ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਅਮਰੀਕਾ ਦੇ ਕਨਫੈਡਰੇਟ ਜਨਰਲ ਰਾਬਰਟ ਈ ਲੀ ਦੀ ਮੂਰਤੀ ਜਿਸ ਨੂੰ ਚਾਰ ਸਾਲ ਪਹਿਲਾਂ ਡੈਲਾਸ ਸ਼ਹਿਰ ਦੇ ਅਧਿਕਾਰੀਆਂ ਨੇ ਉਸਦੇ ਸਥਾਨ ਤੋਂ ਹਟਾ ਦਿੱਤਾ ਸੀ, ਨੂੰ ਮੁੜ ਟੈਕਸਾਸ ਦੇ ਇੱਕ ਨਿੱਜੀ ਰਿਜੋਰਟ ਵਿੱਚ ਲਗਾਇਆ ਗਿਆ ਹੈ। ਕਾਂਸੀ ਦੀ ਇਹ ਵਿਸ਼ਾਲ ਮੂਰਤੀ, ਜਿਸ ਵਿੱਚ ਲੀ ਇੱਕ ਘੋੜੇ ‘ਤੇ ਸਵਾਰ ਹਨ ਤੇ ਉਸਦੇ ਨਾਲ ਇੱਕ ਹੋਰ ਸਿਪਾਹੀ ਹੈ, ਨੂੰ ਸਾਲ 2017 ਦੇ ਸ਼ੁਰੂ ਵਿੱਚ ਚਾਰਲੋਟਸਵਿਲੇ ਵਿੱਚ ਹੋਈ ਨਸਲੀ ਹਿੰਸਾ ਦੇ ਬਾਅਦ ਸ਼ਹਿਰ ਦੁਆਰਾ ਹਟਾ ਦਿੱਤਾ ਗਿਆ ਸੀ। 2019 ਵਿੱਚ ਇਸ ਮੂਰਤੀ ਨੂੰ ਇੱਕ ਆਨਲਾਈਨ ਨਿਲਾਮੀ ਵਿੱਚ 1.44 ਮਿਲੀਅਨ ਡਾਲਰ ਵਿੱਚ ਇੱਕ ਲਾਅ ਫਰਮ ਹੋਲਮਜ਼ ਫਰਮ ਪੀ ਸੀ ਨੂੰ ਵੇਚਿਆ ਗਿਆ ਸੀ। ਜਿਸ ਨੂੰ ਹੁਣ ਵਾਈਟ ਟੇਰਲਿੰਗੁਆ, ਟੈਕਸਾਸ ਵਿੱਚ 27,000 ਏਕੜ ਦੇ ਲਾਜਿਤਾਸ ਗੋਲਫ ਰਿਜੋਰਟ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਕਲੱਬ ਦੀ ਮਾਲਕੀ ਡੈਲਾਸ ਦੇ ਅਰਬਪਤੀ ਕੈਲਸੀ ਵਾਰਨ ਦੀ ਹੈ, ਜੋ ਕਿ ਐਨਰਜੀ ਟ੍ਰਾਂਸਫਰ ਪਾਰਟਨਰਜ਼ ਦੇ ਸਹਿ-ਸੰਸਥਾਪਕ ਹਨ।ਕਲਾਕਾਰ ਅਲੈਗਜ਼ੈਂਡਰ ਫਿਮਿਸਟਰ ਪ੍ਰੋਕਟਰ ਦੁਆਰਾ 1935 ਵਿੱਚ ਬਣਾਈ ਗਈ ਇਹ ਮੂਰਤੀ, ਡੈਲਾਸ ਦੇ ਇੱਕ ਸਾਬਕਾ ਨੇਵੀ ਏਅਰ ਸਟੇਸ਼ਨ, ਹੈਨਸਲੇ ਫੀਲਡ ਵਿੱਚ ਨਿਲਾਮ ਹੋਣ ਤੱਕ ਸਟੋਰ ਕੀਤੀ ਗਈ ਸੀ।
Boota Singh Basi
President & Chief Editor