ਸਿੰਘ ਸਾਹਬ ਨੂੰ ਅਮਰੀਕਾ ਵੁਚ ਪੰਜ ਮੈਂਬਰੀ ਕਮੇਟੀ ਬਣਾਉਣ ਦਾ ਸੁਝਾ ਦਿੱਤਾ।
ਆਈ ਏ ਐਸ ਕੇਂਦਰ ਦਮਦਮਾ ਸਾਹਿਬ ਬਣਾਉਣ ਦੀ ਤਜਵੀਜ਼ ਪ੍ਰਧਾਨ ਜੀ ਨੂੰ ਦਿੱਤੀ।
ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ,ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਸਿੰਕਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਨੂੰ ਵਾਈਟ ਹਾਊਸ ਮੈਡਲਾਂ ਨਾਲ ਸਨਮਾਨਿਤ ਕੀਤਾ
ਦਮਦਮਾ ਸਾਹਿਬ-( ਮਨੀਸ਼) ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਜਥੇਦਾਰ ਗਿਆਨੀ ਹਰਪ੍ਰੀਤ ਸਿੱਘ ਸਿੰਘ ਸਾਹਿਬ ਦਮਦਮਾ ਸਾਹਿਬ ਤੇ ਸਾਬਕਾ ਮੰਤਰੀ ਸਿੰਕਦਰ ਸਿੰਘ ਮਲੂਕਾ ਨਾਲ ਇੱਕ ਰਸਮੀ ਮੀਟਿੰਗ ਸਿੰਘ ਸਾਹਿਬ ਜੀ ਦੀ ਰਿਹਾਇਸ਼ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਕੀਤੀ ਗਈ ਹੈ । ਮੀਟਿੰਗ ਭਾਵੇਂ ਗੈਰ ਰਸਮੀ ਸੀ। ਕਿਉਂਕਿ ਡਾਕਟਰ ਸੁਰਿੰਦਰ ਸਿੰਘ ਗਿੱਲ ਇਤਫਾਕੀਆ ਨਤਮਸਾਕ ਹੋਣ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇ ਸਨ ਜਿੱਥੇ ਉਹਨਾਂ ਮੀਟਿੰਗ ਨੂੰ ਰਸਮੀ ਅੰਜਾਮ ਦੇ ਕੇ ਆਈ ਏ ਐਸ ਕੇਂਦਰ ਦਮਦਮਾ ਸਾਹਿਬ ਬਣਾਉਣ ਤੇ ਪੰਜ ਮੈਂਬਰੀ ਕਮੇਟੀ ਹਰ ਮੁਲਕ ਵਿੱਚ ਬਣਾਉਣ ਦੀ ਤਜਵੀਜ਼ ਰੱਖੀ ਹੈ
ਡਾਕਟਰ ਗਿੱਲ ਨੇ ਕਿਹਾ ਕਿ ਸਿੰਘ ਸਾਹਿਬ ਜੀ ਨੂੰ ਇਸ ਦੀ ਸ਼ੁਰੂਆਤ ਅਮਰੀਕਾ ਤੋਂ ਕਰਨੀ ਚਾਹੀਦੀ ਹੈ। ਜਿੱਥੇ ਸ਼ਰਾਬੀ ਕਬਾਬੀ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਕਾਬਜ਼ ਹੋ ਕੇ ਮਰਿਆਦਾ ਤੇ ਪੰਜਾਬੀ ਨੂੰ ਢਾਹ ਲਾ ਰਹੇ ਹਨ।
ਅਜਿਹਾ ਨਾ ਕੀਤਾ ਤੇ ਸਾਡੀਆਂ ਨਸਲਾਂ ਗੋਰਿਆਂ ਦੀਆਂ ਮੁਥਾਜ ਬਣਕੇ ਰਹਿ ਜਾਣਗੀਆਂ ।ਸਿੰਘ ਸਾਹਿਬ ਨੇ ਕਿਹਾ ਕਿ ਤੁਸੀ ਮੁੜ ਸਮਾਂ ਕਢੋ ਤੇ ਇਸ ਸਬੰਧੀ ਢੁਕਵਾਂ ਫੈਸਲਾ ਲਿਆ ਜਾ ਸਕੇ। ਡਾਕਟਰ ਗਿੱਲ ਨੇ ਬਤੌਰ ਅੰਬੈਸਡਰ ਫਾਰ ਪੀਸ ਵਿਦੇਸੀ ਸਿੱਖ ਡਾਇਸਪੋਰਾ ਦੀ ਵਕਾਲਤ ਕੀਤੀ ਤੇ ਪ੍ਰਮਾਣ ਸਾਹਿਤ ਵਿਚਾਰਾਂ ਦੀ ਸਾਂਝ ਪਾਈ ਹੈ। ਜੋ ਵਿਦੇਸ਼ੀ ਭਾਈਚਾਰੇ ਲਈ ਵਰਦਾਨ ਸਾਬਤ ਹੋਵੇਗੀ।
ਸੰਤਾਂ ,ਮਹਾਤਮਾ,ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਡਾਕਟਰ ਗਿੱਲ ਦੇ ਉਪਰਾਲੇ ਬਾਰੇ ਧੰਨਵਾਦ ਕੀਤਾ ਤੇ ਕਿਹਾ ਕਿ ਗੁਰੂ ਸਾਹਿਬ ਇਹ ਸੇਵਾ ਆਪ ਸਿੱਖਾਂ ਕੋਲੋ ਲੈਣਗੇ।
ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਵਾਈਸ ਹਾਊਸ ਦੇ ਮੈਡਲਾਂ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਕਮੇਟੀ ,ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਨੂੰ ਸਨਮਾਨਿਤ ਕੀਤਾ। ਉਪਰੰਤ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੀ ਰਿਹਾਇਸ਼ ਤੇ ਮਿਲਣ ਲਈ ਬਾਦਲ ਵੱਲ ਚਾਲੇ ਪਾ ਦਿੱਤੇ ਹਨ।