ਡਾਕਟਰ ਦਲਜੀਤ ਸਿੰਘ ਢਿਲੋ ਈ ਐਨ ਟੀ ਬਠਿੰਡਾ ਨਾਲ ਵਿਸ਼ੇਸ਼ ਮੁਲਾਕਾਤ

0
109

ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਨੇ ਸਨਮਾਨ ਵਜੋਂ ਅਮਰੀਕਾ ਦੇ ਉੱਘੇ ਸਿੱਖਾਂ ਦੀ ਕਿਤਾਬ ਭੇਟ ਕੀਤੀ।

ਬਠਿੰਡਾ-( ਜਤਿੰਦਰ ) ਮੈਡੀਕਲ ਪ੍ਰੋਫੈਸ਼ਨ ਦੀ ਹੱਬ ਬਠਿੰਡਾ ਹੈ। ਜਿੱਥੇ ਏਮਜ,ਅਦੇਸ਼ ਤੇ ਪ੍ਰੈਗਮਾ ਵਰਗੇ ਮੈਡੀਕਲ ਹਸਪਤਾਲ ਹਨ। ਪਰ ਇਹਨਾਂ ਹਸਪਤਾਲਾਂ ਦੇ ਆਉਣ ਤੋਂ ਪਹਿਲਾਂ ਕੁਝ ਸਪੈਸ਼ਲਿਸਟ ਡਾਕਟਰ ਅਪਨੇ ਕਲੀਨਿਕ ਚਲਾ ਰਹੇ ਹਨ। ਜਿੰਨਾ ਵਿੱਚ ਡਾਕਟਰ ਮੋਹਨ ਲਾਲ ਗਰਗ ਹਾਰਟ,ਡਾਕਟਰ ਨਾਗਪਾਲ ਆਰਥੋ ਤੇ ਅੋਰਤਾ ,ਡਾਕਟਰ ਕੇਤਕੀ,ਡਾਕਟਰ ਮਾਨ,ਡਾਕਟਰ ਮਹੇਸ਼ਵਰੀ,ਡਾਕਟਰ ਮੇਲਾ ਰਾਮ, ਡਾਕਟਰ ਸਿਧੂ ਪੁਰਾਣੇ ਡਾਕਟਰ ਅੱਜ ਵੀ ਅਪਨੀ ਧਾਕ ਜਮਾਈ ਬੈਠੇ ਹਨ। ਪਰ ਜੋ ਧਾਕ ਡਾਕਟਰ ਦਲਜੀਤ ਸਿੰਘ ਢਿਲੋ ਈ ਐਨ ਟੀ ਦੀ ਹੈ। ਉਸ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਭਾਵੇਂ ਅਧੁਨਿਕ ਯੰਤਰਾਂ ਦਾ ਬੋਲਬਾਲਾ ਪੂਰੇ ਜੋਬਨ ਤੇ ਹੈ। ਪਰ ਡਾਕਟਰ ਢਿਲੋ ਦਾ ਸਾਨੀ ਬਣਨਾ ਮੁਸ਼ਕਿਲ ਹੈ।

ਡਾਕਟਰ ਢਿੱਲ ਦੇ ਲਈ ਭਾਵੇਂ ਅਸੀਂ ਅਦਭੁਤ ਹਾਂ। ਪਰ ਸੁਸ ਵੱਲੋਂ ਦਿੱਤਾ ਸਤਿਕਾਰ ਵਿਲੱਖਣ ਤੇ ਪ੍ਰਸ਼ੰਸਾ ਯੋਗ ਹੈ। ਜਦ ਵੀ ਕਦੇ ਬਠਿੰਡੇ ਆਉਣ ਦਾ ਸਬੱਬ ਬਣਿਆ ਹੈ। ਡਾਕਟਰ ਢਿਲੋ ਨੂੰ ਮਿਲੇ ਬਗੈਰ ਜਾਣ ਦਾ ਹੀਆ ਹੀ ਨਹੀਂ ਪਿਆ ਹੈ।
ਜਦੋ ਹੀ ਡਾਕਟਰ ਸਾਹਿਬ ਦੇ ਕਲੀਨਿਕ ਤੇ ਗਿਆ। ਉਹਨਾਂ ਦੇ ਸਟਾਫ ਨੇ ਤੁਰੰਤ ਡਾਕਟਰ ਸਾਹਿਬ ਨੂੰ ਦੱਸਿਆ।ਭਾਵੇਂ ਡਾਕਟਰ ਸਾਹਿਬ ਤੇ ਸਟਾਫ ਨੇ ਸੋਚਿਆ ਹੋਵੇਗਾ ਕਿ ਮੁਫ਼ਤ ਇਲਾਜ ਵਾਲਾ ਕੋਈ ਜਾਣੂ ਹੈ।ਪਰ ਡਾਕਟਰ ਸਾਹਿਬ ਵੱਲੋਂ ਤੁਰੰਤ ਬੁਲਾਕੇ ਡਾਕਟਰ ਗਿੱਲ ਨਾਲ ਦੋ ਮਿੰਟ ਲਗਾਏ ਜੋ ਕਿ ਇੱਕ ਅਭੁਲ ਯਾਦ ਹੋ ਨਿਬੜੇ ਹਨ।

ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਨੇ ਡਾਕਟਰ ਦਲਜੀਤ ਸਿੰਘ ਢਿਲੋ ਨੂੰ ਸਨਮਾਨ ਵਜੋਂ ਉੱਘੇ ਸਿੱਖਾਂ ਦੀ ਕਿਤਾਬ ਭੇਟ ਕਰਕੇ ਸਨਮਾਨ ਕੀਤਾ। ਜੋ ਮੇਰੇ ਲਈ ਇਸ ਡਾਕਟਰ ਦੀ ਸਾਦਗੀ ,ਮਿਹਨਤ ਤੇ ਤਜਰਬੇ ਦੀ ਖ਼ਾਸ ਝਲਕ ਰਹੀ ਹੈ।ਅਜਿਹੇ ਡਾਕਟਰ ਮਿੱਤਰ ਤੇ ਗੁਰੂ ਦੀ ਮਿਹਰ ਹੈ ਜੋ ਯੋਗ ਵਿਅਕਤੀ ਤੇ ਉਸ ਦੀਆਂ ਸੇਵਾਵਾਂ ਦੇ ਕਾਦਰ ਹਨ।

ਡਾਕਟਰ ਢਿਲੋ ਦੀ ਨੱਕ ,ਕੰਨ ਤੇ ਗਲੇ ਦੀ ਮੁਹਾਰਤ ਅੱਜ ਵੀ ਉਸੇ ਤਰਾਂ ਕਾਇਮ ਹੈ। ਜੋ ਬਾਰ ਬਾਰ ਮਿਲਣ ਨੂੰ ਮਜਬੂਰ ਕਰਦੀ ਹੈ। ਅਜਿਹੇ ਯੋਗ ਡਾਕਟਰ ਨੂੰ ਦਿਲੋ ਸਲਾਮ ਕਰਦੇ ਹਾਂ ਤੇ ਹਮੇਸ਼ਾ ਕਰਦੇ ਹਨ।

LEAVE A REPLY

Please enter your comment!
Please enter your name here