ਡਾਕਟਰ ਨਾਗਰ ਸਿੰਘ ਮਾਨ ਸੈਕਟਰੀ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਟੀ ਪਟਿਆਲ਼ਾ ਨੇ ਸਾਬਕਾ ਵਿਦਿਆਰਥੀਆ ਨਾਲ ਮੁਲਾਕਾਤ ਕੀਤੀ

0
117

ਮੈਰੀਲੈਡ-( ਗਿੱਲ ) ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਸੈਕਟਰੀ ਟੂ ਵਾਈਸ ਚਾਂਸਲਰ ਪੰਜਾਬੀ ਯੂਨਵਰਸਟੀ ਅਮਰੀਕਾ ਦੌਰੇ ਤੇ ਹਨ। ਉਹਨਾਂ ਨੂੰ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਟੀ ਪਟਿਆਲ਼ਾ ਤੇ ਡੀਨ ਅਕਾਦਮਿਕ ਨੇ ਅਖਤਿਆਰ ਦਿੱਤੇ ਹਨ,ਕਿ ਉਹ ਸਾਬਕਾ ਵਿਦਿਆਰਥੀ ਦੀ ਸੰਸ਼ਥਾ ਦਾ ਗਠਿਨ ਕਰਨ। ਜਿਸ ਸਬੰਧ ਵਿੱਚ ਮੈਟਰੋਪੁਲਿਟਨ ਵਸ਼ਿਗਟਨ ਡੀਸੀ ਦੀਆਂ ਨਾਮਵਰ ਸ਼ਖਸ਼ੀਅਤਾ ਦਾ ਇਕੱਠ ਰਾਯਲ ਤਾਜ ਰੈਸਟੋਰੈਟ ਵਿਖੇ ਕੀਤਾ। ਡਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ ਸਿੱਖਸ ਆਫ਼ ਯੂ ਐਸ ਏ ਨੇ ਸਾਰਿਆਂ ਨਾਲ ਜਾਣ ਪਹਿਚਾਣ ਕਰਵਾਈ ਉਪਰੰਤ ਡਾਕਟਰ ਨਾਗਰ ਸਿੰਘ ਮਾਨ ਨੂੰ ਇਕੱਠ ਕਰਨ ਦੇ ਮਕਸਦ ਤੇ ਚਾਨਣਾ ਪਾਉਣ ਲਈ ਨਿਮੰਤ੍ਰਤ ਕੀਤਾ ਗਿਆ।
ਡਾਕਟਰ ਨਾਗਰ ਸਿੰਘ ਮਾਨ ਨੇ ਕਿਹਾ ਕਿ ਵਾਇਸ ਚਾਂਸਲਰ ਅਰਵਿੰਦ ਜੀ ਦਾ ਸੁਪਨਾ ਹੈ ਕਿ ਸਾਬਕਾ ਵਿਦਿਆਰਥੀਆ ਦੀ ਸੰਸਥਾ ਨੂੰ ਸੁਰਜੀਤ ਕੀਤਾ ਜਾਵੇ। ਸੋ ਉਸ ਸਬੰਧ ਵਿੱਚ ਅੱਜ ਮਿਲਣੀ ਕੀਤੀ ਜਾ ਰਹੀ ਹੈ।ਸੋ ਤੁਸੀ ਅਪਨੇ ਸੁਝਾ ਦਿਉ ਤਾਂ ਜੋ ਉਹ ਵਾਇਸ ਚਾਂਸਲਰ ਜੀ ਨੂੰ ਅਵਗਤ ਕਰਾ ਸਕਣ।
ਧਰਮ ਸਿੰਘ ਗੁਰਾਇਆ ਉੱਘੇ ਲੇਖਕ ਨੇ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ। ਹਰ ਕੋਈ ਅਪਨੀ ਸੰਸਥਾ ਨਾਲ ਜੁੜੇਗਾ ਉਸ ਦੇ ਭਵਿੱਖ ਲਈ ਵਧੀਆ ਸੋਚੇਗਾ ਤੇ ਕਰੇਗਾ।ਦਵਿੰਦਰ ਕੋਰ ਗੁਰਾਇਆ ਕਵਿੱਤਰੀ ਤੇ ਲੇਖਕਾ ਨੇ ਕਿਹਾ ਹਰ ਵਿਦਿਆਰਥੀ ਚਹੁੰਦਾ ਹੈ ਕਿ ਉਹ ਅਪਨੇ ਇਂਸਟੀਚੀਊਟ ਵਿੱਚ ਜਾਵੇ। ਵਿਦਿਆਰਥੀਆ ਨੂੰ ਨਵੀਆਂ ਸੇਦਾ ਬਾਰੇ ਜਾਣਕਾਰੀ ਦੇਵੇ।ਇਸ ਉਪਰਾਲੇ ਨਾਲ ਪੰਜਾਬੀ ਤੇ ਪੰਜਾਬੀਅਤ ਨੂੰ ਬਲ ਮਿਲੇਗਾ।
ਸੁਨੀਲ ਸਿੰਘ ਚੇਅਰਮੈਨ ਐਨ ਸੀ ਏ ਸਪੈਸ਼ਲ ਗੈਸਟ ਨੇ ਕਿਹਾ ਕਿ ਪੁਰਾਣੇ ਵਿਦਿਆਰਥੀ ਸੰਸ਼ਥਾ ਦੀ ਰੀੜ ਦੀ ਹੱਡੀ ਹੁੰਦੇ ਹਨ। ਇਹ ਸੰਸਥਾ ਦੀ ਬਿਹਤਰੀ ਵਾਸਤੇ ਹਮੇਸ਼ਾ ਤਤਪਰ ਰਹਿੰਦੇ ਹਨ। ਇਹ ਅੱਛਾ ਕਦਮ ਪੁਰਾਣੇ ਵਿਦਿਆਰਥੀਆ ਲਈ ਯੂਨੀਵਰਸਟੀ ਦੇ ਭਵਿੱਖ ਲਈ ਲਾਹੇਵੰਦ ਸਾਬਤ ਹੋਵੇਗਾ।
ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਡਾਕਟਰ ਨਾਗਰ ਸਿੰਘ ਮਾਨ ਅਲੁਮਨੀ ਦਿਨ ਮਨਾਉਣ ਵਿੱਚ ਜੇਕਰ ਕਾਮਯਾਬ ਹੁੰਦੇ ਹਨ। ਤਾਂ ਇਹ ਸਾਬਕਾ ਵਿਦਿਆਰਥੀਆ ਲਈ ਪ੍ਰੇਰਨਾ ਸਰੋਤ ਹੋਵੇਗਾ। ਹਰ ਵਿਦਿਆਰਥੀ ਅਪਨੇ ਇਸਟੀਚੀਊਟ ਦੇ ਦਰਸ਼ਨਾ ਤੇ ਉਸ ਵਿਚ ਗੁਜ਼ਾਰੇ ਪਲਾਂ ਨੂੰ ਤਾਜ਼ਾ ਕਰਨ ਲਈ ਯਾਦ ਕਰਨਾ ਚਹੁੰਦਾ ਹੈ।
ਮਾਸਟਰ ਧਰਮਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਟੀ ਨੂੰ ਉਸਾਰੂ ਲੀਹਾਂ ਤੇ ਲਿਜਾਣ ਲਈ ਸਾਬਕਾ ਵਿਦਿਆਰਥੀਆ ਦੀ ਮਿਲਣੀ ਹਰ ਸਾਲ ਕਾਰਗਰ ਸਾਬਤ ਹੋਵੇਗੀ।
ਬਲਜੀਤ ਬੱਲੀ ਨੇ ਕਿਹਾ ਕਿ ਸਾਡੀ ਸੋਚ ਨੂੰ ਤਾਜ਼ਾ ਕਰਨ ਲਈ ਅਲੁਮਨੀ ਮਿਲਣੀ ਬਿਹਤਰ ਕਦਮ ਹੈ। ਅਸੀ ਹਰ ਪਲ ਹਮੇਸ਼ਾ ਸਾਥ ਦੇਵਾਗੇ।
ਅਖੀਰ ਵਿਚ ਧਰਮ ਸਿੰਘ ਗੁਰਾਇਆ ਤੇ ਦਵਿੰਦਰ ਕੋਰ ਗੁਰਾਇਆ ਵਲੋ ਅਪਨੀਆਂ ਲਿਖੀਆਂ ਕਿਤਾਬਾਂ ਡਾਕਟਰ ਨਾਗਰ ਸਿੰਘ ਮਾਨ ਨੂੰ ਸੋਪੀਆ ।ਬਲਜੀਤ ਸਿੰਘ ਬੱਲੀ ,ਸੁਨੀਲ ਸਿੰਘ ਤੇ ਮਿਸਜ ਕੁਲਬੀਰ ਕੋਰ ਤੇ ਮਿਸਜ ਧਰਮ ਸਿੰਘ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਜੀ ਆਇਆਂ ਕਿਹਾ।
ਡਾਕਟਰ ਸੁਰਿੰਦਰ ਸਿੰਘ ਗਿੱਲ ,ਕੇ ਕੇ ਸਿਧੂ,ਸਤਿੰਦਰ ਕੰਗ ਵੱਲੋਂ ਸਾਈਟੇਸ਼ਨ ਭੇਟ ਕਰਕੇ ਡਾਕਟਰ ਨਾਗਰ ਸਿੰਘ ਦਾ ਸਨਮਾਨ ਕੀਤਾ। ਸਮੁੱਚੀ ਮਿਲਣੀ ਬਹੁਤ ਹੀ ਵਧੀਆ ਤੇ ਖੁਸ਼ਗਵਾਰ ਮਾਹੋਲ ਵਿੱਚ ਉਸਾਰੂਪੈੜਾਂ ਛੱਡ ਗਈ। ਹਰਜੀਤ ਸਿੰਘ ਹੁੰਦਲ ਸਬਰੰਗ ਟੀਵੀ ਦੇ ਸੀਈਓ ਨੇ ਸਾਰ ਸਮਾਗਮ ਨੂੰ ਕੈਮਰਾਬੰਦ ਕਰਕੇ ਲੋਕਹਿਤ ਕਰਨ ਦੀ ਸੇਵਾ ਨਿਭਾਈ।

LEAVE A REPLY

Please enter your comment!
Please enter your name here