ਮੈਰੀਲੈਡ ( ਵਿਸ਼ੇਸ ਪ੍ਰਤੀਨਿਧ ) -ਡੈਮੋਕਰੇਟਕ ਪ੍ਰਾਇਮਰੀ ਜੇਤੂਆਂ ਦਾ ਇਕ ਇਕੱਠ ਨੀਲ ਪੈਟਿ੍ਰਕ ਡੈਮੋਕਰੇਟਕ ਨੇ ਅਪਨੀ ਰਿਹਾਇਸ਼ ਤੇ ਰੱਖਿਆ । ਜਿੱਥੇ ਤਕਰੀਬਨ ਸਾਰੇ ਪ੍ਰਾਇਮਰੀ ਜੇਤੂਆਂ ਨੇ ਸ਼ਿਰਕਤ ਕੀਤੀ। ਹਰੇਕ ਨੇ ਵੈਸਟ ਮੌਰ ਗਵਰਨਰ ਤੇ ਅਰੁਨਾ ਮਿਲਰ ਲੈਫ਼ਟੀਨੈਂਟ ਗਵਰਨਰ ਨੂੰ ਡੈਮੋਕਰੇਟਕ ਉਮੀਦਵਾਰ ਵਜੋ ਜਨਰਲ ਚੋਣ ਵਿੱਚ ਸਵੀਕਾਰਿਆ ਤੇ ਹਮਾਇਤ ਦਾ ਐਲਾਨ ਭਰਵੇਂ ਇਕੱਠ ਵਿੱਚ ਕੀਤਾ। ਇਹ ਐਲਾਨ ਡੈਮੋਕਰੇਟਕਾ ਦੀ ਕਰੀਮ ਟੀਮ ਦੀ ਹਾਜ਼ਰੀ ਵਿੱਚ ਕੀਤਾ।ਕੈਰਲ ਕਾਉਟ,ਐਨ ਅਰਨਡਿਲ ਕਾਉਟੀ,ਦੇ ਅਗਜੈਕਟਿਵ ਨੇ ਕਿਹਾ ਕਿ ਜਨਰਲ ਚੋਣ ਜਿੱਤਣ ਲਈ ਬਹੁਤ ਸਖ਼ਤ ਮਿਹਨਤ ਦੀ ਲੋੜ ਹੈ। ਜਿਸ ਲਈ ਹਾਜ਼ਰੀਨ ਨੂੰ ਵਿਉਂਤਬੰਦੀ ਕਰਨ ਲਈ ਠੋਸ ਕਦਮ ਉਠਾਉਣੇ ਪੈਣਗੇ। ਆਰਥਿਕ ਤੋਰ ਤੇ ਫੰਡ ਇਕੱਠੇ ਕਰਨੇ ਪੈਣਗੇ। ਦਿਨ ਰਾਤ ਹਰੇਕ ਦਰਵਾਜ਼ਾ ਖੜਕਾਉਣਾ ਪਵੇਗਾ।
ਬਰੁਕ ਲੀਅਰਮੈਨ ਨੇ ਕਿਹਾ ਕਿ ਸਾਨੂੰ ਮੈਰੀਲੈਡ ਨੂੰ ਦਸ ਬਾਰਾ ਜ਼ੋਨਾਂ ਵਿੱਚ ਵੰਡਣਾ ਪਵੇਗਾ। ਹਰ ਜ਼ੋਨ ਵਿੱਚ ਨੁੰਮਾਇਦਿਆ ਦੀ ਟੀਮ ਬਣਾ ਕੇ ਵਿਚਰਨਾ ਪਵੇਗਾ। ਲੀਅਰਮੈਨ ਨੇ ਸਿੱਖ ਕੁਮਿਨਟੀ ਦਾ ਜ਼ਿਕਰ ਕਰਦੇ ਕਿਹਾ ਕਿ ਸਿੱਖ ਕੁਮਿਨਟੀ ਜੋ ਕਹਿੰਦੀ ਹੈ । ਉਹ ਕਰਕੇ ਦਿਖਾਉਂਦੀ ਹੈ। ਮੈ ਗਵਾਹ ਹਾਂ। ਮੇਰੇ ਹਰ ਫ਼ੋਨ ਦਾ ਜਵਾਬ ਤੇ ਸਖ਼ਤ ਮਿਹਨਤ ਇਹਨਾ ਦੀ ਮੂੰਹ ਬੋਲਦੀ ਤਸਵੀਰ ਹੈ। ਇਸੇ ਲਈ ਡਾਕਟਰ ਸੁਰਿੰਦਰ ਸਿੰਘ ਗਿੱਲ ਤੇ ਗੁਰਚਰਨ ਸਿੰਘ ਸਿੱਖਸ ਆਫਰ ਯੂ ਐਸ ਏ ਮੈਰੀਲੈਡ ਦੇ ਸਰੋਕਾਰ ਬਣਕੇ ਸਾਡੇ ਦਰਮਿਆਨ ਹਮਾਇਤ ਲਈ ਹਾਜ਼ਰ ਹਨ। ਮੈ ਸਮੁੱਚੇ ਡੈਮੋਕਰੇਟਕਾ ਨੂੰ ਇਕਜੁਟ ਹੋ ਕੇ ਹੰਭਲਾ ਮਾਰਨਾ ਹੋਵੇਗਾ ਤਾਂ ਹੀ ਜਿੱਤ ਤੁਹਾਡੇ ਕਦਮਾਂ ਵੱਲ ਵਧੇਗੀ।
ਦਵੰਗ ਸ਼ਾਹ ਜੋ ਕੇਂਦਰੀ ਕਮੇਟੀ ਦੇ ਮੁੱਖ ਬੁਲਾਰੇ ਸਨ। ਜਿਨਾ ਨੇ ਹਰ ਡੈਮੋਕਰੇਟਕ ਨੂੰ ਅਪੀਲ ਕੀਤੀ ਕਿ ਸੁਹ ਅਗਲੇ ਚਾਰ ਮਹੀਨੇ ਹਰ ਵੋਟਰ ਕੋਲ ਪਹੁੰਚ ਕਰਨ ਤੇ ਆਰਥਿਕ ਤੋਰ ਤੇ ਫੰਡ ਜੁਟਾਉਣ ਤਾ ਜੋ ਹਰ ਉਮੀਦਵਾਰ ਜਿੱਤ ਤੇ ਦਸਤਕ ਦੇ ਸਕੇ।
ਐਨਥਨੀ ਬਰਾਊਨ ਨੇ ਕਿਹਾ ਕਿ ਜਾਗਰੂਕਤਾ ਵਿੱਚ ਕਮੀ ਹੈ। ਇਸ ਲਈ ਹਰ ਵੋਟਰ ਨੂੰ ਜਗਾਉਣਾ ਪਵੇਗਾ ਤਾ ਹੀ ਅਸੀਂ ਜਿੱਤ ਦੇ ਮੁਕਾਮ ਤੇ ਪਹੁੰਚ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਕੁਝ ਸਵਾਰਥੀ ਸਬਜ਼ਬਾਗ ਦਿਖਾਉਂਦੇ ਹਨ। ਪਰ ਉਹ ਪੈਸੇ ਨਾਲ ਉਮੀਦਵਾਰ ਨੂੰ ਭਰਮਾਉਂਦੇ ਹਨ। ਉਹਨਾਂ ਦੀ ਨਿਸ਼ਾਨਦਈ ਕਰਨੀ ਪਵੇਗੀ। ਉਹ ਕੁਮਿਨਟੀ ਦਾ ਕੈਂਸਰ ਹਨ।ਉਹਨਾਂ ਨੂੰ ਸਿਰਫ ਅਹੁਦਿਆਂ ਦੀ ਭੁੱਖ ਹੁੰਦੀ ਹੈ। ਠੀਕ ਹੈ ਪ੍ਰਾਇਮਰੀ ਵਿੱਚ ਉਹਨਾਂ ਨੂੰ ਪਰਖ ਲਿਆ ਹੈ। ਹੁਣ ਸੁਚੇਤ ਹੋ ਕੇ ਦੂਰ ਅੰਦੇਸੀ ਨਾਲ ਜਨਰਲ ਚੋਣ ਵੇਲੇ ਤੁਰਨਾ ਪਵੇਗਾ।
ਪੂਰਾ ਸਮਾਗਮ ਪ੍ਰਭਾਵੀ ਰਿਹਾ। ਜਿਥੇ ਵੈਸਟਮੋਰ ਨੇ ਕਿਹਾ ਕਿ ਸਾਨੂੰ ਹਰ ਕੁਮਿਨਟੀ , ਹਰੇਕ ਧਾਰਮਿਕ ਜਥੇਬੰਦੀ, ਪ੍ਰਫਿਟ ਤੇ ਨਾਨ ਪ੍ਰਾਫਿਟ ਸੰਸਥਾ ਤੋ ਇਲਾਵਾ ਬਿਜ਼ਨਸਮੈਨ ਛੋਟੇ ਵੱਡੇ , ਪੁਰਾਣੇ ਤੇ ਨਵੇ ਰਾਜਨੀਤਕ ਨੋਜਵਾਨਾ ਤੱਕ ਪਹੁੰਚ ਕਰਨੀ ਪਵੇਗੀ। ਮੈਰੀਲੈਡ ਭਾਵੇ ਡੈਮੋਕਰੇਟਕ ਸਟੇਟ ਹੈ। ਪਰ ਅੱਠ ਸਾਲਾ ਤੋ ਰਿਪਬਲਿਕਨਾ ਵੱਲੋਂ ਸਟੇਟ ਵਿੱਚ ਬਹੁਤ ਯੋਗਦਾਨ ਪਾਇਆ ਹੈ। ਸਾਨੂੰ ਅਪਨੀਆਂ ਸਕੀਮਾਂ, ਵਡੇਰਿਆਂ ਦੀਆਂ ਸਹੂਲਤਾਂ,ਨੋਜਵਾਨਾ ਦੀ ਪੜਾਈ ਪ੍ਰਤੀ ਵਫਾਦਾਰ ਤੇ ਛੋਟੇ ਕਾਰੋਬਾਰੀਆਂ ਨੂੰ ਬਚਾਉਣਾ ਹੋਵੇਗਾ। ਰਿਪਬਲਿਕਨਾ ਦਾ ਕੁਹਾੜਾ ਸਖ਼ਤੀ ਨਾਲ ਚਲ ਰਿਹਾ ਹੈ। ਸਾਨੂੰ ਰੱਖਿਆਤਮਕ ਤੇ ਉਸਾਰੀ ਨੀਤੀ ਅਪਨਾ ਕੇ ਚੱਲਣਾ ਪਵੇਗਾ। ਤਾਂ ਹੀ ਜਿੱਤ ਵੱਲ ਵੱਧ ਸਕਦੇ ਹਾਂ। ਇਕ ਇਕ ਦਿਨ ਕੀਮਤੀ ਹੈ।ਇਸ ਦਾ ਮੁੱਲ ਪਛਾਨਣ ਦੀ ਲੋੜ ਹੈ। ਮੈਨੂੰ ਹਾਜ਼ਰੀਨ ਸਿੱਖ ਨੇ ਗੱਲ ਕਹਿ ਕੇ ਝੰਜੋੜ ਦਿੱਤਾ ਕਿ ਸਾਡਾ ਇਕ ਵੀ ਸ਼ੈਲਟਰ ਮੈਰੀਲੈਡ ਵਿੱਚ ਨਹੀਂ ਹੈ ਸਾਡੀਆਂ ਧੀਆਂ,ਭੇਣਾ,ਮਾਂਵਾਂ ਘਰੋਲੂ ਹਿੰਸਾਵਾਂ ਸ਼ਿਕਾਰ ਹੋ ਕੇ ਆਤਮ ਹੱਥਿਆਂ ਕਰ ਰਹੀਆਂ ਹਨ। ਤੁਹਾਡਾ ਕੀ ਨਜ਼ਰੀਆ ਹੈ। ਮੇਰੀ ਚੁਪੀ ਅੰਦਰੇ ਅੰਦਰ ਸਮੋ ਕੇ ਰਹਿ ਗਈ। ਪਰ ਇਸ ਦੀ ਪਹਿਲ ਕਦਮੀ ਮੇਰੀ ਜਿੱਤ ਉਪਰੰਤ ਤੇ ਹੋਵੇਗੀ। ਇਹ ਮੇਰਾ ਵਾਅਦਾ ਹੈ॥ ਤੁਸੀ ਸਾਰੇ ਡੈਮੋਕਰੇਟਕ ਦੀ ਜਿੱਤ ਤੇ ਮੋਹਰ ਲਗਾਉ। ਮੈ ਉਹ ਸਾਰਾ ਕੁਝ ਕਰਾਂਗਾ ਜਿਸ ਦੀ ਤੁਸੀ ਕਾਮਨਾ ਕਰਦੇ ਹੋ।ਅਰੁਨਾ ਮਿਲਰ ਨੇ ਕਿਹਾ ਕਿ ਅੋਰਤਾ ਦੀ ਹਰ ਮੰਗ ਮੇਰੀ ਖਾਹਿਸ਼ ਦੀ ਮੋਹਰ ਹੋਵੇਗੀ। ਮੈ ਅੋਰਤ ਹੋਣ ਦੇ ਨਾਤੇ ਹਰ ਮੁਸ਼ਕਲ ਨੂੰ ਸਮਝਦੀ ਹਾਂ। ਉਸਦੇ ਹੱਲ ਲਈ ਤੁਹਾਡੇ ਸਹਿਯੋਗ ਤੇ ਹਮਾਇਤ ਦੀ ਲੋੜ ਹੈ। ਜੋ ਤੁਸੀ ਸਾਡੇ ਲਈ ਕਰੋਗੇ।
ਹਰੇਕ ਬੁਲਾਰੇ ਨੇ ਵੈਸਟ ਮੌਰ ਤੇ ਅਰੁਨਾ ਮਿਲਰ ਦੀ ਹਮਾਇਤ ਤੇ ਜਿੱਤ ਦੀ ਕਾਮਨਾ ਕੀਤੀ ਤੇ ਕਿਹਾ ਕਿ ਇਸ ਵਾਰ ਡੈਮੋਕਰੇਟਕ ਗਵਰਨਰ ਤੇ ਲੈਫ਼ਟੀਨੈਂਟ ਗਵਰਨਰ ਮੋਰ ਤੇ ਮਿਲਰ ਦੀ ਜੋੜੀ ਹੀ ਹੋਵੇਗੀ। ਅਖੀਰ ਵਿੱਚ ਨੀਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਰਾਤਰੀ ਭੋਜ ਲਈ ਨਿੰਮਤ੍ਰਤ ਕੀਤਾ। ਜਿੱਥੇ ਖੁੱਲ ਕੇ ਵਿਚਾਰਾ ਤੇ ਫੋਟੋ ਸ਼ੈਸਨ ਹੋਇਆ । ਹਰੇਕ ਉਮੀਦਵਾਰ ਲਈ ਦਸਤਾਰਧਾਰੀ ਸਿੱਖ ਗੁਰਚਰਨ ਸਿੰਘ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਖਿੱਚ ਦਾ ਕਾਰਣ ਹਾਜ਼ਰੀਨ ਲਈ ਬਣੇ ਰਹੇ। ਹਰ ਜੇਤੂ ਉਮੀਦਵਾਰ ਨੇ ਦੋਹਾ ਸਿੱਖ ਸ਼ਖਸੀਅਤਾ ਨਾਲ ਖ਼ੂਬ ਤਸਵੀਰਾਂ ਕਰਵਾਈਆਂ ਜੋ ਯਾਦਗਰੀ ਵਜੋ ਜਨਰਲ ਚੋਣ ਵੇਲੇ ਸਿੱਖ ਕੁਮਿਨਟੀ ਨੂੰ ਭਰਮਾਉਣ ਲਈ ਕਾਫੀ ਮਹਿਸੂਸ ਕਰਨ ਦਾ ਦਾਅਵਾ ਜਿਤਾਇਆ ਗਿਆ। ਸਿੱਖ ਕੁਮਿਨਟੀ ਨੂੰ ਇਕਜੁਟ ਹੋ ਕੇ ਵਿਚਰਨਾ ਪਵੇਗਾ,ਤਾਂ ਹੀ ਕੁਝ ਕੁਮਿਨਟੀ ਲਈ ਪ੍ਰਾਪਤ ਕੀਤਾ ਜਾ ਸਕਦਾ ਹੈ।