ਡੈਮੋਕਰੈਟਿਕ ਟੀਚਰਜ਼ ਫਰੰਟ ਵਲੋਂ ਮਿਡ ਡੇ ਮੀਲ ਵਰਕਰਾਂ ਦੀ ਅਨੰਦਪੁਰ ਸਾਹਿਬ ਰੈਲੀ ਦਾ ਸਮੱਰਥਨ

0
189

ਚੰਡੀਗੜ੍ਹ, 31 ਅਗਸਤ, 2023: ਡੈਮੋਕਰੈਟਿਕ ਟੀਚਰਜ਼ ਫਰੰਟ ਵਲੋਂ ਅਨੰਦਪੁਰ ਸਾਹਿਬ ਵਿਖੇ ਮਿੱਡ ਡੇ ਮੀਲ ਵਰਕਰ ਯੂਨੀਅਨ ਪੰਜਾਬ ਵਲੋ 3 ਸਤੰਬਰ ਨੂੰ ਆਪਣੀਆਂ ਮੁੱਖ ਮੰਗਾਂ ਸੰਬੰਧੀ ਕੀਤੀ ਜਾ ਰਹੀ ਰੈਲੀ ਦਾ ਸਮੱਰਥਨ ਕੀਤਾ ਹੈ। ਇਸ ਸੰਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਪ੍ਰੈੱਸ ਸਕੱਤਰ ਪਵਨ ਮੁਕਤਸਰ ਨੇ ਕਿਹਾ ਕਿ ਮਿਡ ਡੇ ਮੀਲ ਵਰਕਰਾਂ ਪਿਛਲੇ ਪੰਦਰਾਂ ਸਾਲਾਂ ਤੋ ਸਕੂਲਾਂ ਵਿੱਚ ਬੱਚਿਆਂ ਲਈ ਖਾਣਾ ਬਣਾਉਣ ਖਵਾਉਣ ਤੇ ਭਾਂਡੇ ਧੋਣ ਦਾ ਕੰਮ ਕਰਦੀਆਂ ਹਨ,ਪਰ ਮਿਹਨਤ ਦੇ ਨਾਂ ‘ਤੇ 100 ਰੁਪਏ ਪ੍ਰਤੀ ਦਿਨ ਦੇ ਕੇ ਸਰਕਾਰਾਂ ਮਜ਼ਾਕ ਕਰ ਰਹੀਆਂ ਹਨ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਇੰਨੀ ਦਿਹਾੜੀ ਨਾਲ ਉਹਨਾਂ ਦਾ ਪਰਿਵਾਰ ਸਹਿਤ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ। ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਘੱਟੋ ਘੱਟ ਉਜਰਤਾਂ ਦੇ ਕਾਨੂੰਨ ਤਹਿਤ ਮਿਹਨਤਾਨਾ ਦਿੱਤਾ ਜਾਵੇ,,ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟਣ ‘ਤੇ ਵਰਕਰਾਂ ਨੂੰ ਕੱਢਣ ਦੀ ਥਾਂ ਦਰਜਾ ਚਾਰ ਸਫਾਈ ਸੇਵਕ ਦੇ ਤੌਰ ‘ਤੇ ਅਡਜਸਟ ਕੀਤਾ ਜਾਵੇ, ਵਰਕਰਾਂ ਦੇ ਇਲਾਜ ਲਈ ਘੱਟੋ ਘੱਟ ਪੰਜ ਲੱਖ ਦਾ ਬੀਮਾ ਕੀਤਾ ਜਾਵੇ, ਪ੍ਰਸੂਤਾ ਛੁੱਟੀ ਪੂਰੀ ਤਨਖਾਹ ਸਮੇਤ ਦਿੱਤੀ ਜਾਵੇ, ਵਰਕਰਾਂ ਵਲੋ ਲਈ ਛੁੱਟੀ ਸਮੇ ਪ੍ਰਬੰਧ ਕਰਨ ਲਈ ਹੋਰ ਵਰਕਰਾਂ ਭਰਤੀ ਕੀਤੀਆਂ ਜਾਣ, ਦੁਰਘਟਨਾ ਹੋਣ ਕਾਰਣ ਜਾਂ ਗੰਭੀਰ ਬੀਮਾਰੀ ਹੋਣ ‘ਤੇ ਬਾਕੀ ਰੈਗੂਲਰ ਮੁਲਾਜ਼ਮਾ ਵਾਂਗ ਸਰਕਾਰ ਆਪਣੇ ਖਰਚੇ ਤੇ ਇਲਾਜ ਕਰਵਾਵੇ, ਸਾਲ ਵਿੱਚ ਵਰਕਰਾਂ ਨੂੰ ਦੋ ਵਰਦੀਆਂ ਮੁਹੱਈਆ ਕਰਵਾਈਆਂ ਜਾਣ

ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਘਵੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਪੰਜਾਬ ਪੱਧਰੀ ਇਸ ਸ਼ੰਘਰਸ਼ ਵਿੱਚ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਵਰਕਰ ਸਮੂਹ ਪੰਜਾਬ ਵਿੱਚੋ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ।

LEAVE A REPLY

Please enter your comment!
Please enter your name here