ਡਾ.ਬਲਦੇਵ ਸਿੰਘ ਬੱਦਨ ਦਾ ਕਾਵਿ ਸੰਗ੍ਰਹਿ ਸ਼੍ਰਿਸ਼ਟੀ ਦ੍ਰਿਸ਼ਟੀ ਅਤੇ ਗ਼ਜ਼ਲ ਸੰਗ੍ਰਹਿ ਜ਼ਖ਼ਮੀ ਡਾਰ ਪਰਿੰਦਿਆਂ ਦੀ ਲੋਕ ਅਰਪਣ
ਜਲੰਧਰ ,15 ਸਤੰਬਰ
ਸ.ਸੋਹਣ ਸਿੰਘ ਬੱਧਣ ਮਾਤਾ ਭਾਗ ਕੌਰ ਮੈਮੋਰੀਅਲ ਲਿਟਰੇਰੀ ਟਰੱਸਟ ਦਿੱਲੀ – ਪੰਜਾਬ ਵਲੋਂ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ਼ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਇਕ ਸਾਹਤਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ।ਜਿਸ ਵਿਚ ਮੁੱਖ ਬੁਲਾਰੇ ਦੇ ਤੌਰ ਤੇ ਪ੍ਰਸਿੱਧ ਸ਼ਾਇਰ ਸਿਰੀ ਰਾਮ ਅਰਸ਼,ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ,ਪ੍ਰੋ.ਸੰਧੂ ਵਰਿਆਣਵੀ ਜਨ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਡਾ. ਇੰਦਰਜੀਤ ਸਿੰਘ ਵਾਸੂ,ਅਮਰੀਕ ਡੋਗਰਾ ਅਤੇ ਡਾ.ਰਾਕੇਸ਼ ਸ਼ਾਰਦਾ ਸ਼ਾਮਿਲ ਹੋਏ।ਪ੍ਰਸਿੱਧ ਸ਼ਾਇਰਾ ਕਲਵਿੰਦਰ ਕੰਵਲ ਜਿਲ੍ਹਾ ਪ੍ਰਧਾਨ ਕਪੂਰਥਲਾ ਕੇਂ.ਪੰ.ਲੇ.ਸ.ਸੇਖੋਂ ਨੇ ਸੁਆਗਤੀ ਭਾਸ਼ਣ ਕਰਦਿਆਂ ਸਭ ਨੂੰ ਜੀ ਆਇਆਂ ਨੂੰ ਕਿਹਾ। ਬੁਲਾਰਿਆਂ ਨੇ ਡਾ.ਬਲਦੇਵ ਸਿੰਘ ਬੱਦਨ ਦੀ ਕਵਿਤਾ ਅਤੇ ਗ਼ਜ਼ਲ ਦੇ ਅਹਿਮ ਪਹਿਲੂਆਂ ਤੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਬੱਦਨ ਦੀ ਸ਼ਾਇਰੀ ਸਮੁੱਚੇ ਜਗਤ ਦੇ ਦੁੱਖ ਸੁਖ ਦੀ ਬਾਤ ਪਾਉਂਦੀ ਹੈ ਤੇ ਇਨਸਾਨ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਬਾਰੇ ਗੱਲ ਕਰਦੀ ਹੈ।ਮੰਚ ਸੰਚਾਲਨ ਦੀ ਜੁੰਮੇਵਾਰੀ ਪ੍ਰਸਿੱਧ ਸ਼ਾਇਰ ਜਗਦੀਸ਼ ਰਾਣਾ ਨੇ ਬਖ਼ੂਬੀ ਨਿਭਾਈ।ਇਸ ਮੌਕੇ ਜਿੱਥੇ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵਲੋਂ ਡਾ.ਬਲਦੇਵ ਸਿੰਘ ਬੱਦਨ ਦਾ ਉਹਨਾਂ ਦੀਆਂ ਸਾਹਤਿਕ ਪ੍ਰਾਪਤੀਆਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ ।ਓਥੇ ਹੀ ਸ.ਸੋਹਣ ਸਿੰਘ ਬੱਧਣ ਮਾਤਾ ਭਾਗ ਕੌਰ ਮੈਮੋਰੀਅਲ ਲਿਟਰੇਰੀ ਟਰੱਸਟ ਵਲੋਂ ਡਾ.ਬਲਦੇਵ ਸਿੰਘ ਬੱਦਨ ਨੇ ਪਵਨ ਹਰਚੰਦਪੁਰੀ,ਪ੍ਰੋ.ਸੰਧੂ ਵਰਿਆਣਵੀ, ਅਮਰੀਕ ਡੋਗਰਾ,ਜਗਦੀਸ਼ ਰਾਣਾ, ਡਾ.ਇੰਦਰਜੀਤ ਸਿੰਘ ਵਾਸੂ, ਸਿਰੀ ਰਾਮ ਅਰਸ਼,ਕੁਲਵਿੰਦਰ ਕੰਵਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਪ੍ਰਧਾਨਗੀ ਮੰਡਲ ਵਲੋਂ ਡਾ.ਬਲਦੇਵ ਸਿੰਘ ਬੱਦਨ (ਸਾਬਕਾ ਨਿਰਦੇਸ਼ਕ ਨੈਸ਼ਨਲ ਬੁੱਕ ਟਰੱਸਟ) ਦੀਆਂ ਦੋ ਪੁਸਤਕਾਂ ਸ਼੍ਰਿਸ਼ਟੀ ਦ੍ਰਿਸ਼ਟੀ ਅਤੇ ਜ਼ਖ਼ਮੀ ਡਾਰ ਪਰਿੰਦਿਆਂ ਦੀ ਲੋਕ ਅਰਪਣ ਕੀਤੀਆਂ ਗਈਆਂ। ਡਾ.ਬਲਦੇਵ ਸਿੰਘ ਬੱਦਨ ਨੇ ਆਪਣੇ ਮਾਤਾ ਪਿਤਾ ਜੀ ਯਾਦ ਵਿੱਚ ਬਣਾਏ ਗਏ ਟਰੱਸਟ ਵਲੋਂ ਕੀਤੇ ਸਾਹਤਿਕ ਅਤੇ ਸਮਾਜਿਕ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਪਣੀਆਂ ਤਿੰਨ ਗ਼ਜ਼ਲਾਂ ਵੀ ਸੁਣਾਈਆਂ।ਇਸ ਮੌਕੇ ਹਰਭਜਨ ਨਾਹਲ ਨੇ ਡਾ.ਬਲਦੇਵ ਸਿੰਘ ਬੱਦਨ ਦੀ ਇਕ ਗ਼ਜ਼ਲ ਤਰੰਨੁਮ ਵਿੱਚ ਗਾ ਕੇ ਸੁਣਾਈ ਅਤੇ ਖ਼ੂਬ ਰੰਗ ਬੰਨ੍ਹਿਆ।ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਪ੍ਰਸਿੱਧ ਸ਼ਾਇਰ ਜਸਵਿੰਦਰ ਸਿੰਘ ਜੱਸੀ ਨੇ ਸਨਮਾਨ ਪੱਤਰ ਪੜ੍ਹਿਆ ਤਾਂ ਇਸ ਦੌਰਾਨ ਹੋਏ ਕਵੀ ਦਰਬਾਰ ਵਿਚ ਕੇ.ਸਾਧੂ ਸਿੰਘ, ਨਵਤੇਜ ਗੜ੍ਹਦੀਵਾਲਾ, ਪ੍ਰੋ.ਬਲਦੇਵ ਸਿੰਘ ਬੱਲੀ, ਬਲਦੇਵ ਰਾਜ ਕੋਮਲ, ਡਾ.ਰਾਮ ਮੂਰਤੀ,ਸਰਵਜੀਤ ਸਿੰਘ ਸੰਧੂ, ਵਿਜੇਤਾ ਭਾਰਦਵਾਜ਼,ਮਾਧਵੀ ਮਾਲਾ ਅੱਗਰਵਾਲ,ਗੁਲਜ਼ਾਰ ਸਿੰਘ ਸ਼ੌਂਕੀ,ਨਾਹਰ ਮੁਬਾਰਕਪੁਰੀ,ਆਦੇਸ਼ ਅੰਕੁਸ਼, ਕਲਵਿੰਦਰ ਕੰਵਲ,ਵਿਜੈ ਵਾਹਿਦ,ਪ੍ਰਕਾਸ਼ ਕੌਰ ਸੰਧੂ, ਜਰਨੈਲ ਸਾਖ਼ੀ ਆਦਿ ਕਵੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਖ਼ੂਬ ਰਾਮ ਜਮਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਨ ਲਾਲ ਫਿਲੌਰੀਆ, ਭਗਵੰਤ ਰਸੂਲਪੁਰੀ, ਜੋਗਿੰਦਰ ਸੰਧੂ, ਗੁਰਦੀਪ ਸਿੰਘ ਸੈਣੀ,ਮਨਜੀਤ ਸੋਹਲ,ਜਸਵੰਤ ਮਜਬੂਰ, ਸੁਰਿੰਦਰ ਮੋਹਨ ਸਿੰਘ, ਡਾ.ਮੋਹਨ ਬੇਗੋਵਾਲ,ਹਰਜੀਤ ਸਿੰਘ ਸੰਧੂ, ਰੀਤੂ ਕਲਸੀ, ਸੁਦੇਸ਼ ਕਲਿਆਣ,ਗੀਤਾ ਵਰਮਾ,ਪਰਮਦਾਸ ਅਹੀਰ, ਕੁਲਵਿੰਦਰ ਗਾਖਲ, ਹਰਜਿੰਦਰ ਜਿੰਦੀ,ਧਰਮਵੀਰ ਸਾਗਰ,ਹਰਦਿਆਲ ਹੁਸ਼ਿਆਰਪੁਰੀ,ਸੋਹਣ ਸਹਿਜਲ,ਰੂਪ ਦਬੁਰਜ਼ੀ, ਸੁਰਜੀਤ ਸਾਜਨ,ਦਲਜੀਤ ਮਹਿਮੀ,ਜਸਪਾਲ ਜੀਰਵੀ, ਸੁਖਦੇਵ ਭੱਟੀ, ਸੁਖਦੇਵ ਗੰਢਵਾਂ, ਮੇਹਰ ਮਲਿਕ ਤੇ ਹੋਰ ਵੀ ਕਈ ਨਾਮੀ ਸਾਹਿਤਕਾਰ ਮੌਜੂਦ ਸਨ।