ਡਾ. ਦਵਿੰਦਰ ਕੌਰ ਸਿੱਧੂ ਵੱਲੋਂ “ਕਰਮਨ ਯੂਨੀਫਾਈਡ ਸਕੂਲ ਬੋਰਡ ਆਫ ਟਰੱਸਟੀਜ਼” ਲਈ ਉਮੀਦਵਾਰ

0
19
Screenshot
ਡਾ. ਦਵਿੰਦਰ ਕੌਰ ਸਿੱਧੂ ਵੱਲੋਂ “ਕਰਮਨ ਯੂਨੀਫਾਈਡ ਸਕੂਲ ਬੋਰਡ ਆਫ ਟਰੱਸਟੀਜ਼” ਲਈ ਉਮੀਦਵਾਰ

ਡਾ. ਦਵਿੰਦਰ ਕੌਰ ਸਿੱਧੂ ਵੱਲੋਂ “ਕਰਮਨ ਯੂਨੀਫਾਈਡ ਸਕੂਲ ਬੋਰਡ ਆਫ ਟਰੱਸਟੀਜ਼” ਲਈ ਉਮੀਦਵਾਰ
“ਸਮੁੱਚੇ ਭਾਈਚਾਰੇ ਨੂੰ ਉਨ੍ਹਾਂ ਦਾ ਸਹਿਯੋਗ ਦੇਣ ਦੀ ਮੰਗ”
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਉੱਭੀ ਧਾਲੀਆਂ / ਨੀਟਾ ਮਾਛੀਕੇ): ਸ਼ੈਟਰਲ ਕੈਲੇਫੋਰਨੀਆਂ ਵਿੱਚ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਦੇ “ਕਰਮਨ ਯੂਨੀਫਾਈਡ ਸਕੂਲ ਬੋਰਡ ਆਫ਼ ਟਰੱਸਟੀਜ਼” ਦੀ ਚੋਣ ਲਈ ਡਾ. ਦਵਿੰਦਰ ਕੌਰ ਸਿੱਧੂ ਪੰਜਾਬੀ ਭਾਈਚਾਰੇ ਵਿੱਚੋਂ ਬਤੌਰ ਉਮੀਦਵਾਰ ਅੱਗੇ ਆਈ ਹੈ।  ਡਾ. ਸਿੱਧੂ ਉੱਚ ਵਿੱਦਿਆ ਪ੍ਰਾਪਤ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਸੋਚਣ ਵਾਲੀ ਉਮੀਦਵਾਰ ਹੈ।  ਜਿਸ ਨੇ 33 ਸਾਲ ਪਹਿਲਾਂ ਕਰਮਨ ਯੂਨੀਫਾਈਡ ਸਕੂਲ ਡਿਸਟ੍ਰਿਕਟ (KUSD) ਵਿੱਚ ਬਤੌਰ ਅਧਿਆਪਕ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੇ ਦੋਵੇਂ ਪੁੱਤਰਾਂ ਨੇ ਕਰਮਨ ਸਕੂਲ (KUSD) ਤੋਂ ਪੜ੍ਹਾਈ ਕੀਤੀ ਅਤੇ ਗ੍ਰੈਜੂਏਸ਼ਨ ਕੀਤੀ ਅਤੇ ਅੱਜ ਉਨ੍ਹਾਂ ਦੀ ਪੋਤਰੀ ਵੀ ਕਰਮਨ ਸਕੂਲ (KUSD) ਦੀ ਵਿਦਿਆਰਥਣ ਹੈ। ਉਹ ਇੱਕ ਸਿੱਖਿਆ ਸ਼ਾਸਤਰੀ ਅਤੇ ਪ੍ਰਸ਼ਾਸਕ ਹਨ। ਜਿਸ ਕੋਲ ਵਿਦਿਆਰਥੀਆਂ ਅਤੇ ਪਰਿਵਾਰਾਂ ਦੀ ਸੇਵਾ ਕਰਨ ਦਾ 32 ਸਾਲਾਂ ਤੋਂ ਵੱਧ ਦਾ ਤਜਰਬਾ ਹੈ।  ਉਨ੍ਹਾਂ ਦਾ ਕੈਰੀਅਰ ਇੱਕ ਅਧਿਆਪਕ ਤੋਂ ਸ਼ੁਰੂ ਹੋ ਕੇ ਸਹਾਇਕ ਸੁਪਰਡੈਂਟ ਤੱਕ ਦਾ ਸਫਲਤਾ ਪੂਰਵਕ ਰਿਹਾ ਹੈ ਅਤੇ ਹੁਣ ਟੁਲੈਰੀ ਕਾਉਂਟੀ ਆਫ਼ਿਸ ਆਫ਼ ਐਜੂਕੇਸ਼ਨ ਵਿਖੇ ‘ਮਿਡ-ਸਟੇਟ ਕੋਲਾਬੋਰੇਟਿਵ ਜੀਓ ਲੀਡ ਏਜੰਸੀ’ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ।
                               ਉਨ੍ਹਾਂ ਨੇ ਦੱਸਿਆ ਕਿ “ਮੈਂ ਇੱਕ ਟਰੱਸਟੀ ਵਜੋਂ ਆਪਣੀ ‘ਸੇਵਾ-ਭਾਵੀ ਅਗਵਾਈ’ (servant leadership) ਨੂੰ ਜਾਰੀ ਰੱਖਣ ਲਈ ਚੋਣ ਲੜ ਰਿਹਾ ਹਾਂ, ਤਾਂ ਜੋ ਵਿਦਿਆਰਥੀਆਂ, ਮਾਪਿਆਂ, ਸਟਾਫ ਅਤੇ ਭਾਈਚਾਰੇ ਨਾਲ ਨਿਰੰਤਰ ਸਹਿਯੋਗ ਰਾਹੀਂ ਕਰਮਨ ਸਕੂਲ (KUSD) ਨੂੰ ਮਜ਼ਬੂਤ ​​ਬਣਾਇਆ ਜਾ ਸਕੇ। ਮੈਂ ਸੁਰੱਖਿਅਤ ਅਤੇ ਮਜ਼ਬੂਤ ​​ਸਕੂਲਾਂ ਦੀ ਮਹੱਤਤਾ ਅਤੇ ਵਿਦਿਆਰਥੀਆਂ, ਪਰਿਵਾਰਾਂ ਅਤੇ ਸਾਡੇ ਭਵਿੱਖ ‘ਤੇ ਉਨ੍ਹਾਂ ਦੇ ਡੂੰਘੇ ਪ੍ਰਭਾਵ ਨੂੰ ਸਮਝਦੀ ਹਾਂ। ਉਸ ਭਾਈਚਾਰੇ ਲਈ ਕੁਝ ਵਾਪਸ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ, ਜਿਸ ਨੇ ਮੇਰੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਨਾਲ ਹੀ ਕਰਮਨ ਦੇ ਵਿਦਿਆਰਥੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਉੱਜਵਲ ਭਵਿੱਖ ਬਣਾਉਣ ਵਿੱਚ ਮਦਦ ਕਰਨਾ ਵੀ ਮੇਰੇ ਲਈ ਮਾਣ ਦੀ ਗੱਲ ਹੋਵੇਗੀ।”
                                  ਡਾ. ਦਵਿੰਦਰ ਕੌਰ ਸਿੱਧੂ ਆਪਣੇ ਕਾਰਜਕਾਲ ਦੌਰਾਨ ਬੱਚਿਆਂ ਅਤੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਰਹੇ ਹਨ॥ ਉਨ੍ਹਾਂ ਨੇ ਹਮੇਸ਼ਾ ਹੀ ਚੰਗੇ ਵਿਦਿਅਕ ਸਿਸਟਮ ਨੂੰ ਚਲਾਉਣ ਲਈ ਪਹਿਲ ਦੇ ਆਧਾਰ ਤੇ ਉਪਰਾਲੇ ਕੀਤੇ ਹਨ। ਕਰਮਨ ਸ਼ਹਿਰ ਵਿੱਚ ਵਲੰਟੀਅਰ ਤੌਰ ਤੇ ਉਨ੍ਹਾਂ ਵੀਕਐਂਡ ਪੰਜਾਬੀ ਸਕੂਲ ਦੀ ਸ਼ੁਰੂਆਤ ਅਤੇ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਸਨ ਤਾਂ ਜੋ ਬੱਚਿਆਂ ਨੂੰ ਇੱਥੋਂ ਦੀ ਪੜ੍ਹਾਈ ਦੇ ਨਾਲ-ਨਾਲ ਆਪਣੇ ਧਰਮ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਿਆ ਜਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੱਚਿਆਂ ਦੇ ਸੁਨਹਿਰੇ ਭਵਿੱਖ ਅਤੇ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰਨਗੇ। ਸੋ ਸਮੁੱਚੇ ਭਾਈਚਾਰੇ ਨੂੰ ਡਾ. ਸਿੱਧੂ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਗਈ ਹੈ।  ਅਜਿਹਾ ਕਰਦੇ ਹੋਏ ਅਸੀਂ ਇੱਕ ਯੋਗ ਅਗਵਾਈ ਵਾਲੇ ਆਪਣੇ ਭਾਈਚਾਰੇ ਦੇ ਉਮੀਦਵਾਰ ਨੂੰ ਅੱਗੇ ਲਿਆ ਸਕਦੇ ਹਾਂ।
ਫੋਟੋ: ਡਾ. ਦਵਿੰਦਰ ਕੌਰ ਸਿੱਧੂ

LEAVE A REPLY

Please enter your comment!
Please enter your name here