ਡਾ: ਨਿੱਝਰ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੌਂਪੀ ਆਧੁਨਿਕ ਏਰੀਅਲ ਲੈਡਰ ਹਾਈਡਰੌਲਿਕ ਪਲੇਟਫਾਰਮ ਮਸ਼ੀਨ 70 ਮੀਟਰ ਦੀ ਉਚਾਈ ਤੱਕ ਅੱਗ ਨੂੰ ਕਾਬੂ ਅਤੇ 52 ਮੀਟਰ ਦੀ ਉਚਾਈ ਤੱਕ ਕੀਤਾ ਜਾ ਸਕੇਗਾ ਰੇਸਕੀਓ

0
194
ਡਾ: ਨਿੱਝਰ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੌਂਪੀ ਆਧੁਨਿਕ ਏਰੀਅਲ ਲੈਡਰ ਹਾਈਡਰੌਲਿਕ ਪਲੇਟਫਾਰਮ ਮਸ਼ੀਨ

70 ਮੀਟਰ ਦੀ ਉਚਾਈ ਤੱਕ ਅੱਗ ਨੂੰ ਕਾਬੂ ਅਤੇ 52 ਮੀਟਰ ਦੀ ਉਚਾਈ ਤੱਕ ਕੀਤਾ ਜਾ ਸਕੇਗਾ ਰੇਸਕੀਓ

ਅੰਮ੍ਰਿਤਸਰ,ਰਾਜਿੰਦਰ ਰਿਖੀ

ਸ਼ਹਿਰ ਦੇ ਹੁੰਦੇ ਵਿਕਾਸ ਅਤੇ ਇਮਾਰਤਾਂ ਦੀ ਵੱਧ ਰਹੀ ਉਚਾਈ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਨੂੰ  ਅਪਗ੍ਰੇਡ ਕਰਨ ਲਈ ਸਮਾਰਟ ਸਿਟੀ ਮਿਸ਼ਨ ਤਹਿਤ 8.50 ਕਰੋੜ ਦੀ ਲਾਗਤ ਨਾਲ ਖਰੀਦੀ ਗਈ ਏਰੀਅਲ ਲੈਡਰ ਹਾਈਡਰੌਲਿਕ ਪਲੇਟਫਾਰਮ ਮਸ਼ੀਨ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਮੌਜੂਦਗੀ ਵਿੱਚ ਨਗਰ ਨਿਗਮ ਨੂੰ ਸੌਂਪਿਆ। ਇਸ ਮੌਕੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਕੁੱਲ ਲਾਗਤ 8.50 ਕਰੋੜ ਰੁਪਏ ਹੈਜਿਸ ਵਿੱਚੋਂ 7 ਸਾਲ ਮਸ਼ੀਨ ਦਾ ਸੰਚਾਲਨ ਅਤੇ ਰੱਖ-ਰਖਾਅ ਅਤੇ ਪਹਿਲੇ 6 ਮਹੀਨਿਆਂ ਲਈ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਸ਼ੀਨ ਚਲਾਉਣ ਦੀ ਸਿਖਲਾਈ ਵੀ ਮਸ਼ੀਨ ਬਣਾਉਣ ਵਾਲੀ ਕੰਪਨੀ ਵੱਲੋਂ ਦਿੱਤੀ ਜਾਵੇਗੀ।  ਸਮਾਰਟ ਸਿਟੀ ਮਿਸ਼ਨ ਤਹਿਤ ਫਾਇਰ ਬ੍ਰਿਗੇਡ ਵਿਭਾਗ ਵਲੋਂ ਪਹਿਲਾਂ ਹੀ ਪ੍ਰਾਪਤ ਕੀਤੇ ਗਏ ਵਾਟਰ ਬ੍ਰਾਊਜ਼ਰ ਟੈਂਡਰ ਨੂੰ ਇਸ ਮਸ਼ੀਨ ਨਾਲ ਜੋੜ ਕੇ ਲਗਭਗ 70 ਮੀਟਰ ਦੀ ਉਚਾਈ ਤੱਕ ਅੱਗ ਲੱਗਣ ਤੇ ਕਾਬੂ ਪਾਇਆ ਜਾ ਸਕੇਗਾ। ਇਸ ਮਸ਼ੀਨ ਰਾਹੀਂ ਅੱਗ ਲੱਗਣ ਵਾਲੀ ਇਮਾਰਤ ਦੇ ਬਾਹਰ 52 ਮੀਟਰ ਦੀ ਉਚਾਈ ਤੱਕ ਜਾ ਕੇ ਵੀ ਆਸਾਨੀ ਨਾਲ ਰੇਸਕੀਓ ਕੀਤਾ ਜਾ ਸਕਦਾ ਹੈ। ਇਹ ਮਸ਼ੀਨ ਇਨਫਰਾਰੈੱਡ ਤਕਨੀਕ ਨਾਲ ਲੈਸ ਹੈਜਿਸ ਨਾਲ ਅੱਗ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਇਆ ਜਾ ਸਕਦਾ ਹੈ। ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਫਾਇਰ ਬ੍ਰਿਗੇਡ ਵਿਭਾਗ ਨੂੰ ਪਹਿਲ ਦੇ ਆਧਾਰ ਤੇ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਵੀ ਸਮਾਰਟ ਸਿਟੀ ਮਿਸ਼ਨ ਤਹਿਤ ਕਰੀਬ 4.5 ਕਰੋੜ ਰੁਪਏ ਦੀ ਲਾਗਤ ਨਾਲ ਫਾਇਰ ਬ੍ਰਿਗੇਡ ਵਿਭਾਗ ਨੂੰ ਆਧੁਨਿਕ ਉਪਕਰਨਾਂ ਨਾਲ ਅੱਪਗ੍ਰੇਡ ਕੀਤਾ ਗਿਆ ਹੈ।

LEAVE A REPLY

Please enter your comment!
Please enter your name here