ਡਾਕਟਰ ਮਮਤਾ ਜੋਸ਼ੀ ਦੀ ਸੂਫ਼ੀ ਨਾਇਟ ਮਾਂ ਦਿਵਸ ਨੂੰ ਸਮਰਪਿਤ ਰਹੀ।

0
63

ਡਾਕਟਰ ਮਮਤਾ ਜੋਸ਼ੀ ਦੀ ਸੂਫ਼ੀ ਨਾਇਟ ਮਾਂ ਦਿਵਸ ਨੂੰ ਸਮਰਪਿਤ ਰਹੀ।
ਸੁਰਜੀਤ ਪਾਤਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਮਮਤਾ ਭਾਵੁਕ ਹੋਈ।ਡਾਕਟਰ ਮਮਤਾ ਜੋਸ਼ੀ ਦੀ ਸੂਫ਼ੀ ਨਾਇਟ ਮਾਂ ਦਿਵਸ ਨੂੰ ਸਮਰਪਿਤ ਰਹੀ।
ਸੁਰਜੀਤ ਪਾਤਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਮਮਤਾ ਭਾਵੁਕ ਹੋਈ।

 

ਵਰਜੀਨੀਆ-( ਗਿੱਲ ) ਭਾਵੇਂ ਮਾਂ ਦਿਵਸ ਕਰਕੇ ਪ੍ਰੀਵਾਰ ਅਪਨੇ ਅਪਨੇ ਪ੍ਰੋਗਰਾਮਾਂ ਵਿੱਚ ਵਿਅਸਤ ਸਨ। ਪਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੇ ਅਪਨੀ ਹਾਜ਼ਰੀ ਲਗਵਾਈ। ਜੋ ਸੂਫ਼ੀ ਗਾਇਕੌ ਨੂੰ ਚਾਰ ਚੰਨ ਲਾ ਗਈ।ਪ੍ਰੋਗਰਾਮ ਦੀ ਸ਼ੁਰੂਆਤ ਬਲਵਿੰਦਰ ਸਿੰਘ ਬਾਜਵਾ ਨੇ ਜੀ ਆਇਆ ਦੇ ਨਾਲ ਨਾਲ ਸੁਰਜੀਤ ਪਾਤਰ ਮਹਾਨ ਲੇਖਕ,ਕਵੀ ਤੇ ਲਫ਼ਜ਼ਾਂ ਦੇ ਬਾਦਸ਼ਾਹ ਨੂੰ ਸਮਰਪਿਤ ਕਰਦੇ,ਸਾਹਿਤਕ ਯੁੱਗ ਦਾ ਅੰਤ ਦੱਸਿਆ । ਉਹਨਾ ਕਿਹਾ ਉਹਨਾਂ ਦੀਆਂ ਲਿਖਤਾਂ ਹਮੇਸ਼ਾ ਪਾਤਰ ਦੀ ਯਾਦ ਦਿਵਾਉਂਦੀਆਂ ਰਹਿਣਗੀਆ।
ਜਿਵੇਂ ਹ ਮਮਤਾ ਜੋਸ਼ੀ ਗਾਇਕਾ ਨੂੰ ਸਟੇਜ ਤੇ ਸੱਦਾ ਦਿੱਤਾ ,ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਗਾਇਕਾ ਨੇ ਸੁਰਜੀਤ ਪਾਤਰ ਨੂੰ ਸਮਰਪਿਤ ਹੁੰਦੇ ਪਾਤਰ ਸਾਹਿਬ ਦੀਆਂ ਲਿਖੀਆਂ ਲਾਈਨਾਂ “ ਮੈਂ ਰਾਹਾਂ ਤੇ ਨਹੀ ਤੁਰਦਾ,ਮੈਂ ਤੁਰਦਾ ਹੱਥਾਂ ਤੇ ਰਾਹ ਬਣਦੇ “ ਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਪਰੰਤ ਬਿਰਹਾਂ ਦੇ ਸੁਲਤਾਨ ਸ਼ਿਵ ਦੀ ਵੀ ਹਾਜ਼ਰੀ “ਮਾਰੇ ਨੀ ਮਾਰੇ , ਮੇਰੇ ਗੀਤਾਂ ਦੇ ਨੈਣਾ ਵਿੱਚੋਂ ਬਿਰਹੋਂ ਦੀ ਰੜਕ ਪਵੇ” ਸੁਣਾ ਕੇ ਲਗਵਾਈ।
ਫਿਰ ਮਹਿਫ਼ਲ ਨੂੰ ਸੂਫ਼ੀ ਰੰਗ ਵਿੱਚ ਅਜਿਹਾ ਰੰਗਿਆ ਜੋ ਬੁੱਲੇ ਸ਼ਾਹ,ਸ਼ਾਹ ਹੁਸੈਣ ਤੇ ਹੋਰ ਸੂਫ਼ੀ ਕਵੀਆਂ ਤੇ ਗੀਤਕਾਰਾਂ ਨੂੰ ਅਪਨੇ ਮੁਖਾਰਬਿੰਦ ਗਾ ਕੇ ਨੱਚਣ ਲੱਗਾ ਦਿੱਤਾ।
ਅੱਜ ਦੀ ਸੂਫ਼ੀ ਰਾਤ ਮਾਂ ਦਿਵਸ ਨੂੰ ਸਮਰਪਿਤ ਵੱਖਰਾ ਹੀ ਨਜ਼ਾਰਾ ਲੁਟਾ ਗਈ। ਜੋ ਹਾਜ਼ਰੀਨ ਲਈ ਵਿਲਖਣ ਤੇ ਮੰਨੋਰੰਜਨ ਬਣਕੇ ਰਹਿ ਗਈ। ਮਹਿਤਾਬ ਸਿੰਘ ਕਾਹਲੋ ਤੇ ਸੰਨੀ ਮੱਲੀ ਵੱਲੋਂ ਸਜਾਈ ਮਹਿਫਲ ਹਾਜ਼ਰੀਨ ਨੂੰ ਰੂਹ ਦੀ ਖੁਰਾਕ ਵੰਡ ਗਈ।
ਸਿਖਸ ਆਫ਼ ਡੀ ਐਮ ਵੀ ਦੀ ਟੀਮ ਤੇ ਅੰਤਰ-ਰਾਸ਼ਟਰੀ ਫੋਰਮ ਵੱਲੋਂ ਡਾਕਟਰ ਮਮਤਾ ਜੋਸ਼ੀ ਗਾਇਕਾ ਨੂੰ ਸਾਈਟੇਸ਼ਨਾ ਨਾਲ ਸਨਮਾਨਿਤ ਕੀਤਾ।
ਸੁਰਜੀਤ ਪਾਤਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਬਲਵਿੰਦਰ ਸਿੰਘ ਬਾਜਵਾ ਨੇ ਪਾਤਰ ਦੇ ਸ਼ੇਅਰਾਂ ਨਾਲ ਨਿਵਾਜਿਆ,ਮਹਿਤਾਬ ਕਾਹਲੋ ਨੇ ਕਿਹਾ ਕਿ ਉਹ ਸਾਡੇ ਚਾਚੇ ਦੇ ਰੂਪ ਵਿੱਚ ਵਿਚਰਦੇ ਸਨ। ਸਾਨੂੰ ਮਾਣ ਹੈ ਕਿ ਅਸੀ ਉਹਨਾ ਦਾ ਸਨਮਾਨ ਰੀਅਲ ਗੋਲਡ ਨਾਲ ਕੀਤਾ ਜੋ ਪੰਜਾਬੀ ਕਲੱਬ ਮੈਰੀਲੈਡ ਤੇ ਯੂਨਾਇਟਿਡ ਪੰਜਾਬੀ ਨੇ ਵਸ਼ਿਗਟਨ ਡੀ ਸੀ ਅਮਰੀਕਾ ਵੁਚ ਕੀਤਾ ਗਿਆ ਜੋ ਪਾਤਰ ਸਾਹਿਬ ਨੇ ਅਪਨੇ ਘਰ ਸਜਾ ਕੇ ਰੱਖਿਆ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਡਾਕਟਰ ਸੁਰਿੰਦਰ ਸਿੰਘ ਗਿੱਲ ਕੋ ਚੇਅਰ ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਨੇ ਕਿਹਾ ਕਿ ਸੁਰਜੀਤ ਪਾਤਰ ਲਫ਼ਜ਼ਾਂ ਦੇ ਬਾਦਸ਼ਾਹ ਹਨ ਤੇ ਰਹਿਣਗੇ । ਜਿੰਨਾ ਨੂੰ ਉਹਨਾਂ ਦੀਆਂ ਲਿਖਤਾਂ ਸਦਕਾ ਰਹਿੰਦੀ ਦੁਨੀਆ ਤਕ ਜੀਵਤ ਰੱਖਿਆ ਜਾਵੇਗਾ।
ਅਮਰਜੀਤ ਸਿੰਘ ਸੰਧੂ ਪ੍ਰਧਾਨ ,ਹਰਪ੍ਰੀਤ ਸਿੰਘ ਗਿੱਲ ,ਸੁਰਿੰਦਰ ਸਿੰਘ ਨੱਤ ਡਾਇਰੈਕਟਰਾ ਨੇ ਸਿਖਸ ਆਫ਼ ਡੀ ਐਮ ਵੀ ਵੱਲੋਂ ਸਾਈਟੇਸ਼ਨ ਭੇਟ ਕੀਤਾ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਕੋ-ਚੇਅਰ ,ਹਰਜੀਤ ਸਿੰਘ ਹੁੰਦਲ ਤੇ ਮਹਿਤਾਬ ਸਿੰਘ ਕਾਹਲੋ ਡਾਇਰੈਕਟਰਾ ਵੱਲੋਂ ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਵੱਲੋਂ ਸਾਈਟੇਸ਼ਨ ਨਾਲ ਸਨਮਾਨਿਤ ਕੀਤਾ।
ਸਮੁੱਚਾ ਸੂਫੀ ਪ੍ਰੋਗਰਾਮ ਵੱਖਰੀ ਛਾਪ ਛੱਡ ਗਿਆ।

LEAVE A REPLY

Please enter your comment!
Please enter your name here