਾ ਬਕਾਲਾ ਸਾਹਿਬ, ਸ੍ਰ ਬਖਸੀਸ ਪ੍ਰਧਾਨ ਪਿੰਡ ਛਾਪਿਆਂਵਾਲੀ,ਨੰਬਰਦਾਰ ਦਰਸਨ ਸਿੰਘ ਮੱਧ , ਬਾਬਾ ਪ੍ਰੇਮ ਸਿੰਘ ਰਈਆ ਗੁਰਲਾਲ ਸਿੰਘ ਗਿੱਲ ਰਈਆ ਸ੍ਰ ਭਗਤ ਸਿੰਘ ਭਲਾਈ ਪੁਰ ਡੋਗਰਾਂ, ਆਧਾਰਤ ਮਿੰਨੀ ਕੈਬਨਿਟ ਕਮੇਟੀ ਦਾ ਗਠਨ ਕੀਤਾ ਗਿਆ, ਕੁਝ ਅਹਿਮ ਗੁਰਮਤੇ ਪਾਸ ਕੀਤੇ ਗਏ ਕਿ ਹਾਈ ਕਮਾਂਡ ਵਲੋਂ ਜਾਰੀ ਕੀਤੇ ਪ੍ਰੋਗਰਾਮ ਅਤੇ ਨੀਤੀਆਂ ਅਨੁਸਾਰ ਟਰੱਸਟ ਹਲਕਾ ਬਾਬਾ ਬਕਾਲਾ ਸਾਹਿਬ ਗੈਰ ਸਿਆਸੀ ਹੋਵੇਗਾ । ਟਰੱਸਟ ਦੀ ਮੀਟਿੰਗ ਵਿੱਚ ਨਾਂ ਹੀ ਕੋਈ ਕਿਸੇ ਪਾਰਟੀ ਦੀ ਸਿਫਤ ਕਰੇਗਾ, ਨਾਂ ਹੀ ਮੁਖਾਲਫਤ, ਸਿਰਫ਼ ਕੌਮ ਦੀ ਚੜਦੀ ਕਲਾ ਦੀ ਹੀ ਗੱਲ ਕਰੇਗਾ ਅਤੇ 14/4/23ਦਿਨ ਸ਼ੁਕਰਵਾਰ ਨੂੰ ਖਾਲਸਾ ਸਾਜਨਾ ਦਿਵਸ, ਅਤੇ ਭਾਰਤੀ ਸਵਿਧਾਨ ਦੇ ਨਿਰਮਾਤਾ ਬਾਬਾ ਸਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ, ਰੈਸਟ ਹਾਊਸ ਰਈਆ ਵਿਖੇ ਸਾਂਝੇ ਤੌਰ ਤੇ ਮਨਾਉਣ ਦਾ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ । ਇਸ ਕੈਬਨਿਟ ਵਿਚ ਸਮੇਂ ਸਮੇਂ ਵਿਸਥਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਸਾਰੀ ਅਧੀਨ ਗੁਰਦੁਆਰਾ ਸੀਸ ਮਾਰਗ ਸਹਿਬ,ਵਿਦਿਆ ਭਵਨ ਦੀ ਚੱਲ ਰਹੀ ਕਾਰਸੇਵਾ ਵਿਚ 21000/ਰੂਪੈ ਦਾ ਯੋਗਦਾਨ ਪਾਉਣ ਵਾਲੇ, ਹਲਕਾ ਬਾਬਾ ਬਕਾਲਾ ਸਾਹਿਬ ਦੇ ਮੀਤ ਪ੍ਰਧਾਨ ਬਾਬਾ ਪ੍ਰਕਾਸ਼ ਸਿੰਘ ਖਲਚੀਆਂ ਨੂੰ ਸੰਨਮਾਨਿਤ ਕੀਤਾ ਗਿਆ।
Boota Singh Basi
President & Chief Editor