ਸਂਸਾਰ ਪੱਧਰ ਦੀ ਸ਼ਾਂਤੀ ਤੇ ਸਦਭਾਵਨਾ ਦੇ ਵਿਸ਼ੇ ਤੇ ਪੇਪਰ ਪੜੇ ਜਾਣਗੇ।
> ਵਸ਼ਿਗਟਨ ਡੀ ਸੀ-( ਸਰਬਜੀਤ ਗਿੱਲ ) ਸਾਊਥ ਕੋਰੀਆਂ ਦੇ ਸ਼ਹਿਰ ਸਿਉਲ ਵਿਖੇ ਵਲਡ ਪੀਸ ਕਾਨਫ੍ਰੰਸ 2 ਮਈ ਤੋ 6 ਮਈ 2023 ਨੂੰ ਹੋ ਰਹੀ ਹੈ। ਜਿਸ ਵਿਚ ਪੂਰੇ ਸੰਸਾਰ ਤੋ ਦੋ ਸੋ ਤੋ ਉੱਪਰ ਨਾਮਵਰ ਸ਼ਖਸ਼ੀਅਤਾ ਨੂੰ ਸੱਦਾ ਦਿੱਤਾ ਗਿਆ ਹੈ। ਅਮਰੀਕਾ ਤੋ ਨਵ-ਨਿਯੁਕਤ ਪੀਸ ਅੰਬੈਸਡਰਾਂ ਨੂੰ ਇਸ ਕਾਨਫ੍ਰੰਸ ਵਿੱਚ “ਸ਼ਾਂਤੀ ਤੇ ਮਾਨਵਤਾ ਦੇ ਸਤਿਕਾਰ” ਵਿਸ਼ੇ ਤੇ ਪੇਪਰ ਪੜਨ ਲਈ ਵੱਖ ਵੱਖ ਸ਼ਖਸ਼ੀਅਤਾ ਨੂੰ ਬੁਲਾਇਆ ਗਿਆ ਹੈ।
> ਡਾਕਟਰ ਸੁਰਿੰਦਰ ਸਿੰਘ ਗਿੱਲ ਪੀਸ ਅੰਬੈਸਡਰ ਸਿੱਖ ਕੁਮਿਨਟੀ ਅਮਰੀਕਾ ਇਸ ਕਾਨਫ੍ਰੰਸ ਵਿੱਚ ਬਤੋਰ ਸਿੱਖ ਨੇਤਾ ਸ਼ਾਮਲ ਹੋਣਗੇ। ਜਿੰਨਾ ਨੂੰ ਪਿਛਲੇ ਦਿਨੀ “ਪੀਸ ਅੰਬੈਸਡਰ” ਸਿੱਖ ਕੁਮਨਟੀ ਨਿਯੁਕਤ ਕੀਤਾ ਗਿਆ ਸੀ।ਡਾਕਟਰ ਗਿੱਲ ਨੇ ਸਾਊਥ ਕੋਰੀਆਂ ਰਵਾਨਾ ਹੋਣ ਤੋ ਪਹਿਲਾ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਉਹ ਵਿਸ਼ਵ ਸ਼ਾਤੀ ਤੇ ਭਾਈਚਾਰਕ ਸਾਂਝ ਦੇ ਮੁੱਦੇ ਤੇ ਪੇਪਰ ਪੜਨਗੇ।ਮਾਨਵਤਾ ਵਿੱਚ ਆਈ ਗਿਰਾਵਟ ਤੇ ਹਥਿਆਰਾਂ ਦੀ ਦੌੜ ਨੇ ਸਭ ਪਾਸੇ ਅਸ਼ਾਂਤੀ ਦਾ ਮਾਹੋਲ ਸਿਰਜਿਆ ਹੋਇਆ ਹੈ। ਹਰ ਪਾਸੇ ਇਕ ਦੂਜੇ ਤੋਂ ਅੱਗੇ ਲੰਘਣ ਲਈ ਵਿਉਂਤਾਂ ਘੜੀਆਂ ਜਾ ਰਹੀਆਂ ਹਨ। ਜਿਸ ਕਰਕੇ ਸੁੱਖ ਸੁਨੇਹਾ,ਸਦਭਾਵਨਾ,ਪਿਆਰ ,ਸਤਿਕਾਰ ਤੇ ਸ਼ਾਂਤੀ ਦੇ ਸੰਦੇਸ਼ ਨੂੰ ਪ੍ਰਸਾਰਨ ਦੀ ਲੋੜ ਹੈ। ਜਿਸ ਨੂੰ ਹਰ ਮਨੁੱਖ ਤੇ ਹਰ ਘਰ ਤੱਕ ਪਹੁੰਚਾਉਣ ਲਈ ਇਸ ਕਾਨਫ੍ਰੰਸ ਦਾ ਅਯੋਜਿਨ ਗਲੋਬਲ ਪੀਸ ਸੰਸਥਾ ਨੇ ਕੀਤਾ ਹੈ। ਜਿੱਥੇ ਸ਼ਾਂਤੀ ਦੇ ਵਿਸ਼ੇ ਤੇ ਵਿਚਾਰਾਂ ਤੇ ਸਦਭਾਵਨਾ ਦੀ ਮਜ਼ਬੂਤੀ ਬਾਰੇ ਅਹਿਮ ਸ਼ਖਸੀਅਤਾ ਦੇ ਵਿਚਾਰਾਂ ਦੀ ਗੋਸ਼ਟੀ ਸਮਿਟ ਦੇ ਰੂਪ ਵਿਚ ਕੀਤੀ ਜਾ ਰਹੀ ਹੈ।
> ਡਾਕਟਰ ਸੁਰਿੰਦਰ ਸਿੰਘ ਗਿੱਲ ਸਾਊਥ ਕੋਰੀਆਂ ਦੇ ਸ਼ਹਿਰ ਸਿਉਲ ਵਿਖੇ ਅੱਜ ਸੁਭਾ ਰਵਾਨਾ ਹੋ ਗਏ ਹਨ। ਜਿੱਥੇ ਉਹ ਅਮਰੀਕਾ ਦੇ ਡੈਲੀਗੇਟ ਦੀ ਅਗਵਾਈ ਕਰਨਗੇ ਉੱਥੇ ਉਹ ਇਸ ਕਾਨਫ੍ਰੰਸ ਵਿਚ ਸਿੱਖ ਫਲਸਫੇ ਤੇ ਸਿੱਖ ਧਰਮ ਦੇ ਸੰਦੇਸ਼ ਨੂੰ ਵੀ ਸਾਂਝਿਆਂ ਕਰਨਗੇ।
> ਉਹਨਾਂ ਦੇ ਨਾਲ ਪ੍ਰਵਾਸੀ ਅਮਰੀਕੀ ਟੋਮੀਕੋ ਦੁਰਗਾਨ ਜਪਾਨ ਤੇ ਕਰੀਨਾ ਹੂ ਚੀਨ ਤੋਂ ਇਸ ਕਾਨਫ੍ਰੰਸ ਵਿਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਰਵਾਨਾ
> ਹੋਏ ਹਨ।
Boota Singh Basi
President & Chief Editor