ਡਾ.ਸਰਬਜੀਤ ਸਿਘ ਨੇ ਐਸ.ਐਮ.ਓ ਖੇਮਕਰਨ ਦਾ ਆਹੁਦਾ ਸੰਭਾਲਿਆ

0
81
ਖੇਮਕਰਨ/ 18 ਮਾਰਚ
 (ਮਨਜੀਤ ਸ਼ਰਮਾਂ)
ਪੰਜਾਬ ਰਾਜ ਸਿਹਤ ਸੇਵਾਵਾਂ ਵਿਭਾਗ  ਦੇ ਹੁਕਮਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਦੀਆਂ ਖਾਲੀ ਪਈਆਂ ਕੁਝ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਜਾਰੀ ਸੀ ਜਿਸ ਵਿਚ ਕਮਿਊਨਿਟੀ ਹੈਲਥ ਸੈਂਟਰ ਰਾਜੋਕੇ (ਖੇਮਕਰਨ) ਵਿਚ ਸੀਨੀਅਰ ਮੈਡੀਕਲ ਅਫ਼ਸਰ ਦਾ ਆਹੁਦਾ ਡਾ.ਸਰਬਜੀਤ ਸਿੰਘ ਨੇ ਸੰਭਾਲ ਲਿਆ ਹੈ ਇਨ੍ਹਾਂ ਤੋਂ ਪਹਿਲਾਂ ਕਾਰਜਕਾਰੀ ਐਸ.ਐਮ.ਓ ਡਾ.ਗੁਰਮਿੰਦਰ ਕੌਰ ਸਨ! ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਡਾ.ਸਰਬਜੀਤ ਸਿੰਘ ਨੇ ਦੱਸਿਆ ਕਿ ਮੈਂ ਇਸ ਤੋਂ ਪਹਿਲਾਂ ਲੋਕਾਂ ਦੀ ਸੇਵਾ”ਸਿਵਲ ਹਸਪਤਾਲ ਤਰਨਤਾਰਨ ਸ਼ਹਿਰੀ ਖੇਤਰ ਵਿਚ ਨਿਭਾਅ ਰਿਹਾ ਸੀ
ਮੈਂਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂਨੂੰ ਪੰਜਾਬ ਰਾਜ ਸਿਹਤ ਸੇਵਾਵਾਂ ਚੰਡੀਗੜ੍ਹ ਵੱਲੋਂ ਸਰਹੱਦੀ ਖੇਤਰ ਵਿੱਚ ਲੋਕਾਂ ਦੀਆਂ ਸਿਹਤ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਮੈਂ ਪੂਰੇ ਤਨ ਮਨ ਨਾਲ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਿਹਤ ਸੇਵਾਵਾਂ ਇਸੇ ਤਰ੍ਹਾਂ ਬ੍ਰਕਰਾਰ ਬਲਕਿ ਹੋਰ ਵੀ ਸੁਧਾਰ ਲਿਆਵਾਂਗਾ। ਸੀ.ਐਚ.ਸੀ ਖੇਮਕਰਨ ਵਿਖੇ ਜੋ ਵੀ ਕਮੀਆਂ ਹੋਣਗੀਆਂ ਮੈਂ ਉਹਨਾਂ ਨੂੰ ਪੂਰਨ ਤੌਰ ਤੇ ਸੁਧਾਰਨ ਦੀ ਕੋਸ਼ਿਸ਼ ਕਰਾਂਗਾ ਇਸ ਮੌਕੇ ਸਮੂਹ ਮੈਡੀਕਲ ਅਫਸਰ ਡਾ. ਜਤਿੰਦਰ ਕੌਰ,ਡਾ.ਅਮਰਦੀਪ ਸਿੰਘ,ਡਾ. ਪ੍ਰੀਅੰਕਲ ਡੈਂਟਲ ਅਫਸਰ,ਕਾਰਜਕਾਰੀ ਨਰਸਿੰਗ ਅਫਸਰ ਅਮਨਪ੍ਰੀਤ ਕੌਰ, ਅਮਨਦੀਪ ਕੌਰ, ਰੇਡੀਓਗ੍ਰਾਫਰ ਜਸਬੀਰ ਸਿੰਘ,ਸੰਦੀਪ ਕੌਰ, ਸੀਨੀਅਰ ਸਹਾਇਕ ਸੁਖਕਰਨ ਕੌਰ,ਅਮਨਦੀਪ ਕੌਰ,ਐਲ. ਟੀ ਰਜਵੰਤ ਕੌਰ,ਬੀ.ਐਸ.ਏ.ਮੀਨੂ,ਸੀ.ਓ ਵਿਦਿਆ, ਫਾਰਮੇਸੀ ਅਫਸਰ ਸਰਬਜੀਤ ਕੁਮਾਰ,ਅੰਸ਼ੂਲ ਆਰੀਆ,ਕੁਲਵਿੰਦਰ ਸਿੰਘ, ਆਦਿ ਸਮੂਹ ਹਾਜ਼ਰ ਸਨ

LEAVE A REPLY

Please enter your comment!
Please enter your name here