ਢਾਹਾਂ ਕਲੇਰਾਂ ਹਸਪਤਾਲ ਵਿਖੇ 31 ਦਸੰਬਰ ਤਕ ਚੱਲਣ ਵਾਲਾ ਔਰਤਾਂ ਦੇ ਅਪਰੇਸ਼ਨਾਂ ਦਾ ਰਿਆਇਤੀ ਕੈਂਪ ਆਰੰਭ

0
89

ਬੰਗਾ : 01 ਦਸੰਬਰ :-

ਔਰਤਾਂ ਦੇ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਔਰਤਾਂ ਦਾ ਬਿਮਾਰੀਆਂ ਦਾ ਚੈੱਕਅਪ ਅਤੇ ਰਿਆਇਤੀ ਅਪਰੇਸ਼ਨ ਕੈਂਪ ਅੱਜ ਆਰੰਭ ਹੋ ਗਿਆ ਹੈ। ਕੈਂਪ ਦੀ ਜਾਣਕਾਰੀ ਦਿੰਦੇ ਔਰਤਾਂ ਦੀਆਂ ਬਿਮਾਰੀਆਂ ਅਤੇ ਅਪਰੇਸ਼ਨਾਂ ਦੇ ਮਾਹਿਰ ਡਾ ਆਰ ਕੇ ਅਮਨਦੀਪ ਕੌਰ ਐਮ.ਡੀ. ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਵੱਲੋਂ ਲੋਕਾਂ ਦੀ ਭਾਰੀ ਮੰਗ ਤੇ ਇਹ ਇਕ ਮਹੀਨੇ ਦਾ ਰਿਆਇਤੀ ਦਰਾਂ ਤੇ ਅਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ । ਜਿਸ ਵਿੱਚ  ਰੋਜ਼ਾਨਾ ਸਵੇਰੇ 09 ਤੋਂ 02 ਵਜੇ ਦੁਪਹਿਰ ਤੱਕ ਮਰੀਜ਼ਾਂ ਦਾ  ਚੈੱਕਅੱਪ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਇੱਕ ਮਹੀਨੇ ਦੇ ਵਿਸ਼ੇਸ ਕੈਂਪ ਦੌਰਾਨ  ਬੱਚੇਦਾਨੀ ਦਾ ਵੱਡਾ ਅਪਰੇਸ਼ਨ (ਸਜੇਰੀਅਨ) ਅਤੇ ਦੂਰਬੀਨ ਰਾਹੀ ਬੱਚੇਦਾਨੀ ਦਾ ਅਪਰੇਸ਼ਨ, ਬੱਚੇਦਾਨੀ ਦੀਆਂ ਰਸੌਲੀਆਂ ਦਾ ਅਪਰੇਸ਼ਨ, ਨਾਰਮਲ ਡਲਿਵਰੀ, ਵੱਡੇ ਅਪਰੇਸ਼ਨ, ਬੱਚੇਦਾਨੀ ਦੀ ਝਿੱਲੀ ਦੇ ਕੈਂਸਰ ਦੀ ਜਾਂਚ ਤੇ ਅਪਰੇਸ਼ਨ, ਬੱਚੇਦਾਨੀ ਦੇ ਮੂੰਹ ਦੇ ਕੈਂਸਰ ਲਈ ਜਾਂਚ, ਅੰਡੇਦਾਨੀ ਦੀਆਂ ਰਸੌਲੀਆਂ ਦਾ ਵੱਡਾ ਅਪਰੇਸ਼ਨ ਅਤੇ ਦੂਰਬੀਨੀ ਅਪਰੇਸ਼ਨ, ਬੱਚੇਦਾਨੀ ਦੇ ਬਾਹਰ ਆਉਣ (ਭਾਰ ਪੈਣਾ) ਦਾ ਅਪਰੇਸ਼ਨ ਆਦਿ ਬਹੁਤ ਹੀ ਘੱਟ ਖਰਚੇ ਵਿਚ ਕੀਤੇ ਜਾਣਗੇ। ਹਸਪਤਾਲ ਪ੍ਰਬੰਧਕ ਟਰੱਸਟ ਦੇ  ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਨੇ ਇਲਾਕਾ ਨਿਵਾਸੀਆਂ ਨੂੰ ਔਰਤਾਂ ਦੀਆਂ ਬਿਮਾਰੀਆਂ ਦੇ ਇਸ ਵਿਸ਼ੇਸ਼ ਕੈਂਪ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ । ਇਸ ਮੌਕੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਔਰਤਾਂ ਦੀਆਂ ਬਿਮਾਰੀਆਂ ਅਤੇ ਅਪਰੇਸ਼ਨਾਂ ਦੇ ਮਾਹਿਰ ਡਾ. ਆਰ ਕੇ ਅਮਨਦੀਪ ਕੌਰ ਅਤੇ ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ ।  

LEAVE A REPLY

Please enter your comment!
Please enter your name here