ਚੰਡੀਗੜ-( ਜਤਿੰਦਰ ) ਪੰਜਾਬ ਦੇ ਪ੍ਰਵਾਸੀ ਭਾਈਚਾਰੇ ਦੇ ਸੰਬੰਧ ਵਿੱਚ ਇੱਕ ਅਹਿਮ ਮੀਟਿੰਗ ਸ੍ਰ ਪ੍ਰਤਾਪ ਸਿੰਘ ਬਾਜਵਾ ਵਿਰੌਧੀ ਧਿਰ ਪੰਜਾਬ ਵਿਧਾਨ ਸਭਾ ਨਾਲ ਮੀਟਿੰਗ ਕੀਤੀ ਗਈ ਹੈ। ਜਿਸ ਵਿੱਚ ਅਮਰ ਸਿੰਘ ਮੱਲੀ , ਬਲਦੇਵ ਸਿੰਘ ਦਸੂਆ, ਗਗਨਦੀਪ ਸਿੰਘ, ਚੋਧਰੀ ਸੋਹਨ ਲਾਲ ਪ੍ਰੋਫ਼ੈਸਰ ਦਿੱਲੀ ਯੂਨਵਰਸਟੀ ਤੇ ਰਾਜਿੰਦਰ ਸਿੰਘ ਸੋਹਲ ਅਮਰੀਕਾ ਦੀ ਉੱਘੀ ਸ਼ਖਸੀਅਤ ਡਾਕਟਰ ਸੁਰਿੰਦਰ ਸਿੰਘ ਅੰਬੈਸਡਰ ਫਾਰ ਪੀਸ ਦੀ ਅਗਵਾਈ ਵਿਚ ਸ਼ਾਮਲ ਹੋਏ। ਜਿੱਥੇ ਪੰਜਾਬ ਦੇ ਹਲਾਤਾ ਤੇ ਨੋਜਵਾਨਾ ਦੀਆਂ ਸਮੱਸਿਆਵਾਂ,ਔਰਤਾਂ ਦੇ ਹੱਕਾਂ ਤੋ ਇਲਾਵਾ ਪ੍ਰਵਾਸੀਆ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੀ ਸਾਂਝ ਪਾਈ। ਉੱਥੇ ਇਹਨਾਂ ਸਮੱਸਿਆਵਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੀ ਬੇਨਤੀ ਵੀ ਕੀਤੀ ਗਈ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਦੁਪੈਹਰ ਦੇ ਖਾਣੇ ਤੇ ਅਪਨੀ ਸਰਕਾਰੀ ਰਿਹਾਇਸ਼ ਤੇ ਇਸ ਡੈਲੀਗੇਟ ਨਾਲ ਦੋ ਘੰਟੇ ਵਿਚਾਰਾ ਦੀ ਸਾਂਝ ਪਾਈ ਹੈ। ਇਕੱਲੇ ਇਕੱਲੇ ਮਸਲੇ ਦਾ ਨਿਚੋੜ ਦੱਸਿਆ ਗਿਆ, ਜੋ ਕਾਬਲੇ ਤਾਰੀਫ ਰਿਹਾ ਹੈ।ਉਹਨਾਂ ਕਿਹਾ ਮੇਰੇ ਦਰਵਾਜ਼ੇ ਹਮੇਸ਼ਾ ਹੀ ਤੁਹਾਡੇ ਲਈ ਖੁਲੇ ਹਨ।ਪ੍ਰਵਾਸੀਆ ਦੀ ਤਾਰੀਫ ਕਰਦੇ ਕਿਹਾ ਕਿ ਪੰਜਾਬ ਦੇ ਖ਼ੈਰ ਖੁਆ ਤੁਸੀ ਹੋ। ਤੁਸੀ ਪੰਜਾਬ ਤੇ ਇੱਥੋਂ ਦੇ ਅਵਾਮ ਨੂੰ ਜਾਗਰੂਕ ਕਰਕੇ ਉਸਾਰੂ ਲੀਹਾ ਤੇ ਲਿਆ ਸਕਦੇ ਹੋ। ਤੁਹਾਡਾ ਸਹਿਯੋਗ ਹਰ ਪਿੰਡ,ਸ਼ਹਿਰ ਤੇ ਸੰਸਥਾ ਨੂੰ ਲੋੜੀਂਦਾ ਹੈ।
ਡਾਕਟਰ ਗਿੱਲ ਨੇ ਕਿਹਾ ਕਿ ਪ੍ਰਵਾਸੀਆ ਨੂੰ ਬਣਦਾ ਸਤਿਕਾਰ ਜੇਕਰ ਸਰਕਾਰ ਦੇਵੇ ਤਾਂ ਪ੍ਰਵਾਸੀ ਸਭ ਕੁਝ ਨਿਛਾਵਰ ਕਰਨ ਨੂੰ ਤਿਆਰ ਹਨ। ਅਫਸੋਸ ਕਿ ਪ੍ਰਵਾਸੀਆ ਨੂੰ ਨਿਮੋਸ਼ੀ ਤੋ ਸਿਵਾਏ ਕੁਝ ਨਹੀ ਮਿਲਦਾ ਹੈ। ਜਿਸ ਕਰਕੇ ਕੋਈ ਵੀ ਇੰਡਸਰੀ ਪੰਜਾਬ ਵਿੱਚ ਨਹੀਂ ਆ ਰਹੀ ਹੈ। ਹਰ ਕੋਈ ਤਰਾਨਿਆਂ ਤੋਂ ਦੁਖੀ ਹੈ।ਸਰਕਾਰ ਠੋਸ ਹੱਲ ਕਰਨ ਤੋਂ ਕੰਨੀ ਕਤਰਾ ਰਹੀ ਹੈ। ਜਿਸ ਕਰਕੇ ਪੰਜਾਬ ਦੇ ਹਲਾਤ ਦੁਖਦੀ ਰੱਗ ਵਾਲੇ ਬਣੇ ਹੋਏ ਹਨ।
ਅਮਰ ਸਿੰਘ ਮੱਲੀ ਨੇ ਕਿਹਾ ਕਿ ਚੰਗੇ ,ਸੁਲਝੇ ਰਾਜਨੀਤਕਾਂ ਦੀ ਚੋਣ ਕਰਨਾ ਸਮੇਂ ਦੀ ਲੌੜ ਹੈ।ਤਾਂ ਹੀ ਪੰਜਾਬ ਦਾ ਬੱਚਾ ਹੋ ਸਕਦਾ ਹੈ। ਡਾਕਟਰ ਗਿੱਲ ਤੇ ਮੱਲੀ ਸਾਹਿਬ ਨੇ ਅਮਰੀਕਾ ਦੇ ਪ੍ਰਮੁਖ ਸਿੱਖਾ ਤੇ ਛਪੀ ਕਿਤਾਬ ਤੇ ਮੈਡਲ ਪ੍ਰਤਾਪ ਸਿੰਘ ਬਾਜਵਾ ਨੂੰ ਭੇਂਟ ਕਰਕੇ ਸਨਮਾਨਿਤ ਕੀਤਾ। ਭਵਿੱਖ ਵਿਚ ਮੁੜ ਆਉਣ ਲਈ ਸੰਕਲਪ ਦੁਹਰਾਇਆ ਗਿਆ ਹੈ। ਉਪਰੰਤ ਬਲਵਿਦੰਰ ਸਿੰਘ ਮੁਲਤਾਨੀ ਸਾਬਕਾ ਆਈ ਏ ਐਸ,ਸੁਦਾਗਰ ਸਿੰਘ ਖਾਰਾ , ਗੁਰਲਾਭਬਸਿਘ ਸਿਧੂ ਚੇਅਰਮੈਨ ਗੁਰੂ ਕਾਸ਼ੀ ਯੂਬੀਵਰਸਟੀ ,ਸਾਬਕਾ ਪੀ ਸੀ ਐਸ ,ਰਾਜਿੰਦਰ ਸਿੰਘ ਸੋਹਲ ਏ ਆਈ ਜੀ ਪੰਜਾਬ ਪੁਲਿਸ,ਪ੍ਰਭਲੀਨ ਸਿੰਘ ਪ੍ਰਬੱਧ ਅਫਸਰ ਪੰਜਾਬੀ ਯੂਨੀਵਰਟੀ ਨਾਲ ਮੁਲਾਕਾਤ ਕੀਤੀ ਤੇ ਭਵਿੱਖ ਵਿਚ ਆਈ ਏ ਐਸ ਤੇ ਆਈ ਪੀ ਐਸ ਕੇਂਦਰ ਦੇ ਪ੍ਰੋਜੈਕਟ ਨੂੰ ਹੋਂਦ ਵਿਚ ਲਿਆਉਣ ਲਈ ਵਿਚਾਰਾਂ ਦੀ ਸਾਝ ਪਾਈ ਹੈ।
ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਸਾਰੀਆਂ ਪ੍ਰਮੁਖ ਸ਼ਖਸੀਅਤਾ ਵੱਲੋਂ ਨਿੱਜੀ ਤੋਰ ਤੇ ਸਨਮਾਨ ਕੀਤਾ। ਜਿਸ ਦੀਆ ਮੂੰਹ ਬੋਲਦੀਆਂ ਤਸਵੀਰਾਂ ਦੀ ਸਾਂਝ ਮੀਡੀਆ ਨੇ ਪਾਈ ਹੈ।
Boota Singh Basi
President & Chief Editor