ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਅਪਨੇ ਪੁਰਾਣੇ ਮਿੱਤਰ ਦੇ ਗੁਰੂ ਕਾਸ਼ੀ ਮਾਰਟ ਦਾ ਦੌਰਾ ਟੀਮ ਸਮੇਤ ਕੀਤਾ।

0
104

ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਅਪਨੇ ਪੁਰਾਣੇ ਮਿੱਤਰ ਦੇ ਗੁਰੂ ਕਾਸ਼ੀ ਮਾਰਟ ਦਾ ਦੌਰਾ ਟੀਮ ਸਮੇਤ ਕੀਤਾ।

ਤਲਵੰਡੀ ਸਾਬੋ-(ਜਤਿੰਦਰ ) ਗੁਰੂ ਕਾਸ਼ੀ ਮਾਰਟ ਦਮਦਮਾ ਸਾਹਿਬ ਦਾ ਪ੍ਰਮੁਖ ਸਟੋਰ ਹੈ। ਜਿਸ ਦੇ ਮਾਲਕ ਹਰਬੰਤ ਸਿੰਘ ਸਿਧੂ ਡਾਕਟਰ ਗਿੱਲ ਦੇ ਪਰਮ ਮਿੱਤਰ ਹਨ। ਜੋ ਪਿਛਲੇ ਚੋਵੀ ਸਾਲ ਤੋ ਮਿੱਤਰ ਹਨ। ਅਚਾਨਕ ਮੀਟਿੰਗ ਦੁਰਾਨ ਸਿਧੂ ਸਾਹਿਬ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਵਾਈਆਂ। ਉਹਨਾਂ ਦਾ ਕਹਿਣਾ ਸੀ ਕਿ ਗਿੱਲ ਸਾਹਿਬ ਵਿੱਚ ਕੋਈ ਤਬਦੀਲੀ ਨਹੀਂ ਹੈ। ਇਹਨਾਂ ਵੱਲੋਂ ਦਸਮੇਸ਼ ਪਬਲਿਕ ਸਕੂਲ ਦੇ ਪ੍ਰਿੰਸੀਪਲ ਵਜੋਂ ਨਿਭਾਏ ਕਾਰਜ ਨੂੰ ਪੂਰਾ ਇਲਾਕਾ ਜਾਣਦਾ ਹੈ। ਇਹਨਾਂ ਦੇ ਪੜਾਏ ਵਿਦਿਆਰਥੀ ਵਿਦੇਸ਼ਾ ਵਿੱਚ ਡਾਕਟਰ ,ਪਾਇਲਾਂ ਤੇ ਹੋਰਉੱਚ ਅਹੁਦਿਆਂ ਤੇ ਹਨ।

ਭਾਰਤ ਵਿੱਚ ਵੀ ਸੰਤਰੀ ਤੋਂ ਲੈ ਕੇ ਮੰਤਰੀ ਦੇ ਅਹੁਦਿਆਂ ਤੇ ਬਿਰਾਜਮਾਨ ਹਨ। ਹਰਬੰਤ ਸਿੰਘ ਸਿਧੂ ਨੇ ਕਿਹਾ ਕਿ ਡਾਕਟਰ ਸੁਰਿੰਦਰ ਸਿੰਘ ਗਿੱਲ ਦਾ ਅਮਰੀਕਾ ਜਾਣਕੇ ਇਲਾਕੇ ਨੂੰ ਨਾ-ਪੂਰਨ ਵਾਲਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਡਾਕਟਰ ਗਿੱਲ ਦੀ ਸੋਚ ਨੂੰ ਸਲਾਮ ਹੈ। ਜੋ ਮੁੜ ਆਈ ਏ ਐਸ ਕੇਂਦਰ ਖੋਲਣ ਦਾ ਉਪਰਾਲਾ ਦਮਦਮਾ ਸਾਹਿਬ ਕਰ ਰਹੇ ਹਨ।ਅਸੀ ਡਾਕਟਰ ਸੁਰਿੰਦਰ ਸਿੰਘ ਗਿੱਲ ਦੀ ਪੂਰੀ ਹਮਾਇਤ ਤੇ ਹਾਂ।

ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਸਾਡੇ ਗੁਰੂ ਕਾਸ਼ੀ ਮਾਰਟ ਵਿੱਚ ਚਰਨ ਪਾ ਕੇ ਬਾਗੋਂ ਬਾਂਗ ਕਾ ਦਿੱਤਾ ਹੈ। ਇਹਨਾਂ ਖਿਚਾਈ ਯਾਦਗਰ ਤਸਵੀਰ ਸਾਡੇ ਲਈ ਅਭੁਲ ਯਾਦ ਬਣ ਗਈ ਹੈ।

ਡਾਕਟਰ ਗਿੱਲ ਨਾਲ ਅਮਰ ਸਿੰਘ ਮੱਲੀ ਤੇ ਉਹਨਾਂ ਦਾ ਪ੍ਰੀਵਾਰ ਵੀ ਗੁਰੂ ਕਾਸ਼ੀ ਮਾਰਟ ਵਿਖੇ ਪੜਾਅ ਕਰਕੇ ਸਿਧੂ ਦਾ ਮਾਣ ਵਧਾਇਆ ਹੈ।

LEAVE A REPLY

Please enter your comment!
Please enter your name here