ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਯੂ ਐਸ ਏ ਦਾ ਰਾਜਨੀਤਕ ਤੇ ਉੱਘੇ ਨੋਕਰਸ਼ਾਹੀਆ ਨਾਲ ਮਿਲਣ ਦਾ ਸਿਲਸਲਾ ਸ਼ੁਰੂ।

0
64

ਪ੍ਰਵਾਸੀਆ ਦੀਆਂ ਮੁਸ਼ਕਲਾਂ ਤੇ ਲੋੜਾਂ ਤੇ ਜ਼ੋਰ ਦੇ ਕੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਉਣ ਤੇ ਜ਼ੋਰ ।

ਪਹਿਲੇ ਦਿਨ ਅੰਮ੍ਰਿਤਸਰ ਵਿੱਚ ਰਾਜਨੀਤਕ,ਪੁਲਿਸ ਅਫਸਰਾਂ ,ਸਿੱਖਿਆ ਸ਼ਾਸ਼ਤਰੀਆ ਤੇ ਧਾਰਮਿਕ ਨੇਤਾਵਾਂ ਨੲਾਲ ਚਾਰ ਮੀਟਿੰਗਾਂ ਵਿੱਚ ਪ੍ਰਵਾਸੀ ਮੁੱਦਿਆਂ ਨੂੰ ਪੇਸ਼ ਕੀਤਾ
———————-
ਸਥਾਨਕ ਫਲਾਈਟਾਂ ਵਿੱਚ ਭਾਰ ਦਰ ਅੰਤਰ-ਰਾਸ਼ਟਰੀ 23 ਕਿਲੋ ਤੇ ਅੱਠ ਕਿਲੋ ਕਰਵਾਉਣ,ਇੰਮੀਗਰੇਸ਼ਨ ਭਾਰਤੀ ਵਿੰਗ ਦੇ ਅਫ਼ਸਰਾਂ ਨੂੰ ਮਿ੍ਰਤਕ ਲਾਂਸ ਨੂੰ ਮੁਫ਼ਤ ਭਾਰਤ ਲਿਆਉਣ ਦੀ ਵਕਾਲਤ,ਓ ਸੀ ਆਈ ਬਕਾਇਆ ਲਟਕ ਰਹੇ ਕੇਸਾਂ ਦਾ ਨਿਪਟਾਰਾ, ਦੋ ਦੋ ਪਾਸਪੋਰਟ ਪ੍ਰਾਪਤ ਕਾਰਾਂ ਨੂੰ ਅਸਲੀ ਪਾਸਪੋਰਟ ਦਿਵਾਉਣ ਦੇ ਸਿਲਸਿਲੇ ਤੇ ਚਰਚਾ, ਅੰਬੈਸੀ ਵੱਲੋਂ ਭੇਜੇ ਮੈਮੋਰੈਡਮਾ ਦਾ ਨਿਪਟਾਰਾ,ਪਾਕਿਸਤਾਨ ਵੱਲ ਸਿੱਧੀਆਂ ਫਲਾਇਟਾਂ ਸ਼ੁਰੂ ਕਰਨ ਦੀ ਵਕਾਲਤ,ਅਧਾਰ ਕਾਰਡ ਪ੍ਰਵਾਸੀ ਭਾਰਤੀਆਂ ਨੂੰ ਦੇਣਾ ,ਵੀਜ਼ਾ ਤੇ ਪਾਸਪੋਰਟ ਦੇਣ ਦੀ ਵਿਧੀ ਸਰਲ ਬਣਾਉਣ ਆਦਿ ਦੀ ਵਕਾਲਤ ਸ਼ਾਮਲ ਹੈ।
—————
ਅੰਮ੍ਰਿਤਸਰ -( ਕੁਲਦੀਪ ਸਿੰਘ ) ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅੱਜ ਕੱਲ ਭਾਰਤ ਦੌਰੇ ਤੇ ਹਨ। ਜਿੰਨਾ ਦਾ ਸੱਤ ਮਾਰਚ ਨੂੰ ਅੰਮ੍ਰਿਤਸਰ ਸ਼ੇਅਰ ਪੋਰਟ ਤੇ ਨਿੱਘਾ ਸਵਾਗਤ ਕੀਤਾ ਗਿਆ।ਪ੍ਰੈੱਸ ਨੂੰ ਜਾਣਕਾਰੀ ਦਿੰਦੇ ਡਾਕਟਰ ਗਿੱਲ ਨੇ ਕਿਹਾ ਕਿ ਉਹ ਪ੍ਰਵਾਸੀ ਭਾਰਤੀਆਂ ਦੇ ਮੁੱਦਿਆਂ ਨੂੰ ਜਨਤਕ ਕਰਨ ਤੇ ਭਾਰਤ ਸਰਕਾਰ ਨੂੰ ਸੁਹਨਾ ਬਾਰੇ ਅਵਗਤ ਕਰਵਾਉਣਗੇ।ਰਾਜਨੀਤਕ ਹਰ ਪਾਰਟੀ ਦੇ ਨੁੰਮਾਇਦੇ ਨਾਲ ਸੰਪਰਕ ਕਰਕੇ ਚੋਣ ਮੈਨੀਫੈਸਟੋ ਦਾ ਹਿੱਸਾ ਪ੍ਰਵਾਸੀ ਮੰਗਾਂ ਨੂੰ ਬਣਾਉਣਗੇ।
ਅੰਮ੍ਰਿਤਸਰ ਵਿਖੇ ਕੱਲ ਅੱਠ ਮਾਰਚ ਨੂੰ ਚਾਰ ਮੀਟਿੰਗਾਂ ਦਾ ਅਯੋਜਿਨ ਕੀਤਾ ਗਿਆ ਸੀ। ਜਿਸ ਵਿੱਚ ਧਾਰਮਿਕ ਸ਼ਖਸੀਅਤਾ ਨਾਲ ਦਰਬਾਰ ਸਾਹਿਬ,ਬੁੱਧੀ ਜੀਵੀਆਂ ਨਾਲ ਗੁਰੂ ਨਾਨਕ ਯੂਨੀਵਰਸਟੀ,ਇੰਮੀਗਰੇਸ਼ਨ ਸਬੰਧੀ ਉੱਚ ਅਫਸਰ ਡੀ ਆਈ ਜੀ ਤੇ ਰਾਜਨੀਤਕ ਪਾਰਲੀਮੈਂਟ ਮੈਂਬਰ ਅੰਮ੍ਰਿਤਸਰ ਨਾਲ ਸਵੇਰ ਤੋਂ ਸ਼ਾਮ ਤੱਕ ਮੀਟਿੰਗਾਂ ਕਰਕੇ ਪ੍ਰਵਾਸੀ ਮੁੱਦਿਆਂ ਨੂੰ ਪਬਲਿਕ ਤੇ ਸਰਕਾਰ ਹਿੱਤ ਕੀਤਾ।
ਅਫਸੇਸ ਕਿ ਕਈ ਧਾਰਮਿਕ,ਬੁੱਧੀਜੀਵੀ ,ਰਾਜਨੀਤਕਾਂ ਤੇ ਬੀਉਰੋਕਰੇਟ ਸ਼ਖਸੀਅਤਾ ਨੇ ਕੁਝ ਮਸਲਿਆਂ ਨੂੰ ਅਖੋ ਪਰੋਖੇ ਕਰਨ ਦਾ ਰੋਲ ਅਦਾ ਕੀਤਾ। ਉਹਨਾਂ ਦਾ ਕਹਿਣਾ ਸੀ ਸਰਕਾਰ ਪੱਖੀ ਹੀ ਗੱਲ ਕੀਤੀ ਜਾਵੇ। ਚੋਣਾਂ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਕਿਸੇ ਦੇ ਅਕਸ ਨੂੰ ਧੱਕਾ ਨਾ ਲੱਗੇ।ਡਾਕਟਰ ਗਿੱਲ ਨੇ ਕਿਹਾ ਕਿ ਉਹ ਪ੍ਰਵਾਸੀ ਮੱਦਿਆ ਨੂੰ ਚੋਣ ਰੈਲੀਆਂ ਦੁਰਾਨ ਸਟੇਜਾ ਤੋ ਵੀ ਜਨਤਕ ਕਰਨਗੇ। ਉਹ ਸਟੇਜ ਭਾਵੇਂ ਅਕਾਲੀ ,ਕਾਂਗਰਸ,ਆਪ ਜਾਂ ਬੀ ਜੇ ਪੀ ਦੇ ਹੋਵੇ। ਚੰਗੀਆਂ ਸ਼ਖਸੀਅਤਾ ਦਾ ਸਮਰਥਨ ਕਰਨ ਤੋਂ ਗੁਰੇਜ ਨਹੀ ਕਰਨਗੇ।
ਤਰਨਜੀਤ ਸਿੰਘ ਸੰਧੂ ਸਾਬਕਾ ਅੰਮਬੈਸਡਰ ਅਮਰੀਕਾ ਦੇ ਰਾਜਨੀਤੀ ਵਿੱਚ ਕੁੱਦਣ ਦੇ ਸਵਾਲ ਬਾਰੇ ਪੱਤਰਕਾਰ ਨੇ ਸਵਾਲ ਕੀਤਾ। ਡਾਕਟਰ ਗਿੱਲ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਅਮਰੀਕਾ ਵਿੱਚ ਭਾਵੇਂ ਸਫਲ ਰਾਜਦੂਤ ਰਹੇ ਹਨ।। ਪਰ ਰਾਜਨੀਤੀ ਉਹਨਾ ਤੋ ਕੋਹਾਂ ਦੂਰ ਹੈ।ਉਹਨਾ ਕੋਲ ਕੋਈ ਐਸਾ ਮੁੱਦਾ ਨਹੀ ਹੈ। ਜੋ ਪਬਲਿਕ ਅਧਾਰ ਲਈ ਉਹ ਦੱਸ ਸਕਣ। ਬਾਕੀ ਪ੍ਰਵਾਸੀ ਵੀ ਅੰਮ੍ਰਿਤਸਰ ਚੋਣ ਨੂੰ ਦਿਲਚਸਪ ਬਣਾਉਣਗੇ ਜਿਸ ਵਿੱਚ ਤਰਨਜੀਤ ਸਿੰਘ ਸੰਧੂ ਵੀ ਚਰਚਾ ਵਿੱਚ ਰਹਿਣਗੇ। ਕੁਝ ਫੋਟੋ ਮਾਸਟਰ ਜਿੰਨਾ ਦਾ ਪੰਜਾਬ ਵਿੱਚ ਕੋਈ ਅਧਾਰ ਨਹੀ ਹੈ। ਉਹ ਜ਼ਰੂਰ ਸੰਧੂ ਸਾਹਿਬ ਨਾਲ ਤਸਵੀਰਾਂ ਖਿਚਵਾਕੇ ਅਪਨੀ ਹੌਦ ਦਾ ਬੋਲਬਾਲਾ ਕਰਨਗੇ। ਉਹਨਾਂ ਵਾਸਤੇ ਚੋਣ ਜਿੱਤਣਾ ਬਹੁਤ ਮੁਸ਼ਕਲ ਹੈ।ਜੇਕਰ ਸਰਕਾਰ ਉਹਨਾਂ ਦੀਆਂ ਸੇਵਾਵਾਂ ਲੈਣੀਆਂ ਜ਼ਰੂਰੀ ਸਮਝਦੀ ਹੈ ਤਾਂ ਰਾਜ ਸਭਾ ਮੈਂਬਰ ਨਿਯੁਕਤ ਕਰੇ। ਚੋਣ ਲੜਕੇ ਉਹ ਅਪਨੀ ਛਵੀ ਖ਼ਰਾਬ ਨਾ ਕਰਨ।
ਸਮੁੱਚਾ ਦਿਨ ਡਾਕਟਰ ਗਿੱਲ ਲਈ ਕਾਫੀ ਰੁਝੇਵਿਆਂ ਭਰਿਆ ਰਿਹਾ ਹੈ। ਨੋ ਮਾਰਚ ਨੂੰ ਡਾਕਟਰ ਗਿੱਲ ਚੰਡੀਗੜ ਜਾ ਰਹੇ ਹਨ ਜਿੱਥੇ ਉਹ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਪੰਜਾਬ ਵਿੱਚੋਂ ਗਏ ਪ੍ਰਵਾਸੀਆ ਦੀਆਂ ਮੁਸ਼ਕਲਾਂ ਦੀ ਸਾਂਝ ਪਾਉਣਗੇ।

LEAVE A REPLY

Please enter your comment!
Please enter your name here