ਡੀ ਸੀ ਪੀ ਭੰਡਾਲ ਨੇ 13 ਵੀਂ ਇੰਟਰ-ਸਕੂਲ ਐਥਲੈਟਿਕਸ ਖੇਡਾਂ ਦਾ ਪੋਸਟਰ ਰਿਲੀਜ਼ ਕੀਤਾ

0
331

16 ਨੂੰ ਹੋਣ ਵਾਲੇ ਮੁਕਾਬਲਿਆਂ ਦੀ ਤਿਆਰੀ ਮੁਕੰਮਲ – ਮੱਟੂ
ਅੰਮ੍ਰਿਤਸਰ, ਜੰਡਿਆਲਾ, (ਕੰਵਲਜੀਤ ਸਿੰਘ ਲਾਡੀ) -ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਦੇ ਸਹਿਯੋਗ ਨਾਲ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਯੋਗ ਅਗਵਾਈ ਹੇਠ ਸ਼੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ (ਰਣਜੀਤ ਐਵੀਨਿਊ) ਅੰਮ੍ਰਿਤਸਰ ਵਿਖ਼ੇ 16 ਨਵੰਬਰ (ਦਿਨ ਮੰਗਲਵਾਰ) ਨੂੰ ਹਿੰਦੁਸਤਾਨ ਦੇ ਮਹਾਨ ਐਥਲੀਟ ਫਲਾਇੰਗ ਸਿੱਖ ਸਵਰਗੀ ਮਿਲਖਾ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਈ ਜਾਣ ਵਾਲ਼ੀ 13 ਵੀਂ ਇੰਟਰ-ਸਕੂਲ ਐਥਲੈਟਿਕਸ ਚੈਮਪੀਅਨਸ਼ਿੱਪ ਦਾ ਪੋਸਟਰ ਰਿਲੀਜ਼ ਕਰਦਿਆਂ ਹੋਇਆ ਡੀ.ਸੀ.ਪੀ ਸਿਟੀ ਪੁਲਿਸ ਅੰਮ੍ਰਿਤਸਰ ਸ਼.ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਪਿੱਛਲੇ 18 ਸਾਲ ਤੋਂ ਖੇਡਾਂ ਨੂੰ ਪ੍ਰਮੋਟ ਕਰ ਰਹੀ ਹੈ ਇਹ ਬਹੁਤ ਹੀ ਸ਼ਾਲਾਘਾਯੋਗ ਉਪਰਾਲਾ ਹੈ ਅਤੇ ਇਸ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਵਧਾਈ ਦੇ ਪਾਤਰ ਹਨ ਜੋ ਇਹ13 ਵੀਂ ਇੰਟਰ-ਸਕੂਲ ਐਥਲੈਟਿਕਸ ਚੈਮਪੀਅਨਸ਼ਿੱਪ ਦਾ ਆਯੋਜਨ ਕਰਨ ਜਾ ਰਹੇ ਹਨ । ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੱਟੂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਂਮਾਰੀ ਦੇ ਡਰ ਨਾਲ ਘਰ ਦੇ ਪਿੰਜਰੇ ‘ ਚ ਹੋਈ ਕੈਦ ਤੋਂ ਮੁਕਤ ਹੋਏ ਵਿਦਿਆਰਥੀਆ ਨੇ ਬਹੁਤ ਮੁਸ਼ਕਿਲ ਨਾਲ ਸਕੂਲਾਂ ਦਾ ਮੂੰਹ ਵੇਖਿਆ ਹੈ ਅਤੇ ਖਿਡਾਰੀਆਂ ‘ਚ ਇਸ ਐਥਲੈਟਿਕਸ ਚੈਂਪੀਅਨਸ਼ਿੱਪ ਵਿੱਚ ਹਿੱਸਾ ਲੈਣ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ । ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਉਨ੍ਹਾਂ ਕਿਹਾ ਕਿ ਐਥਲੈਟਿਕਸ ਨੂੰ ਗ੍ਰਾਸ ਰੂਟ ਤੋਂ ਪ੍ਰਮੋਟ ਕਰਨਾ ਸਾਡਾ ਮਕਸਦ ਪਿੱਛਲੇ 12 ਸਾਲ ਤੋਂ ਚੱਲ ਰਿਹਾ ਹੈ । ਇਸ ਮੌਕੇ ਡੀ ਸੀ ਪੀ ਸਿਟੀ ਪੁਲਿਸ ਅੰਮ੍ਰਿਤਸਰ ਸ਼.ਪਰਮਿੰਦਰ ਸਿੰਘ ਭੰਡਾਲ ਤੋਂ ਇਲਾਵਾ ਕੰਵਲਜੀਤ ਸਿੰਘ,ਜੰਗ ਬਹਾਦੁਰ (ਦੋਵੇਂ ਰੀਡਰ) ਬਲਜਿੰਦਰ ਸਿੰਘ ਮੱਟੂ, ਕਰਨਦੀਪ ਸਿੰਘ,ਸ਼ਿਵ ਸਿੰਘ ਅਤੇ ਕਰਨਦੀਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। 16 ਨਵੰਬਰ ਨੂੰ ਹੋਣ ਵਾਲ਼ੀ ਐਥਲੈਟਿਕਸ ਚੈਮਪੀਅਨਸ਼ਿੱਪ ਵਿੱਚ ਹੋਣ ਵਾਲੀਆਂ ਖੇਡਾਂ ਦਾ ਵੇਰਵਾ ਦਿੰਦਿਆਂ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਅੰਡਰ-7 ਸਾਲ ਦੇ ਲੜਕੇ/ਲੜਕੀਆਂ ਦੀ 80 ਮੀਟਰ, ਅੰਡਰ-9 ਸਾਲ ਲਈ 100 ਮੀਟਰ, ਅੰਡਰ-10 ਸਾਲ ਲਈ 100 ਮੀਟਰ, ਅੰਡਰ-12 ਸਾਲ ਲਈ 100 ਮੀਟਰ ਅਤੇ ਅੰਡਰ-14 ਸਾਲ ਲਈ 100 ਮੀਟਰ ਦੇ ਈਵੈਂਟ ਕਰਵਾਏ ਜਾਣਗੇ । ਐਂਟਰੀਂ ਲਿਸਟ ਭੇਜਣ ਦੀ ਆਖਰੀ ਮਿਤੀ 12 ਨਵੰਬਰ ਹੋਵੇਗੀ ਅਤੇ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਪ੍ਰਸ਼ੰਸਾ ਸਰਟੀਫਿਕੇਟ, ਟਰਾਫੀ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਇਸ ਐਥਲੈਟਿਕਸ ਚੈਮਪੀਅਨਸ਼ਿੱਪ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਡਾਇਰੈਕਟਰ ਹੋਲੀ ਹਾਰਟ ਪ੍ਰੇਜੀਡੈਂਸੀ ਸਕੂਲ ਸ੍ਰੀਮਤੀ ਅੰਜਨਾ ਸੇਠ, ਪ੍ਰਸਿੱਧ ਵਕੀਲ ਅਜੈ ਕੁਮਾਰ ਵਰਮਾਨੀ,ਵੀਨਾ ਮੱਟੂ, ਗੁਰਵਿੰਦਰ ਸਿੰਘ, ਪੀਆਰਓ ਗੁਰਮੀਤ ਸਿੰਘ ਸੰਧੂ, ਬਲਜਿੰਦਰ ਸਿੰਘ ਮੱਟੂ, ਕੰਵਲਜੀਤ ਸਿੰਘ, ਸ਼ਿਵ ਸਿੰਘ ਅਤੇ ਦਮਨਪ੍ਰੀਤ ਕੌਰ ਦਾ ਵਿਸ਼ੇਸ ਸਹਿਯੋਗ ਰਹੇਗਾ।

LEAVE A REPLY

Please enter your comment!
Please enter your name here