ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ ਦਾ ਪੇਂਡੂ  ਸਾਹਿਤ ਸਭਾ ਰਜਿ: ਬਾਲਿਆਂਵਾਲੀ ਵਿਖੇ ਸਨਮਾਨਿਤ।

0
31
ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ ਦਾ ਪੇਂਡੂ  ਸਾਹਿਤ ਸਭਾ ਰਜਿ: ਬਾਲਿਆਂਵਾਲੀ ਵਿਖੇ ਸਨਮਾਨਿਤ।
ਆਈ ਏ ਐਸ ਕੇਂਦਰ ਸ਼ੁਰੂ ਕਰਨ ਐਲਾਨ ਪ੍ਰਬੰਧਕਾ ਵੱਲੋਂ ਕੀਤਾ।
ਬਾਲਿਆਵਾਲੀ/ਬਠਿੰਡਾ-( ਕੁਲਦੀਪ ਮਤਵਾਲਾ) ਪੇਂਡੂ ਸਾਹਿਤ ਸਭਾ ਰਜਿ: ਬਾਲਿਆਵਾਲੀ,ਜਿਲਾ ਬਠਿੰਡਾ 1960 ਤੋ ਚੱਲ ਰਹੀ ਹੈ।ਇੱਥੇ ਕਿਤਾਬਾਂ ਨਾਲ ਭਰਪੂਰ ਲਾਇਬ੍ਰੇਰੀ ਤੋਂ ਇਲਾਵਾ ਕੰਪੀਉਟਰ ਦੇ ਕੋਰਸ ਦੀਆਂ ਕਲਾਸਾਂ ਮੁਫਤ ਚਲਾਈਆ ਜਾ ਰਹੀਆਂ ਹਨ। ਪ੍ਰਬੰਧਕ ਸੁਦਰਸ਼ਨ ਗਰਗ ਪ੍ਰਧਾਨ ਤੇ ਰਾਮ ਨਾਥ ਸਕੱਤਰ ਦਿਨ ਰਾਤ ਪ੍ਰਬੰਧਕਾਂ ਦੇ ਸਹਿਯੋਗ ਨਾਲ ਸੇਵਾਵਾਂ ਦੇ ਰਹੇ ਹਨ।ਲਗਾਤਾਰ ਹਰ ਸਾਲ ਬਿਲਡਿੰਗ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ।ਦਾਨੀ ਯੋਗਦਾਨ ਪਾ ਰਹੇ ਹਨ।
ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ ਨੂੰ ਪੇਂਡੂ ਸਾਹਿਤ ਸਭਾ ਕੇਂਦਰ ਦਾ ਦੌਰਾ ਕਰਵਾਇਆ ਗਿਆ। ਜਿੰਨਾ ਨੇਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਭਵਿੱਖ ਦੀ ਰੂਪ ਰੇਖਾ ਤਿਆਰ ਕਰਨ ਬਾਰੇ ਸੁਝਾ ਲਏ। ਸਕੱਤਰ ਸਾਹਿਬ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜੋ ਭਵਿੱਖ ਦੇ ਆਸ਼ੇ ਤੇ ਪੂਰਨ ਉੱਤਰਨ ਵਾਲੀ ਹੈ।
ਡਾਕਟਰ ਗਿੱਲ ਨੇ ਕਿਹਾ ਕਿ ਦੁਨੀਆ ਤੇ ਕੁਝ ਵੀ ਅੰਸਭਵ ਨਹੀ ਹੈ । ਜੇਕਰ ਅੱਜ ਦਾ ਵਿਦਿਆਰਥੀ ਅਪਨਾ ਨੱਬੇ ਪ੍ਰਤੀਸ਼ਤ ਯੋਗਦਾਨ ਪਾਵੇ। ਵਿਦਿਆਰਥੀਆਂ ਨੂੰ ਅਪਨਾ ਭਵਿੱਖ ਚੁਣਨ ਲਈ ਤੁਰੰਤ ਫੈਸਲਾ ਲੈਣ ਲਈ ਕਿਹਾ ਤਾਂ ਜੋ ੳਹ ਉਸ ਨੂੰ ਹਾਸਲ ਕਰ ਸਕਣ। ਅੱਗੇ ਡਾਕਟਰ ਗਿੱਲ ਨੇ ਕਿਹਾ ਕਿ ਅੱਜ ਦਾ ਯੁੱਗ ਮੁਕਾਬਲੇ ਦਾ ਹੈ। ਹਰ ਵਿਦਿਆਰਥੀ ਨੂੰ ਆਈ ਏ ਐਸ ਤੇ ਪੀ ਸੀ ਐਸ ਲਈ ਤਿਆਰ ਕਰਕੇ ਮੋਕਾ ਲੈਣਾ ਚਾਹੀਦਾ ਹੈ।ਪੰਜਾਬ ਨੂੰ ਬਚਾਉਣ ਲਈ ਪੰਜਾਬੀਅਤ ਨੂੰ ਇਸ ਪਾਸੇ ਰੁਝਾਨ ਜੁਟਾਉਣਾ ਪਵੇਗਾ। ਡਾਕਟਰ ਗਿੱਲ ਦੇ ਵਿਦਿਆਰਥੀ ਡਾਕਟਰ,ਰਾਜਨੀਤਕ,ਆਰਮੀ ,ਪੁਲਿਸ ਤੇ ਕੰਪੀਉਟਰ ਵੁਚ ਉਚ ਅਹੁਦਿਆਂ ਤੇ ਬਿਰਾਜਮਾਨ ਹਨ। ਪ੍ਰਬੰਧਕਾਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਤੇ ਮੁਕਾਬਲੇ ਦੇ ਕੇਂਦਰ ਵਜੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ।
ਸੁਦਰਸ਼ਨ ਨੇ ਧੰਨਵਾਦ ਕਰਦੇ ਕਿਹਾ ਕਿ ਅੱਜ ਤੋਂ ਹੀ ਆਈ ਏ ਐਸ ਕੇਂਦਰ ਸ਼ੁਰੂ ਕੀਤ ਜਾਵੇਗਾ। ਇਸ ਮੋਕੇ ਹਰਜਿੰਦਰ ਕੋਰ,ਗੁਰਮੇਲ ਸਿੰਘ ,ਦੇਵ ਰਾਜ ਗੋਇਲ,ਗੁਰਤੇਜ ਸਿੰਘ,ਗੁਰਪ੍ਰੀਤ ਸਿੰਘ ,ਇੰਦਰ ਸਿੰਘ ਤੋ ਇਲਾਵਾ ਕੁਲਦੀਪ ਮਤਵਾਲਾ ਜਰਨਲਿਸਟ ਤੇ ਹੈਪੀ ਫੋਟੋਗ੍ਰਾਫਰ ਮੋਜੂਦ ਰਹੇ ।  ਸਮੁੱਚਾ ਸਮਾਗਮ ਬਹੁਤ ਪ੍ਰਭਾਵੀ ਰਿਹਾ ਜਿੱਥੇ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ।ਜੋ ਕਾਬਲੇ ਤਾਰੀਫ ਤੇ ਸਮੇਂ ਅਨੁਸਾਰ ਸੀ।

LEAVE A REPLY

Please enter your comment!
Please enter your name here