ਡਾਕਟਰ ਨਾਗਰ ਸਿਘ ਸੈਕਟਰੀ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਟੀ ਪਟਿਆਲ਼ਾ ਨਾਲ ਅਹਿਮ ਵਿਚਾਰਾਂ – ਡਾਕਟਰ ਗਿੱਲ

0
150

ਡਾਕਟਰ ਨਾਗਰ ਸਿਘ ਸੈਕਟਰੀ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਟੀ ਪਟਿਆਲ਼ਾ ਨਾਲ ਅਹਿਮ ਵਿਚਾਰਾਂ – ਡਾਕਟਰ ਗਿੱਲ
ਸਾਬਕਾ ਵਿਦਿਆਰਥੀਆਂ ਦੀ ਸੰਸਥਾ (ਪ੍ਰਵਾਸੀ ਅਲੂਮਨੀ ਸੰਸਥਾ) ਦੀ ਰਜਿਸਟ੍ਰੇਸ਼ਨ ਮੁਹਿੰਮ ਦੀ ਸ਼ੁਰੂਆਤ ਦਾ ਅਗਾਜ ਕੀਤਾ।

 

ਮੈਰੀਲੈਡ-( ਵਿਸ਼ੇਸ਼ ਪ੍ਰਤੀਨਿਧ ) ਡਾਕਟਰ ਨਾਗਰ ਸਿੰਘ ਸੈਕਟਰੀ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਟੀ ਪਟਿਆਲ਼ਾ ਅੱਜ ਕੱਲ ਅਮਰੀਕਾ ਦੇ ਦੌਰੇ ਤੇ ਹਨ। ਉਹਨਾਂ ਵੱਲੋਂ ਇੱਕ ਮੀਟਿੰਗ ਕੁਝ ਉੱਘੀਆਂ ਸ਼ਖਸ਼ੀਅਤਾ ਨਾਲ ਡਾਕਟਰ ਸੁਰਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਰੱਖੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਡਾਕਟਰ ਨਾਗਰ ਸਿੰਘ ਨੇ ਕੀਤੀ ਹੈ। ਉਹਨਾਂ ਦੱਸਿਆ ਕਿ ਪਿਛਲੇ ਦੌਰੇ ਦੁਰਾਨ ਉਠਾਏ ਮੁਦਿਆ ਨੂੰ ਅਮਲੀ ਰੂਪ ਦਿੱਤਾ ਗਿਆ ਹੈ। ਜਿਸ ਦੇ ਇਵਜ਼ਾਨੇ ਅਲੁਮਨੀ ਸੰਸਥਾ ਦੀ ਰਜਿਸਟ੍ਰੇਸ਼ਨ ਮੁਹਿੰਮ ਦਾ ਅਗਾਜ ਕਰ ਦਿੱਤਾ ਗਿਆ ਹੈ।ਉਹਨਾਂ ਵੱਲੋਂ ਡੀਨ ਅਲੁਮਨੀ ਰਿਲੇਸ਼ਨ ਪੰਜਾਬੀ ਯੂਨਵਰਸਟੀ ਵੱਲੋਂ ਜਾਰੀ ਕੀਤਾ ਰਜਿਸਟ੍ਰੇਸ਼ਨ ਫਾਰਮ ਜਾਰੀ ਕੀਤਾ ਗਿਆ ਹੈ।ਜਿਸ ਰਾਹੀਂ ਅਲੁਮਨੀ ਮੈਂਬਰਸ਼ਿਪ ਸ਼ੁਰੂ ਕਰ ਦਿੱਤੀ ਗਈ ਹੈ।
ਸਵਾਲ ਜਵਾਬ ਵਿੱਚ ਡਾਕਟਰ ਨਾਗਰ ਸਿੰਘ ਨੇ ਕਿਹਾ ਕਿ ਜੋ ਯੂਨਵਰਸਟੀ ਬਾਰੇ ਗਲਤ ਪ੍ਰਚਾਰ ਕਰ ਰਹੇ ਹਨ। ਉਹਨਾਂ ਖਿਲਾਫ ਕੇਸ ਦਰਜ ਕਰਵਾ ਦਿੱਤਾ ਗਿਆ ਹੈ।ਯੂਨਵਰਸਟੀ ਬਾਰੇ ਮਾੜਾ ਪ੍ਰਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ। ਹਿੰਦੋਸਤਾਨ ਦੀ ਇੱਕੋ ਇੱਕ ਨਾਰਥ ਏਰੀਏ ਦੀ ਭਾਸ਼ਾ ਹਿਤ ਯੂਨਵਰਸਟੀ ਹੈ। ਜਿਸ ਨੇ ਮਾਲਵੇ ਦੈ ਗਰੀਬ ਬੱਚਿਆਂ ਨੂੰ ਉੱਚ ਸਿੱਖਿਆ ਦੇਣ ਦਾ ਤਹੱਈਆ ਕੀਤਾ ਹੋਇਆ ਹੈ। ਕੁਝ ਨਿੱਜੀ ਹਿਤਾ ਤਹਿਤ ਯੂਨਵਰਸਟੀ ਨੂੰ ਬਦਨਾਮ ਕਰ ਰਹੇ ਹਨ। ਜਿੰਨਾ ਦਾ ਪਿਛੋਕੜ ਪੜਾਈ ਤੋ ਕੋਹਾਂ ਦੂਰ ਹੈ।ਪਰ ਯੂਨਵਰਸਟੀ ਨੇ ਨਜ਼ਰ ਰੱਖੀ ਹੋਈ ਹੈ।
ਪ੍ਰਵਾਸੀ ਜੋ ਪੰਜਾਬੀ ਯੂਨਵਰਸਟੀ ਨਾਲ ਜੁੜੇ ਹੋਏ ਹਨ। ਜਿੰਨਾ ਨੇ ਅਪਨੀ ਸਿੱਖਿਆ ਪੰਜਾਬੀ ਯੂਨਵਰਸਟੀ ਤੋਂ ਪ੍ਰਾਪਤ ਕੀਤੀ ਹੈ। ਉਹਨਾਂ ਲਈ ਇੱਕ ਮੰਚ ਮੁਹਈਆ ਕੀਤਾ ਗਿਆ ਹੈ। ਜਿਸ ਦੀ ਰਜਿਸਟ੍ਰੇਸ਼ਨ ਅਗਾਜ ਡਾਕਟਰ ਸੁਰਿੰਦਰ ਸਿੰਘ ਗਿੱਲ ਰਾਹੀਂ ਕਰਵਾਇਆ ਗਿਆ ਹੈ। ਜਿਨਾ ਨੇ ਇਕ ਦਿਨ ਵਿਚ ਪੰਜਾਹ ਵਿਦਿਆਰਥੀਆ ਨੂੰ ਰਜਿਸਟਰ ਕਰਕੇ ਜੋੜ ਦਿੱਤਾ ਹੈ।
ਆਸ ਹੈ ਕਿ ਆਉਂਦੇ ਦਿਨਾਂ ਵਿੱਚ ਇੱਕ ਵੱਡੀ ਮੀਟਿੰਗ ਦਾ ਅਯੋਜਿਨ ਕੀਤਾ ਜਾਵੇਗਾ । ਜਿੱਥੇ ਪੰਜਾਬੀ ਯੂਨੀਵਰਸਟੀ ਪਟਿਆਲ਼ਾ ਦੇ ਸਾਬਕਾ ਵਿਦਿਆਰਥੀਆਂ ਨੂੰ ਇਕੱਠਾ ਕਰਕੇ ਪੰਜਾਬੀ ਯੂਨਵਰਸਟੀ ਸਬੰਧੀ ਕੋਈ ਉਸਾਰੂ ਕਦਮ ਚੁੱਕੇ ਜਾ ਸਕਣ। ਡਾਕਟਰ ਨਾਗਰ ਸਿੰਘ ਨੇ ਕਿਹਾ ਕਿ ਪੰਜਾਬੀ ਯੂਨਵਰਸਟੀ ਲੋੜਵੰਦ ਬੱਚਿਆਂ ਲਈ ਮਸੀਹਾ ਬਣਕੇ ਉੱਭਰੀ ਹੈ। ਇਸ ਲਈ ਪੰਜਾਬੀ ਯੂਨਵਰਸਟੀ ਦੇ ਪ੍ਰਵਾਸ ਵਿੱਚ ਰਹਿੰਦੇ ਵਿਦਿਆਰਥੀਆਂ ਨੂੰ ਸਲਾਹ ਦੇਣੀ ਚਾਹੀਦੀ ਹੈ।ਤਾਂ ਜੋ ਯੂਨਵਰਸਟੀ ਹੋਰ ਠੋਸ ਕਦਮ ਚੁੱਕ ਸਕੇ।

LEAVE A REPLY

Please enter your comment!
Please enter your name here