ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਨੇ ਵਜ਼ੀਫਾ ਪ੍ਰੀਖਿਆ ਕਰਵਾਈ

0
75
ਲਹਿਰਾਗਾਗਾ,
ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਵੱਲੋਂ ਅੱਜ 15 ਸੈਂਟਰਾਂ ਤੇ ਵਜ਼ੀਫਾ ਪ੍ਰੀਖਿਆ ਕਰਵਾਈ ਗਈ ਜਿਸ ਦੇ ਤਹਿਤ ਬਲਾਕ ਲਹਿਰਾਗਾਗਾ ਵੱਲੋਂ 34ਵੀਂ ਵਜੀਫਾ ਪ੍ਰੀਖਿਆ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੰਨਿਆ ਵਿਖੇ ਕਰਵਾਈ ਗਈ।
ਪ੍ਰੀਖਿਆ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਪਸੌਰ ਅਤੇ ਸਕੱਤਰ ਗੁਰਮੀਤ ਸਿੰਘ ਸੇਖੂਵਾਸ ਨੇ ਦੱਸਿਆ ਕਿ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਵੱਲੋਂ ਜਿਲ੍ਹਾ ਸੰਗਰੂਰ ਵਿੱਚ ਪਿਛਲੇ 34 ਸਾਲਾਂ ਤੋਂ ਲਗਾਤਾਰ ਨਿਰਵਿਘਨ ਇਹ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਸ ਵਾਰ ਦੀ ਇਹ 34ਵੀਂ ਵਜ਼ੀਫਾ ਪ੍ਰੀਖਿਆ ਪ੍ਰਸਿੱਧ ਆਜ਼ਾਦੀ ਘੁਲਾਟੀਏ ਮਹਾਨ ਪੱਤਰਕਾਰ ਗਣੇਸ਼ ਸ਼ੰਕਰ ਵਿਦਿਆਰਥੀ ਨੂੰ ਸਮਰਪਿਤ ਹੈ।
ਇਸ ਪ੍ਰੀਖਿਆ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪੰਜਵੀਂ ,ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀ ਭਾਗ ਲੈਂਦੇ ਹਨ। ਬਲਾਕ ਲਹਿਰਾਂ ਦੇ ਵੱਖ-ਵੱਖ ਸਕੂਲਾਂ ਵਿੱਚੋਂ ਲਗਭਗ 231 ਵਿਦਿਆਰਥੀ ਇਸ ਪ੍ਰੀਖਿਆ ਵਿੱਚ ਸ਼ਾਮਿਲ ਹੋਏ।
ਪ੍ਰੀਖਿਆ ਵਿੱਚੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਪ੍ਰਾਈਵੇਟ ਅਤੇ ਸਰਕਾਰੀ ਕੈਟਾਗਰੀ ਦੀ ਅਲੱਗ ਅਲੱਗ ਮੈਰਿਟ ਬਣਾ ਕੇ ਉਹਨਾਂ ਨੂੰ ਨਕਦ ਅਤੇ ਹੋਰ ਹੌਸਲਾ ਵਧਾਊ ਇਨਾਮ ਦਿੱਤੇ ਜਾਂਦੇ ਹਨ। ਡੈਮੋਕਰੇਟਿਕ ਟੀਚਰ ਫਰੰਟ ਦੀ ਇਸ ਪ੍ਰੀਖਿਆ ਦਾ ਮੁੱਖ ਆਦੇਸ਼ ਵਿਦਿਆਰਥੀਆਂ ਵਿੱਚ ਨਕਲ ਦੀ ਭਾਵਨਾ ਨੂੰ ਖਤਮ ਕਰਕੇ ਸਿਰਜਣ ਸ਼ਕਤੀ ਵਿੱਚ ਵਾਧਾ ਕਰਨਾ ਹੈ। ਵਿਦਿਆਰਥੀਆਂ ਵਿੱਚੋਂ ਰੱਟੇ ਦੀ ਪ੍ਰਵਿਰਤੀ ਖਤਮ ਕਰਕੇ ਉਹਨਾਂ ਵਿੱਚ ਅਧਿਐਨ  ਦੀ ਰੁਚੀ ਪੈਦਾ ਕਰਨਾ ਹੈ।
ਅੱਜ ਦੀ ਇਸ ਪ੍ਰੀਖਿਆ ਵਿੱਚ ਜਿਲਾ ਸਕੱਤਰ ਹਰਭਗਵਾਨ ਗੁਰਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਤੋਂ ਇਲਾਵਾ ਇਸ ਮੌਕੇ ਸਰਬਜੀਤ  ਸਿੰਘ ਕਿਸ਼ਨਗੜ, ਨਰੇਸ਼ ਕੁਮਾਰ, ਕਾਲਾ ਖਾਨ, ਪ੍ਰਦੀਪ ਕੁਮਾਰ, ਜਗਤਾਰ ਸਿੰਘ, ਗੁਰਚਰਨ ਸਿੰਘ ਰਮਨਦੀਪ ਸਿੰਘ, ਹਰਦੀਪ ਸਿੰਘ, ਅਮਨਿੰਦਰ ਸਿੰਘ , ਚਮਕੌਰ ਸਿੰਘ, ਬਲਕਾਰ ਸਿੰਘ,  ਪ੍ਰਿਤਪਾਲ ਸਿੰਘ, ਸੁਖਚੈਨ ਸਿੰਘ, ਉਮਾ ਚਰਨ, ਧਨਵੰਤ ਸਿੰਘ, ਕਿਰਨਪਾਲ ਸਿੰਘ ਗਾਗਾ, ਮੈਡਮ ਦੀਪਤੀ, ਮੈਡਮ ਸ਼੍ਰੇਣੀਕਾ ਸਿੰਗਲਾ , ਜਗਜੀਤ ਸ਼ਰਮਾ ਅਤੇ ਭਰਾਤਰੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਗੁਰਚਰਨ ਖੋਖਰ ਸ਼ਾਮਿਲ ਹੋਏ।

LEAVE A REPLY

Please enter your comment!
Please enter your name here