ਡੀ.ਏ.ਵੀ.ਕਾਲਜ ਜਲੰਧਰ ਵਿਖੇ “ਸਵੱਛਤਾ ਦਿਵਸ” ਮਨਾਇਆ ਗਿਆ

0
207

ਜਲੰਧਰ,ਸਾਂਝੀ ਸੋਚ ਬਿਊਰੋ
ਡੀ.ਏ.ਵੀ.ਕਾਲਜ ਜਲੰਧਰ ਦੇ ਐੱਨ.ਐੱਸ.ਐੱਸ ਯੂਨਿਟ, ਰੈੱਡ ਰਿਬਨ ਕਲੱਬ ਅਤੇ ਐੱਨ.ਸੀ.ਸੀ ਯੂਨਿਟਸ ਵੱਲੋਂ ਸਵੱਛਤਾ ਦਿਵਸ ਮਨਾਇਆ ਗਿਆ। ਇਸ ਖ਼ਾਸ ਦਿਨ ਉੱਪਰ ਕਾਲਜ ਪ੍ਰਿੰਸੀਪਲ ਡਾ.ਰਾਜ਼ੇਸ ਕੁਮਾਰ ਨੇ ਆਪਣਾ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਅਜੋਕੇ ਸਮੇਂ ਵਿੱਚ ਸਵੱਛਤਾ ਨਾਲ਼ ਜੁੜੇ ਅਜਿਹੇ ਉਪਰਾਲੇ ਲਗਾਤਾਰਤਾ ਨਾਲ਼ ਹੋਣੇ ਬੇਹੱਦ ਜ਼ਰੂਰੀ ਹਨ, ਕਿਉਂਕਿ ਜੇਕਰ ਸਾਡਾ ਆਲ਼ਾ ਦੁਆਲ਼ਾ ਸਾਫ਼ ਸੁਥਰਾ ਰਹੇਗਾ ਤਾਂ ਹੀ ਮਨੁੱਖੀ ਜੀਵਨ ਵਧੀਆ ਤਰ੍ਹਾਂ ਬਸਰ ਹੋਵੇਗਾ। ਪ੍ਰੋ. ਮਨੋਜ ਕੁਮਾਰ, (ਇੰਚਾਰਜ ਨੇਵਲ ਵਿੰਗ) ਹੁਰਾਂ ਇਸ ਮੌਕੇ ਸਵੱਛਤਾ ਸੰਬੰਧੀ ਆਪਣੇ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ। ਐੱਨ.ਐੱਸ.ਐੱਸ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ.ਸਾਹਿਬ ਸਿੰਘ ਨੇ ਸਵੱਛਤਾ ਦਿਵਸ ਉੱਪਰ ਵਾਤਾਵਰਣ ਦੀ ਸਾਂਭ-ਸੰਭਾਲ ਸੰਬੰਧੀ ਇਕਜੁੱਟਤਾ ਨਾਲ਼ ਸਾਫ਼-ਸਫ਼ਾਈ ਕਰਨ ਪਹੁੰਚੇ ਵਲੰਟੀਅਰਜ, ਕੈਡਿਟਸ ਦਾ ਧੰਨਵਾਦ ਕੀਤਾ। ਪ੍ਰੋਗਰਾਮ ਅਫ਼ਸਰ ਡਾ. ਗੁਰਜੀਤ ਕੌਰ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ਅਤੇ ਵਲੰਟੀਅਰਜ ਨਾਲ਼ ਬਾਖ਼ੂਬੀ ਸੰਵਾਦ ਰਚਾਇਆ। ਪ੍ਰੋ.ਵਿਵੇਕ ਸ਼ਰਮਾ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਭੂਤਪੂਰਵ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਜੈਯੰਤੀ ਮੌਕੇ ਰਾਸ਼ਟਰ ਲਈ ਉਹਨਾਂ ਦੇ ਯੋਗਦਾਨ ਬਾਰੇ ਭਾਵਪੂਰਤ ਗੱਲਬਾਤ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਸਵੱਛਤਾ ਨਾਲ਼ ਸੰਬੰਧਿਤ ਪੋਸਟਰ ਮੇਕਿੰਗ, ਭਾਸ਼ਣ, ਗੀਤ, ਡਿਬੇਟ ਮੁਕਾਬਲਿਆਂ ਤੋਂ ਇਲਾਵਾ, ਸਵੱਛਤਾ ਦੌੜ ਵੀ ਲਗਾਈ ਗਈ। ਉਪਰੋਕਤ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਐੱਨ ਸੀ ਸੀ ਆਰਮੀ ਵਿੰਗ, ਸੀਟੀਓ ਪ੍ਰੋ. ਸੁਨੀਲ ਠਾਕੁਰ, ਐੱਨ ਸੀ ਸੀ ਏਐਨਓ, ਏਅਰ ਵਿੰਗ ਪ੍ਰੋ. ਰਾਹੁਲ ਸੇਖੜੀ, ਪ੍ਰੋ. ਗਗਨ ਮਦਾਨ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here