ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਅਮਰੀਕੀ ਸਟੇਟ ਟੈਕਸਾਸ ਦੇ ਹਿਊਸਟਨ ਵਿੱਚ ਪਿਛਲੇ ਦਿਨੀਂ ਭੀੜ ਵਿਚਕਾਰ ਮੱਚੀ ਭਗਦੜ ਕਾਰਨ ਘੱਟੋ ਘੱਟ ਅੱਠ ਲੋਕ ਮਾਰੇ ਗਏ ਸਨ। ਇਸ ਲਈ ਇਸ ਤਿਉਹਾਰ ਵਿੱਚ ਸ਼ਾਮਲ ਹੋਏ ਇੱਕ ਵਿਅਕਤੀ ਨੇ ਕਲਾਕਾਰ ਟ੍ਰੈਵਿਸ ਸਕਾਟ ਅਤੇ ਡਰੇਕ ਦੇ ਖਿਲਾਫ ਇੱਕ ਸਿਵਲ ਮੁਕੱਦਮਾ ਦਾਇਰ ਕੀਤਾ ਹੈ ਅਤੇ ਮੁਕੱਦਮੇ ਦੇ ਅਨੁਸਾਰ, ਹਿੰਸਾ ਨੂੰ ਲਾਪਰਵਾਹੀ ਨਾਲ ਭੜਕਾਉਣ ਲਈ ਰੈਪਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਸ ਮੁਕੱਦਮੇ ਵਿੱਚ 1 ਮਿਲੀਅਨ ਡਾਲਰ ਦੇ ਹਰਜ਼ਾਨੇ ਦੀ ਮੰਗ ਕੀਤੀ ਗਈ ਹੈ। ਇਸਦੇ ਨਾਲ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਫੈਸਟੀਵਲ ਸਥਾਨ ਅਤੇ ਮਨੋਰੰਜਨ ਕੰਪਨੀ ਲਾਈਵ ਨੇਸ਼ਨ ਐਸਟ੍ਰੋਵਰਲਡ ਫੈਸਟੀਵਲ ‘ਤੇ ਲੋੜੀਂਦੀ ਸੁਰੱਖਿਆ ਅਤੇ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ। ਮੁਕੱਦਮੇ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਸਕਾਟ, ਜਿਸ ਨੇ 2018 ਵਿੱਚ ਇਸ ਫੈਸਟੀਵਲ ਦੀ ਸਥਾਪਨਾ ਕੀਤੀ ਸੀ, ਨੇ ਹਫੜਾ-ਦਫੜੀ ਨੂੰ ਭੜਕਾਇਆ ਸੀ। ਹਾਲਾਂਕਿ ਸਕਾਟ ਅਤੇ ਡਰੇਕ ਨੇ ਮੁਕੱਦਮੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ਨੀਵਾਰ ਨੂੰ ਆਪਣੇ ਇੱਕ ਬਿਆਨ ਵਿੱਚ, ਸਕਾਟ ਨੇ ਇਸ ਹਾਦਸੇ ਨੂੰ ਬਹੁਤ ਦੁਖਦਾਇਕ ਦੱਸਿਆ ਅਤੇ ਅਫਸੋਸ ਪ੍ਰਗਟ ਕੀਤਾ।
Boota Singh Basi
President & Chief Editor