* ਜ਼ਿਲ੍ਹੇ ਵਿਚ ਹੁਣ ਤੱਕ 3.4 ਲੱਖ ਪਹਿਲੀ ਡੋਜ਼ ਅਤੇ 76 ਹਜ਼ਾਰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ- ਸਿਵਲ ਸਰਜਨ
ਮਾਨਸਾ (ਸਾਂਝੀ ਸੋਚ ਬਿਊਰੋ) -ਪੰਜਾਬ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੇ ਆਧਾਰ *ਤੇ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੁਆਰਾ ਕੋਵਿਡ ਵੈਕਸੀਨੇਸ਼ਨ ਵਿਚ ਤੇਜੀ ਲਿਆਉਣ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਦੇ ਮੱਦੇਨਜ਼ਰ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ,ਬਲਾਕ ਐਕਟੈਂਨਸ਼ਨ ਐਜੂਕੇਟਰਾਂ, ਨੋਡਲ ਅਫ਼ਸਰ ਵੈਕਸੀਨ (ਸ਼ਹਿਰੀ) ਐਲ.ਐਚ.ਵੀ. ਅਤੇ ਪ੍ਰੋਗਰਾਮ ਅਫ਼ਸਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੋਵਿਡ ਵੈਕਸੀਨ ਨੂੰ ਬੜ੍ਹਾਵਾ ਦੇਣ ਲਈ ਹਦਾਇਤ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ 345227 ਪਹਿਲੀ ਖੁਰਾਕ ਅਤੇ 76471 ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦੀ ਦੂਜੀ ਖੁਰਾਕ ਦੇ ਟੀਕੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੀਰੀ ਦੇ ਸੀਜਨ ਨੂੰ ਦੇਖਦਿਆਂ ਅਨਾਜ ਮੰਡੀ, ਸ਼ੈਲਰ, ਝੁੱਗੀ ਝੌਂਪੜੀਆਂ ਅਤੇ ਉਸਾਰੀ ਅਧੀਨ ਇਮਾਰਤਾਂ ਜਿੱਥੇ ਜ਼ਿਆਦਾ ਵਿਅਕਤੀ ਕੰਮ ਕਰਦੇ ਹੋਣ, ਉਥੇ ਸ਼ਪੈਸ਼ਲ ਕੈਂਪਸ ਦਾ ਪ੍ਰਬੰਧ ਕਰਕੇ ਕੋਵਿਡ ਦੀ ਪਹਿਲੀ ਖੁਰਾਕ 100 ਫੀਸਦੀ ਲਗਾਉਣੀ ਯਕੀਨੀ ਬਣਾਈ ਜਾਵੇ ਅਤੇ ਦੂਸਰੀ ਖੁਰਾਕ ਵੀ ਨਿਰਧਾਰਤ ਸਮੇਂ ਦੇ ਅੰਦਰ ਲਗਵਾਈ ਜਾਵੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਬਲਜੀਤ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਿਜੈ ਕੁਮਾਰ, ਨੋਡਲ ਅਫਸਰ ਕੋਵਿਡ ਵੈਕਸੀਨ (ਸ਼ਹਿਰੀ) ਡਾ. ਵਰੁਣ ਮਿੱਤਲ, ਮਾਸ ਮੀਡੀਆ ਵਿੰਗ ਤੋਂ ਵਿਜੈ ਕੁਮਾਰ ਅਤੇ ਦਰਸ਼ਨ ਸਿੰਘ, ਡਾ. ਹਰਚੰਦ ਸਿੰਘ, ਡਾ.ਹਰਦੀਪ ਸ਼ਰਮਾ, ਡਾ. ਗੁਰਚੇਤਨ ਪ੍ਰਕਾਸ਼, ਡਾ. ਵੇਦ ਪ੍ਰਕਾਸ਼ ਸੰਧੂ ਸੀਨੀਅਰ ਮੈਡੀਕਲ ਅਫ਼ਸਰ ,ਕੇਵਲ ਸਿੰਘ, ਤ੍ਰਿਲੋਕ ਸਿੰਘ, ਹਰਬੰਸ ਲਾਲ, ਗੁਰਸਿਮਰਨ ਕੌਰ ਬੀ.ਈ.ਈ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।
Boota Singh Basi
President & Chief Editor