ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਨੇ ਮਨਾਇਆ ਪੂਨਾ ਪੈਕਟ ਦਿਵਸ
ਪੜੇ ਲਿਖੇ ਵਰਗ ਨੂੰ ਅੰਬੇਡਕਰ ਦੇ ਫਲਸਫੇ ਤੇ ਸਿਖਿਆਵਾਂ ਨੂੰ ਘਰ ਘਰ ਪਹੁਚਾਉਣਾ ਚਾਹੀਦਾ ਹੈ: ਦੂਲੋਂ
ਖੰਨਾ,23 ਸਤੰਬਰ
* ਅਜੀਤ ਖੰਨਾ *
ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ( ਰਜਿ : ) ਖੰਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਫਿਰ ਅੱਜ ਪੂਨਾ ਪੈਕਟ ਦਿਵਸ ਸਥਾਨਕ ਅੰਬੇਡਕਰ ਭਵਨ ਵਿਖੇ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿਘ ਸਿਫਤੀ ਦੀ ਅਗਵਾਈ ਹੇਠ ਮਨਾਇਆ ਗਿਆ ।ਜਿਸ ਵਿੱਚ ਮੁੱਖ ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਸਰਦਾਰ ਸ਼ਮਸ਼ੇਰ ਸਿੰਘ ਦੂਲੋ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋ ਕਿ ਮੁੱਖ ਬੁਲਾਰੇ ਵਜੋਂ ਵਿਸ਼ਵ ਪ੍ਰਸਿੱਧ ਬੁਲਾਰੇ ਐਡਵੋਕੇਟ ਐਸ ਐਲ ਵਿਰਦੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਮੁੱਖ ਬੁਲਾਰੇ ਵਜੋਂ ਬੋਲਦੇ ਹੋਏ ਐਡਵੋਕੇਟ ਐਸ ਐਲ ਵਿਰਦੀ ਨੇ ਪੂਨਾ ਪੈਕਟ ਬਾਰੇ ਬਹੁਤ ਹੀ ਵਿਸਥਾਰ ਪੂਰਵਕ ਜਾਣਕਾਰੀ ਹਾਜਰ ਮੈਂਬਰਾਂ ਨੂੰ ਦਿੱਤੀ । ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਭਾਰਤ ਦੇ ਦੱਬੇ ਕੁਚਲੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦਿਵਾਉਣ ਲਈ ਲਈ ਡਾਕਟਰ ਅੰਬੇਡਕਰ ਸਾਹਿਬ ਦੇ ਯਤਨਾਂ ਸਦਕਾ ਬ੍ਰਿਟਿਸ਼ ਹਕੂਮਤ ਵੱਲੋਂ ਸਾਈਮਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਅਤੇ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਰਿਜ਼ਰਵੇਸ਼ਨ ਕਿਹੜੇ ਲੋਕਾਂ ਨੂੰ ਅਤੇ ਕਿਵੇਂ ਮਿਲੀ ਇਸ ਦੇ ਨਾਲ ਨਾਲ ਉਹਨਾਂ ਨੇ ਬਹੁਤ ਹੀ ਵਿਸਥਾਰ ਪੂਰਵਕ ਦੱਸਿਆ ਕਿ ਕਿਵੇਂ ਡਾਕਟਰ ਅੰਬੇਡਕਰ ਸਾਹਿਬ ਨੇ ਆਧੁਨਿਕ ਭਾਰਤ ਦੇ ਨਿਰਮਾਣ ਦੀ ਨੀਂਹ ਰੱਖੀ । ਉਹਨਾਂ ਨੇ ਅੱਗੇ ਦੱਸਿਆ ਕਿ ਡਾਕਟਰ ਅੰਬੇਡਕਰ ਸਾਹਿਬ ਦੇ ਯਤਨਾ ਸਦਕਾ ਆਰ .ਬੀ .ਆਈ . ਬੈਂਕ ਦੀ ਸਥਾਪਨਾ ਕੀਤੀ ਅਤੇ ਕਿਵੇਂ ਜੋ ਪ੍ਰਾਈਵੇਟ ਬੈਂਕ ਵੱਖ ਵੱਖ ਰਾਜਿਆਂ ਦੇ ਸਨ ਉਹਨਾਂ ਦਾ ਰਾਸ਼ਟਰੀਕਰਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਡਾਕਟਰ ਸੰਤ ਸੁਰਿੰਦਰ ਪਾਲ ਸਿੰਘ ਗੌਰਮਿੰਟ ਕਾਲਜ ਰੋਪੜ , ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ , ਬਲਵੀਰ ਸਿੰਘ ਭੱਟੀ , ਹਰਪਾਲ ਸਿੰਘ ਫੌਜੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਅੰਤ ਵਿੱਚ ਸਾਬਕਾ ਕੈਬਿਨਟ ਮੰਤਰੀ ਅਤੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਸਰਦਾਰ ਸਮਸ਼ੇਰ ਸਿੰਘ ਦੂਲੋ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ਉੱਤੇ ਜੋਰ ਦਿੱਤਾ ਕਿ ਸਾਡੇ ਪੜੇ ਲਿਖੇ ਬੁੱਧੀਜੀਵੀ ਵਰਗ ਨੂੰ ਚਾਹੀਦਾ ਹੈ ਕਿ ਉਹ ਅੱਗੇ ਹੋ ਕੇ ਡਾਕਟਰ ਅੰਬੇਡਕਰ ਸਾਹਿਬ ਦੇ ਫਲਸਫੇ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਉਣ । ਇਸ ਮੌਕੇ ਲੈਕਚਰਾਰ ਸ਼੍ਰੀਮਤੀ ਬੰਸੋ ਦੇਵੀ ਧਰਮ ਪਤਨੀ ਐਡਵੋਕੇਟ ਐਸ ਐਲ ਵਿਰਦੀ , ਸੁਸਾਇਟੀ ਦੇ ਚੇਅਰਮੈਨ ਰਾਜ ਸਿੰਘ ਸੁਹਾਵੀ , ਸੀਨੀ. ਮੀਤ ਪ੍ਰਧਾਨ ਪਾਲ ਸਿੰਘ ਕੈੜੇ , ਚੀਫ ਆਰਗੇਨਾਈਜਰ ਪ੍ਰੇਮ ਸਿੰਘ ਬੰਗੜ , ਕੈਸ਼ੀਅਰ ਟੇਕ ਚੰਦ , ਈਸ਼ਰ ਸਿੰਘ , ਮੇਜਰ ਸਿੰਘ ਮਹਿਮੀ , ਪ੍ਰਿੰਸੀਪਲ ਤਾਰਾ ਸਿੰਘ , ਐਡਵੋਕੇਟ ਹਰਮੇਸ਼ ਜੱਸਲ , ਸਵਰਨ ਸਿੰਘ ਛਿੱਬਰ, ਹਰਜਿੰਦਰ ਸਿੰਘ ਇਕੋਲਾਹਾ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ , ਰਵਿੰਦਰ ਸਿੰਘ ਬੱਬੂ ਐਮਸੀ , ਵਿੱਕੀ ਮਸ਼ਾਲ ਸਾਬਕਾ ਐਮਸੀ , ਹਰਪਾਲ ਸਿੰਘ ਪਾਲੀ , ਸੁਰਿੰਦਰ ਸਿੰਘ ਮਾਨੂਪੁਰ , ਲੈਕਚਰਾਰ ਜੰਗ ਸਿੰਘ , ਗੁਰਨਾਮ ਸਿੰਘ ਸੁਪਰਡੈਂਟ , ਕਰਮ ਸਿੰਘ ਲਲਹੇੜੀ , ਜਸਵੀਰ ਸਿੰਘ ਰਤਨਹੇੜੀ , ਜਰਨੈਲ ਸਿੰਘ ਅਜਨੇਰ , ਗੁਰਜੀਤ ਸਿੰਘ ਭੌਰਲਾ , ਮਹਿੰਦਰ ਸਿੰਘ ਮਾਨੂਪੁਰ, ਹਰਬੰਸ ਸਿੰਘ ਮਾਣਕ ਮਾਜਰਾ , ਬਲਵੰਤ ਸਿੰਘ ਲੋਹਟ , ਰਾਜਕੁਮਾਰ ਲਖੀਆ , ਮੁਨਸ਼ੀ ਸਿੰਘ , ਨੇਤਰ ਸਿੰਘ ਅਲੂਣਾ , ਗੁਰਿੰਦਰ ਸਿੰਘ ਫੈਜਗੜ੍ਹ , ਹਰਦੀਪ ਸਿੰਘ ਨਸਰਾਲੀ ਆਦਿ ਮੈਂਬਰ ਹਾਜਰ ਸਨ ।