ਡੀ.ਏ.ਵੀ ਕਾਲਜ ਜਲੰਧਰ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ ਮਾਈ ਭਾਰਤ ਪੋਰਟਲ ਆਊਟਰੀਚ ਪ੍ਰੋਗਰਾਮ ਦਾ ਆਯੋਜਨ।
12 ਨਵੰਬਰ , 2024
ਡੀ.ਏ.ਵੀ ਕਾਲਜ ਜਲੰਧਰ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਈ ਭਾਰਤ ਪੋਰਟਲ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਮਾਈ ਭਾਰਤ ਪੋਰਟਲ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਇਸ ਜਾਣਕਾਰੀ ਨੂੰ ਇੱਕ ਲੜੀ ਰੂਪ ਵਿੱਚ ਬਾਕੀ ਲੋਕਾਂ ਤਕ ਵੀ ਪੁੱਜਦਾ ਕਰਨਾ ਸੀ। ਪ੍ਰੋ. ਗਗਨ ਮੈਦਾਨ ਇਸ ਪ੍ਰੋਗਰਾਮ ਦੌਰਾਨ ਮੁੱਖ ਵਕਤਾ ਦੇ ਤੌਰ ‘ਤੇ ਪਹੁੰਚੇ ਅਤੇ ਉਹਨਾਂ ਨੇ ਮਾਈ ਭਾਰਤ ਪੋਰਟਲ ਸਬੰਧੀ ਬਹੁਤ ਵਧੀਆ ਢੰਗ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਮਾਈ ਭਾਰਤ ਪੋਰਟਲ ਦੀ ਰਜਿਸਟਰੇਸ਼ਨ ਤੋਂ ਲੈ ਕੇ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ, ਸੰਸਥਾਵਾਂ ਆਦਿ ਲਈ ਇਸ ਦੇ ਫਾਇਦਿਆਂ ਬਾਰੇ ਗਹਿਰ ਗੰਭੀਰ ਚਰਚਾ ਕੀਤੀ ਅਤੇ ਇਸ ਸੰਬੰਧੀ ਜਾਣਕਾਰੀ ਨੂੰ ਬਾਕੀ ਲੋਕਾਂ ਤਕ ਵੀ ਸੰਜੀਦਾ ਰੂਪ ਵਿੱਚ ਪਹੁੰਚਾਉਣ ਦੀ ਅਪੀਲ ਕੀਤੀ। ਇਸ ਸੰਬੰਧੀ ਹਾਜ਼ਰ ਵਿਦਿਆਰਥੀਆਂ ਨੇ ਮਾਈ ਭਾਰਤ ਪੋਰਟਲ ਨਾਲ ਸੰਬੰਧਿਤ ਸਵਾਲ ਜਵਾਬ ਵੀ ਸਾਂਝੇ ਕੀਤੇ। ਐੱਨ ਐੱਸ ਐੱਸ ਪ੍ਰੋਗਰਾਮ ਕੁਆਰਡੀਨੇਟਰ ਡਾ. ਸਾਹਿਬ ਸਿੰਘ ਨੇ ਭਾਰਤ ਸਰਕਾਰ ਦੁਆਰਾ ਚਲਾਏ ਮਾਈ ਭਾਰਤ ਪੋਰਟਲ ਅਭਿਆਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਈ ਭਾਰਤ ਪੋਰਟਲ ਉੱਪਰ ਪੂਰੇ ਭਾਰਤ ਵਿੱਚ ਵਿਭਿੰਨ ਸੰਸਥਾਵਾਂ, ਵਲੰਟੀਅਰਜ਼ ਅਤੇ ਪ੍ਰੋਗਰਾਮ ਅਫਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਵਿਭਿੰਨ ਪ੍ਰਕਾਰ ਦੀਆਂ ਗਤੀਵਿਧੀਆਂ ਵੱਖ-ਵੱਖ ਸੰਸਥਾਵਾਂ ਵਿੱਚ ਪੜ੍ਹ ਰਹੇ ਨੌਜਵਾਨ ਵਿਦਿਆਰਥੀਆਂ ਅੰਦਰ ਉਤਸ਼ਾਹ ਪੈਦਾ ਕਰਦੀਆਂ ਹਨ। ਪ੍ਰੋਗਰਾਮ ਅਫਸਰ ਪ੍ਰੋ. ਵਿਵੇਕ ਸ਼ਰਮਾ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਜ਼ਮੀ ਤੌਰ ‘ਤੇ ਮਾਈ ਭਾਰਤ ਪੋਰਟਲ ਉੱਪਰ ਰਜਿਸਟਰਡ ਹੋਣ ਅਤੇ ਬਾਕੀਆਂ ਨੂੰ ਵੀ ਵੱਧ ਤੋਂ ਵੱਧ ਪ੍ਰੇਰਿਤ ਕਰਨ ਸੰਬੰਧੀ ਭਾਵਪੂਰਤ ਗੱਲਬਾਤ ਸਾਂਝੀ ਕੀਤੀ। ਇਸ ਮੌਕੇ ਕਾਲਜ ਵਿਦਿਆਰਥੀਆਂ ਤੋਂ ਇਲਾਵਾ ਅੰਗਰੇਜ਼ੀ ਵਿਭਾਗ ਤੋਂ ਪ੍ਰੋਫੈਸਰ ਵਰੁਣ ਵਸ਼ਿਸ਼ਠ ਜੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਹਾਜ਼ਰ ਵਲੰਟੀਅਰਜ਼ ਅਤੇ ਵਿਦਿਆਰਥੀਆਂ ਨੇ ਇਹ ਭਰੋਸਾ ਦਿਵਾਇਆ ਕਿ ਉਹ ਮਾਈ ਭਾਰਤ ਪੋਰਟਲ ਸੰਬੰਧੀ ਵੱਧ ਤੋਂ ਵੱਧ ਜਾਣਕਾਰੀ ਬਾਕੀ ਲੋਕਾਂ ਨਾਲ ਵੀ ਸਾਂਝੀ ਕਰਨਗੇ ਅਤੇ ਮਾਈ ਭਾਰਤ ਪੋਰਟਲ ਸੰਬੰਧੀ ਇਸ ਲੜੀ ਰੂਪੀ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਨਾਲ ਸਫ਼ਲ ਬਣਾਉਣਗੇ।