ਜੰਡਿਆਲਾ ਗੁਰੂ, 1 ਜੂਨ (ਸ਼ੁਕਰਗੁਜ਼ਾਰ ਸਿੰਘ):- ਸਥਾਨਕ ਕਸਬਾ ਜੰਡਿਆਲਾ ਗੁਰੂ ਹੱਥ ਨਾਲ ਬਰਤਨ ਤਿਆਰ ਕਰਨ ਵਾਲੀ ਏਸ਼ੀਆ ਦੀ ਮਸ਼ਹੂਰ ਮੰਡੀ ਹੈ ਅਤੇ ਹੁਣ ਯੂਨੈਸਕੋ ਵਲੋਂ ਵੀ ਇਸਨੂੰ ਪਰਫੁੱਲਤ ਕੀਤਾ ਜਾ ਰਿਹਾ ਹੈ । ਬੀਤੇ ਕੱਲ੍ਹ ਪੰਜਾਬ ਸਮਾਲ ਸਕੇਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (PSIEC) ਦੇ ਐਮ.ਡੀ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਵੱਲੋਂ ਭੇਜੇ ਕੁਲਵਿੰਦਰ ਸਿੰਘ ਸਲਾਹਕਾਰ ਹੈਂਡੀਕਰਾਫਟ ਨੇ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਬਰਤਨ ਬਾਜ਼ਾਰ ਯੂਨੀਅਨ ਨਾਲ ਇਕ ਮੀਟਿੰਗ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਵਿਸ਼ੇ ਤੇ ਇਕ ਜਿਰੋਫਿਕਲ ਇੰਡੀਕੇਸ਼ਨ (GI) ਨਾਮ ਹੇਂਠ ਸਰਕਾਰੀ ਕਮੇਟੀ ਬਣਾਈ ਜਾ ਰਹੀ ਹੈ ਜਿਸ ਵਿਚ ਮਾਣ ਵਾਲੀ ਗੱਲ ਹੈ ਕਿ ਠਠਿਆਰ ਬਰਾਦਰੀ ਦੇ ਦੋ ਨੁਮਾਇੰਦੇ ਵੀ ਚੁਣੇ ਗਏ ਹਨ ਜਿੰਨ੍ਹਾਂ ਵਿੱਚ ਇੱਕ ਔਰਤ ਅਤੇ ਇੱਕ ਮਰਦ ਮੈਂਬਰ ਜ਼ਰੂਰੀ ਹੋਣਗੇ । ਠਠਿਆਰ ਬਰਾਦਰੀ ਬਾਰੇ ਤਿਆਰ ਕੀਤੀ ਗਈ ਪੁਸਤਕ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ । ਜੀ. ਆਈ. ਕਮੇਟੀ ਲਈ ਮਰਦ ਮੈਂਬਰ ਲਈ ਵਰਿੰਦਰ ਸਿੰਘ ਮਲਹੋਤਰਾ ਵੱਲੋਂ ਪ੍ਰਸਿੱਧ ਕਾਰੀਗਰ ਮਨੋਹਰ ਲਾਲ ਨੂੰ ਚੁਣਿਆ ਗਿਆ ਹੈ ਜੋ ਕਿ ਪਹਿਲਾਂ ਵੀ ਹੱਥ ਨਾਲ ਬਰਤਨ ਤਿਆਰ ਕਰਨ ਵਾਲੀਆਂ ਕਈ ਪ੍ਰਦਰਸ਼ਨੀਆਂ ਵਿਚ ਹਿੱਸਾ ਲੈ ਚੁੱਕੇ ਹਨ ।
Boota Singh Basi
President & Chief Editor