ਟਰੱਸਟ ਸਹਿਯੋਗੀ ਸੁਨੀਲ ਕੁਮਾਰ ਨੂੰ ਸਦਮਾ,ਛੋਟਾ ਭਰਾ ਸਵਰਗਵਾਸ : ਢੋਸੀਵਾਲ

0
13

ਟਰੱਸਟ ਸਹਿਯੋਗੀ ਸੁਨੀਲ ਕੁਮਾਰ ਨੂੰ ਸਦਮਾ,ਛੋਟਾ ਭਰਾ ਸਵਰਗਵਾਸ : ਢੋਸੀਵਾਲ

— ਟਰੱਸਟ ਆਗੂਆਂ ਵੱਲੋਂ ਦੁੱਖ ਪ੍ਰਗਟ —
ਫਰੀਦਕੋਟ, 29 ਸਤੰਬਰ ( ਸ਼ਿਵਨਾਥ) ਸਥਾਨਕ ਲਾਇਨ ਬਜ਼ਾਰ ਸਥਿਤ ਐੱਸ. ਕੁਮਾਰ ਆਪਟੀਕਲਜ਼ ਦੇ ਮਾਲਕ ਅਤੇ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਸਹਿਯੋਗੀ ਸੁਨੀਲ ਕੁਮਾਰ ਦੇ ਛੋਟੇ ਭਰਾ ਅਰੁਣ ਕੁਮਾਰ (42) ਬੀਤੀ 24 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਚੱਲ ਰਹੀ ਸੀ। ਉਹ ਆਪਣੇ ਪਿਛੇ ਪਤਨੀ ਮੋਨਿਕਾ ਅਤੇ ਬਾਰਾਂ ਕੁ ਸਾਲਾ ਦਾ ਛੋਟਾ ਬੇਟਾ ਯੁਵਰਾਜ ਛੱਡ ਗਏ ਹਨ। ਸਵ: ਅਰੁਣ ਕੁਮਾਰ ਦੀ ਮੌਤ ’ਤੇ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸੁਨੀਲ ਕੁਮਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸੇ ਤਰ੍ਹਾਂ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ, ਚੀਫ ਪੈਟਰਨ ਮੈਡਮ ਹੀਰਾਵਤੀ, ਚੇਅਰਮੈਨ ਡਾ. ਹਰਪਾਲ ਸਿੰਘ, ਜਿਲ੍ਹਾ ਪ੍ਰਧਾਨ ਇੰਸ. ਰਾਮੇਸ਼ ਕੁਮਾਰ ਬਾਰੋਲੀਆ, ਸਾਬਕਾ ਪ੍ਰਧਾਨ ਡੀ.ਪੀ.ਐੱਸ. ਭੋਲਾ, ਉਪ ਪ੍ਰਧਾਨ ਨਿਰਮਲ ਸਿੰਘ ਸੰਧੂ, ਜਨਰਲ ਸਕੱਤਰ ਪ੍ਰੋ. ਮਲਕੀਅਤ ਸਿੰਘ ਮੰਮਨ, ਲੀਗਲ ਅਡਵਾਇਜ਼ਰ ਐਡਵੋਕੇਟ ਪ੍ਰਦੀਪ ਸਿੰਘ ਅਟਵਾਲ,ਚੀਫ ਐਡਵਾਇਜਰ ਸ੍ਰੀ ਕ੍ਰਿਸ਼ਨ ਆਰ.ਏ.ਪ੍ਰੈਸ ਸਕੱਤਰ ਸ਼ਿਵ ਨਾਥ ਦਰਦੀ,ਅਤੇ ਸੀਨੀਅਰ ਮੈਂਬਰ ਅਮਰਬੀਰ ਸਿੰਘ ਰਾਣਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਢੋਸੀਵਾਲ ਨੇ ਅੱਜ ਸਮੁੱਚੀ ਸੰਸਥਾ ਵੱਲੋਂ ਸੁਨੀਲ ਕੁਮਾਰ ਨਾਲ ਉਨ੍ਹਾਂ ਦੇ ਭਰਾ ਦੀ ਮੌਤ ਉਪਰ ਫੋਨ ’ਤੇ ਦੁੱਖ ਸਾਂਝਾ ਕੀਤਾ ਹੈ। ਸਵ: ਅਰੁਣ ਕੁਮਾਰ ਨਮਿਤ ਅੰਤਿਮ ਅਰਦਾਸ ਅਤੇ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਆਉਂਦੀ 02 ਅਕਤੂਬਰ ਸ਼ੁੱਕਰਵਾਰ ਨੂੰ ਸਥਾਨਕ ਰੋਜ਼ ਐਨਕਲੇਵ (ਸੁਖੀਜਾ ਕਲੋਨੀ) ਸਥਿਤ ਸ੍ਰੀ ਮਹਾਮ੍ਰਿਤੰਜਯ ਮਹਾਂ ਦੇਵ ਮੰਦਰ ਵਿਖੇ ਦੁਪਹਿਰ 12:00 ਤੋਂ 1:00 ਵਜੇ ਤੱਕ ਪਵੇਗਾ।

ਫੋਟੋ ਕੈਪਸ਼ਨ : ਸਵ: ਅਰੁਣ ਕੁਮਾਰ ਦੀ ਫਾਇਲ ਫੋਟੋ।

LEAVE A REPLY

Please enter your comment!
Please enter your name here