ਅਮ੍ਰਿਤਸਰ-( ਸਰਬਜੀਤ) ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਯੂ ਐਸ ਏ ਨੇ ਗੁਰੂ ਨਾਨਕ ਦੇਵ ਯੂਨੀਵਰਸਟੀ ਵਿਖੇ ਡਾਕਟਰ ਹਰਿੰਦਰ ਕੌਰ ਸੋਹਲ ਦੇ ਨਿੰਮਤ੍ਰਤ ਤੇ ਮੁਲਾਕਾਤ ਕੀਤੀ ਹੈ। ਜਿੱਥੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੇ ਪਚਾਰ ਤੇ ਪ੍ਰਸਾਰ ਨੂੰ ਲੈ ਕੇ ਖੂਬ ਚਰਚਾ ਕੀਤੀ ਹੈ।ਉੱਥੇ ਪੰਜਾਬੀ ਦੇ ਮਿਆਰ ਵਿਚ ਆ ਰਹੀ ਕਮੀ ਤੇ ਵੀ ਚਰਚਾ ਕੀਤੀ ਹੈ।
ਰਾਜਿੰਦਰ ਕੌਰ ਗਿੱਲ ਦੀਆਂ ਆਉਣ ਵਾਲੀਆ ਦੋ ਕਿਤਾਬਾਂ ਦੇ ਮੁੱਖ ਬੰਧ ਤੇ ਵਿਚਾਰਾਂ ਕੀਤੀਆਂ ਹਨ।ਡਾਕਟਰ ਹਰਿੰਦਰ ਕੌਰ ਨੇ ਬੀਬਾ ਰਾਜਿੰਦਰ ਕੌਰ ਦੀਆਂ ਲਿਖਤਾ ਦੀ ਸ਼ਲਾਘਾ ਕੀਤੀ ਹੈ।ਕਿਤਾਬਾ ਦੇ ਆਡਿਟ ਕਰਨ ਬਾਰੇ ਸੁਝਾ ਦਿੱਤੇ ਜੋ ਕਿ ਕਾਫੀ ਮਹਤੱਤਾ ਵਜੋਂ ਅੰਕਿਤ ਕੀਤੇ ਗਏ।
ਪੰਜਾਬੀ ਅਧਿਅਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਪੰਜਾਬ ਵਿਖੇ ਹਰਿੰਦਰ ਕੌਰ ਸੋਹਲ ਦੀਆਂ ਕਿਤਾਬਾ ਦੀ ਅਹਿਮ ਚਰਚਾ ਹੈ। ਉਹਨਾਂ ਦੀਆਂ ਲਿਖਤਾਂ ਦਾ ਅਧਿਅਨ ਗੁਰਭਜਨ ਸਿੰਘ ਗਿੱਲ ਤੇ ਪੌਫੈਸਰ ਗੁਰਮੀਤ ਸਿੰਘ ਨੇ ਕਰਕੇ ਸਾਬਤ ਕੀਤਾ ਹੈ,ਕਿ ਜੋ ਲਿਖਤਾਂ ਬੀਬਾ ਸੋਹਲ ਦੀਆਂ ਹਨ। ਉਹ ਖੋਜ ਲਈ ਨਵੇਂ ਵਿਦਿਆਰਥੀਆਂ ਨੂੰ ਪ੍ਰੇਰ ਦੀਆਂ ਹਨ।ਇਹਨਾਂ ਦੀ ਖੋਜ ਨਵੇਂ ਖੋਜੀਆਂ ਲਈ ਰਾਹ ਦਸੇਰਾ ਹਨ।
ਡਾਕਟਰ ਸੁਰਿੰਦਰ ਸਿੰਘ ਗਿੱਲ ਦੀ ਸ਼ਖਸੀਅਤ ਤੋ ਬੀਬਾ ਸੋਹਲ ਕਾਫੀ ਪ੍ਰਭਾਵਿਤ ਹੋਏ ਹਨ। ਹਰਿੰਦਰ ਕੌਰ ਸੋਹਲ ਨੇ ਅਪਨੀ ਕਿਤਾਬ ਪੰਜਾਬੀ ਗਾਇਕੀ: ਵਿਭਿੰਨ ਪਸਾਰ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਅਦਬ ਸਹਿਤ ਸਨਮਾਨ ਵਜੋਂ ਭੇਟ ਕੀਤੀ ਹੈ।
ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਇਸ ਕਿਤਾਬ ਦਾ ਵਿਸ਼ਲੇਸ਼ਣ ਕਰਨ ਦਾ ਵਾਅਦਾ ਕੀਤਾ ਹੈ। ਜੋ ਭਵਿੱਖ ਦੀਆਂ ਲਿਖਤਾਂ ਤੇ ਪੜਚੋਲ ਲਈ ਇੱਕ ਚਿਣਗ ਵਜੋਂ ਕੰਮ ਕਰੇਗਾ।ਬੀਬਾ ਸੋਹਲ ਦਾ ਪੰਜਾਬੀ ਪ੍ਰਤੀ ਰੁਝਾਨ ਸ਼ਲਾਘਾ ਯੋਗ ਹੈ। ਜਿਸ ਦੀਆਂ ਰਚਨਾਵਾਂ ਤੇ ਟੀ ਵੀ ਗੱਲਬਾਤ ਉਸਾਰੂ ਪੈੜਾਂ ਵਜੋਂ ਹਰ ਕੋਈ ਲੈ ਰਿਹਾ ਹੈ। ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਨਵਾ ਪੜਨ ਤੇ ਵਿਸ਼ਲੇਸ਼ਣ ਕਰਨ ਲਈ ਮੋਕਾ ਪ੍ਰਦਾਨ ਕਰਨਗੇ।
ਇਸ ਮਿਲਣੀ ਦੁਰਾਨ ਸਵਿੰਦਰ ਸਿੰਘ ਪੰਨੂ ,ਰਾਜਿੰਦਰ ਕੌਰ ਪੰਨੂ ਮਮਤਾ ਨਿਕੇਤਨ ਸਕੂਲ ਤਰਨ ਤਾਰਨ ਤੇ ਬੀਬਾ ਰਾਜਿੰਦਰ ਕੌਰ ਗਿੱਲ ਵੀ ਹਾਜ਼ਰ ਰਹੇ।ਜਿੰਨਾ ਨੂੰ ਗੁਰਭਜਨ ਗਿੱਲ ਦੀਆਂ ਕਿਤਾਬਾ ਨਾਲ ਨਿਵਾਜਿਆ ਗਿਆ ਹੈ