ਡਾ.ਵਿਕਰਾਂਤ ਰਾਏ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਕੈਨਿੰਗ ਸੈਂਟਰ ਦਾ ਚਾਰਜ ਸੰਭਾਲਿਆ

0
82

ਬੰਗਾ 20 ਜਨਵਰੀ

ਅਲਟਰਾਸਾਊਂਡ ਸਕੈਨਿੰਗ ਅਤੇ ਸੀ ਟੀ ਸਕੈਨਿੰਗ ਦੇ ਮਾਹਿਰ ਡਾ.ਵਿਕਰਾਂਤ ਰਾਏ ਐਮ ਡੀ (ਰੇਡੀਓਡਾਇਗਨੋਸਿਸ) ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਅਲਟਰਾਸਾਊਂਡ ਸਕੈਨਿੰਗ ਸੈਂਟਰ ਦਾ ਚਾਰਜ ਸੰਭਾਲ ਕੇ ਮਰੀਜ਼ਾਂ ਦੀ ਅਲਟਰਾਸਾਊਂਡ ਸਕੈਨਿੰਗ ਦਾ ਕੰਮ ਆਰੰਭ ਕਰ ਦਿੱਤਾ ਹੈ। ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਮੀਡੀਆ ਨੂੰ ਪ੍ਰਦਾਨ ਕੀਤੀ। ਸ. ਕਾਹਮਾ ਨੇ ਦੱਸਿਆ ਕਿ ਡਾ.ਵਿਕਰਾਂਤ ਰਾਏ  ਐਮ ਡੀ ਨੇ ਐਸ ਐਮ ਐਸ ਆਰ ਯੂਨੀਵਰਸਿਟੀ ਗਰੇਟਰ ਨੋਇਡਾ ਤੋਂ ਰੇਡੀਓਡਾਇਗਨੋਸਿਸ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਅਤੇ ਉਹ  ਅਲਟਰਾਸਾਊਂਡ ਸਕੈਨਿੰਗ ਅਤੇ ਸੀ ਟੀ ਸਕੈਨ ਦੇ ਮਾਹਿਰ ਡਾਕਟਰ ਹਨ । ਇਸ ਤੋਂ ਪਹਿਲਾਂ ਉਹ ਸਿਵਲ ਹਸਪਤਾਲ ਬੰਗਾ, ਪੀ ਐਚ ਸੀ ਸੁੱਜੋ ਤੋਂ ਇਲਾਵਾ ਹੋਰ ਵੱਡੇ ਹਸਪਤਾਲਾਂ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਚੁੱਕੇ ਹਨ। ਸ. ਕਾਹਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਸਕੈਨਿੰਗ ਸੈਂਟਰ ਵਿੱਚ ਆਧੁਨਿਕ ਅਲਟਰਾਸਾਊਂਡ ਸਕੈਨਿੰਗ ਮਸ਼ੀਨ ਨਾਲ ਮਰੀਜ਼ਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਜਾਂਦੀ ਹੈ । ਇੱਥੇ ਸਿਹਤ ਵਿਭਾਗ ਦੇ ਜਾਰੀ ਨਿਯਮਾਂ ਅਨੁਸਾਰ ਪੇਟ ਦੀ ਹਰ ਤਰ੍ਹਾਂ ਦੀ ਸਕੈਨ, ਕਲਰ ਡੌਪਲਰ, ਸੋਨੋਮੈਮੋਗਰਾਫੀ, ਗਰਭਵਤੀ ਔਰਤਾਂ ਦੀ ਹਰ ਤਰ੍ਹਾਂ ਦੀ ਸਕੈਨ ਦੀ ਸੁਵਿਧਾ, ਥਾਇਰਾਇਡ ਦੀ ਅਲਟਰਾਸਾਊਂਡ  ਤੋਂ ਇਲਾਵਾ ਸਰੀਰ ਦੀ ਹਰ ਤਰ੍ਹਾਂ ਦੀ ਅਲਟਰਾ ਸਾਊਂਡ ਸਕੈਨਿੰਗ ਅਤੇ ਹਰ ਤਰ੍ਹਾਂ ਦੇ ਸੀ ਟੀ ਸਕੈਨ ਕਰਨ ਦਾ ਪ੍ਰਬੰਧ ਹੈ । ਉਹਨਾਂ ਦੱਸਿਆ ਕਿ ਲੋੜਵੰਦ ਮਰੀਜ਼ ਰੋਜ਼ਾਨਾ ਸਵੇਰੇ 9.30 ਤੋਂ 10.30 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜ ਕੇ ਡਾਕਟਰ ਸਾਹਿਬ ਤੋਂ ਆਪਣੀ ਅਲਟਰਾਸਾਊਂਡ ਸਕੈਨਿੰਗ ਸਕੈਨਿੰਗ ਕਰਵਾ ਸਕਦੇ ਹਨ । ਇਹ ਜਾਣਕਾਰੀ ਦੇਣ ਮੌਕੇ  ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਨਰਿੰਦਰ ਸਿੰਘ ਸ਼ੇਰਗਿੱਲ ਪ੍ਰਬੰਧਕ ਮੈਂਬਰ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ.ਵਿਕਰਾਂਤ ਰਾਏ ਐਮ ਡੀ ਰੇਡੀਓਡਾਇਗਨੋਸਿਸ, ਵਰਿੰਦਰ ਸਿੰਘ ਬਰਾੜ ਐਚ ਆਰ ਐਡਿਮਨ,  ਮਹਿੰਦਰਪਾਲ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here