ਡਾਕਟਰ ਸੁਰਿੰਦਰ ਸਿੰਘ ਗਿੱਲ ਦਾ ਸਿਊਲ ਦੇ ਵਿੱਚ ਵੱਖ ਵੱਖ ਥਾਵਾ ਤੇ ਸਨਮਾਨ।

0
263

ਗੁਰਦੁਆਰਾ ਸਿੰਘ ਸਭਾ ਸਾਹਿਬ ਸਿਗੂਰੀ ਸਿਉਲ ਵਿਖੇ ਵਿਸ਼ੇਸ਼ ਸਨਮਾਨ
ਸਿਉਲ/ਸਾਊਥ ਕੋਰੀਆ-( ਸਰਬਜੀਤ ਗਿੱਲ ) ਕਾਨਫ੍ਰੰਸ ਖਤਮ ਹੁੰਦਿਆ ਹੀ ਸਿਉਲ ਦੇ ਉੱਘੇ ਪ੍ਰੋਫੈਸਰ ਲਖਵਿਦੰਰ ਸਿੰਘ ਨੇ ਕੁਝ ਸਿੱਖਾਂ ਦੀ ਟੀਮ ਨਾਲ ਡਾਕਟਰ ਸੁਰਿੰਦਰ ਸਿੰਘ ਗਿੱਲ ਨਾਲ ਮੁਲਾਕਾਤ ਕੀਤੀ।ਜਿੱਥੇ ਸਿਉਲ ਦੇ ਕਲਚਰ ,ਵਿਰਾਸਤ ਤੇ ਕਾਰੋਬਾਰੀ ਬਾਰੇ ਵਿਚਾਰਾਂ ਕੀਤੀਆ। ਪ੍ਰੋ: ਸਾਹਿਬ ਨੇ ਦੱਸਿਆ ਕਿ ਸਿਉਲ ਏਅਰਪੋਰਟ ਤੋ ਫਲਾਈਟਾ ਦਾ ਅਦਾਨ ਪ੍ਰਦਾਨ ਪੂਰੇ ਸੰਸਾਰ ਵਿੱਚ ਜਾਂਦੀਆਂ ਹਨ। ਇਸ ਦੇਸ਼ ਦੀ ਸੁੰਦਰਤਾ,ਇਮਾਨਦਾਰੀ,ਮਿਹਨਤ ਤੇ ਪਿਆਰ ਨੂੰ ਮਾਨਣ ਲਈ ਹਰ ਕੋਈ ਲੋਚਦਾ ਹੈ।ਜਿਸ ਲਈ ਸਿਉਲ ਸਿੱਖ ਚਹੁੰਦੇ ਹਨ ਕਿ ਇਸ ਥਾਂ ਤੇ ਧਾਰਮਿਕ ਕੇਂਦਰ ਬਣੇ।ਜਿਸ ਲਈ ਸਿਉਲ ਦੇ ਸਿੱਖ ਵਫ਼ਦ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਪੂਰੇ ਸਿਉਲ ਦਾ ਦੋਰਾ ਕਰਵਾਇਆ। ਉਹਨਾ ਅਪਨੇ ਕਾਰੋਬਾਰੀਆਂ ਦਿਖਾਈਆ ਤੇ ਸਨਮਾਨ ਵੀ ਕੀਤਾ।
ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹ ਸਤੰਬਰ ਵਿਚ ਮੁੜ ਇਕ ਹੋਰ ਵੱਡੀ ਕਾਨਫ੍ਰੰਸ ਵਿੱਚ ਹਿੱਸਾ ਲੈਣ ਵਾਸਤੇ ਆ ਰਹੇ ਹਨ। ਉਸ ਸਮੇਂ ਸਿਉਲ ਦੇ ਕਲਚਰਲ ਕੇਂਦਰ ਤੇ ਨਵੇਂ ਗੁਰੂ ਘਰ ਦੀ ਸ਼ੁਰੂਆਤ ਕਰਨ ਕਾਰਜ ਕੀਤਾ ਜਾਵੇਗਾ।ਇਸ ਲਈ ਭਾਈ ਸਤਪਾਲ ਸਿੰਘ ਗੋਰੇ ਸਿੱਖਾਂ ਦੇ ਜਥੇ ਰਾਹੀਂ ਇਸ ਦਾ ਨੀਂਹ ਪੱਥਰ ਰੱਖਣਗੇ ।
ਸਥਾਨਕ ਸਿਉਲ ਦੇ ਸਿੱਖਾਂ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਗੁਰਦੁਆਰਾ ਸਿੰਘ ਸਭਾ ਸਾਹਿਬ ਦਾ ਦੋਰਾ ਕਰਵਾਇਆ । ਜਿੱਥੇਵਿਚਾਰਾਂ ਦੀ ਸਾਂਝ ਪਾਈ। ਡਾਕਟਰ ਗਿੱਲ ਨੇ ਕਿਹਾ ਕਿ ਸਾਊਥ ਕੋਰੀਆ ਦੇ ਸਿੱਖ ਭਾਈਚਾਰੇ ਨੂੰ ਜੋੜਕੇ ਰੱਖੋ ਤੇ ਕੋਰੀਆ ਦੇ ਲੋਕਾਂ ਦੀ ਇਮਾਨਦਾਰੀ ਤੇ ਮਿਹਨਤ ਨੂੰ ਗ੍ਰਹਿਣ ਕਰਨ ਤੇ ਜੋਰ ਦੇਣ। ਗੁਰੂ ਘਰ ਦੇ ਮੁੱਖ ਗ੍ਰੰਥੀ ਨੇ ਸਿਰੋਪਾਉ ਨਾਲ ਡਾਕਟਰ ਸੁਰਿੰਦਰ ਸਿੰਘ ਗਿੱਲ ਦਾ ਸਨਮਾਨ ਕੀਤਾ। ਉਹਨਾਚਕਿਹਾ ਗੁਰੂ ਘਰ ਦੇ ਦਰਸ਼ਨ ਸਿਉਲ ਵਿਚ ਕਰਕੇ ਉਹਨਾਂ ਨੂੰ ਭਰਪੂਰ ਸੰਤੁਸ਼ਟੀ ਹੋਈ ਤੇ ਦੋਰੇ ਨੂੰ ਸਫਲ ਮੰਨਿਆ। ਸਿਉਂਲ ਦੇ ਸਿੱਖ ਭਾਈਚਾਰੇ ਵੱਲ ਮਿਲੇ ਮਾਣ,ਸਤਿਕਾਰ ਦਾ ਡਾਕਟਰ ਗਿੱਲ ਨੇ ਧੰਨਵਾਦ ਕੀਤਾ।

LEAVE A REPLY

Please enter your comment!
Please enter your name here