ਢਾਹਾਂ ਕਲੇਰਾਂ ਹਸਪਤਾਲ ਵਿਖੇ ਲੇਜ਼ਰ ਸਰਜਰੀ ਨਾਲ ਗਰੀਸ ਤੋਂ ਆਏ ਮਰੀਜ਼ ਦੀਆਂ ਫੁੱਲੀਆਂ ਨਾੜਾਂ ਦਾ ਸਫਲ ਇਲਾਜ ਡਾ. ਅੰਕਿਤ ਰੇਖੀ ਨੇ ਕੀਤਾ

0
164

ਬੰਗਾ : 28 ਜੂਨ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਲੇਜ਼ਰ ਸਰਜਨ ਅਤੇ ਮੋਟਾਪੇ ਘਟਾਉਣ ਦੇ ਮਾਹਿਰ ਡਾ. ਅਕਿੰਤ ਰੇਖੀ ਐਮ. ਐਸ, ਐਫ.ਐਨ.ਬੀ. ਨੇ ਲੇਜ਼ਰ ਸਰਜਰੀ ਨਾਲ ਗਰੀਸ ਤੋਂ ਆਏ ਮਰੀਜ਼ ਦੀਆਂ ਫੁੱਲੀਆਂ ਨਾੜਾਂ ਦਾ ਸਫਲ ਇਲਾਜ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੁੜਕੀ ਖਾਸ ਦੇ ਵਾਸੀ 45 ਸਾਲਾ ਮਨਮੋਹਨ ਸਿੰਘ ਦੀਆਂ ਲੱਤਾਂ ਦੀਆਂ ਫੁੱਲੀਆਂ ਨਾੜਾਂ ਦੀ ਬਿਮਾਰੀ ਕਰਕੇ ਪਿਛਲੇ ਦਸ ਸਾਲਾਂ ਤੋਂ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਜਿਸ ਕਰਕੇ ਲੱਤਾਂ ਅਤੇ ਪੈਰ ਸੁੱਜ ਜਾਂਦੇ ਸਨ ਅਤੇ ਯੂਰਪ ਦੇ ਦੇਸ਼ ਗਰੀਸ ਵਿਚ ਨੌਕਰੀ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ। ਆਖਰ ਉਹ ਵਿਦੇਸ਼ ਤੋਂ ਇਲਾਜ ਕਰਵਾਉਣ ਪੰਜਾਬ ਆਏ ਅਤੇ ਮਨਮੋਹਨ ਸਿੰਘ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਾਹਿਰ ਲੇਜ਼ਰ ਸਰਜਨ ਡਾ. ਅਕਿੰਤ ਰੇਖੀ ਐਮ. ਐਸ, ਐਫ. ਐਨ.ਬੀ. ਤੋਂ ਆਪਣੀ ਜਾਂਚ ਕਰਵਾਈ । ਬਿਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਾ. ਅੰਕਿਤ ਰੇਖੀ ਐਮ ਐਸ ਨੇ ਮਰੀਜ਼ ਮਨਮੋਹਨ ਸਿੰਘ ਦੀਆਂ ਲੱਤਾਂ ਦੀਆਂ ਫੁੱਲੀਆਂ ਨਾੜਾਂ ਦਾ ਲੇਜ਼ਰ ਸਰਜਰੀ ਨਾਲ ਸਫਲ ਅਪਰੇਸ਼ਨ ਕੀਤਾ ਅਤੇ ਅਪਰੇਸ਼ਨ ਉਪਰੰਤ 24 ਘੰਟੇ ਵਿਚ ਹੀ ਮਰੀਜ਼ ਨੂੰ ਤੰਦਰੁਸਤ ਕਰਕੇ ਚੱਲਣ-ਫਿਰਨ ਕਾਬਲ ਬਣਾ ਦਿੱਤਾ ਹੈ। ਡਾ ਅਕਿੰਤ ਰੇਖੀ ਨੇ ਦੱਸਿਆ ਕਿ ਲੇਜ਼ਰ ਸਰਜਰੀ ਨਾਲ ਫੁੱਲੀਆਂ ਨਾੜਾਂ ਦੇ ਮਰੀਜ਼ਾਂ ਨੂੰ ਕਿਸੇ ਵੀ ਪ੍ਰਕਾਰ ਦੇ ਵੱਡੇ ਕੱਟ ਅਤੇ ਟਾਂਕੇ ਲਗਾਉੇਣ ਦੀ ਜਰੂਰਤ ਨਹੀ ਪੈਂਦੀ ਹੈ ਅਤੇ 24 ਘੰਟੇ ਵਿਚ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ।ਜਿੱਥੇ ਕਿ ਰਵਾਇਤੀ ਵੱਡੇ ਅਪਰੇਸ਼ਨ ਵਿਚ ਮਰੀਜ਼ ਨੂੰ ਹਸਪਤਾਲ ਵਿੱਚ ਲੰਬਾ ਸਮਾਂ ਦਾਖਲ ਰਹਿਣਾ ਪੈਂਦਾ ਸੀ । ਇੱਕ ਦਿਨ ਦਾ ਅਰਾਮ ਕਰਨ ਬਾਅਦ ਮਰੀਜ਼ ਆਪਣੇ ਰੋਜ਼ਾਨਾ ਦੇ ਸਾਰੇ ਕੰਮ ਕਾਰ ਖੁਦ ਕਰ ਸਕਦਾ ਹੈ। ਇਸ ਮੌਕੇ ਹਪਸਤਾਲ ਪ੍ਰਬੰਧਕ ਟਰੱਸਟ ਦੇ ਜਨਰਲ ਸਕੱਤਰ ਸ. ਕੁਲਵਿੰਦਰ ਸਿੰਘ ਢਾਹਾਂ ਨੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਸਮੂਹ ਟਰੱਸਟ ਮੈਂਬਰਾਂ ਵੱਲੋ ਡਾ. ਅਕਿੰਤ ਰੇਖੀ ਐਮ. ਐਸ, ਐਫ. ਐਨ.ਬੀ. ਅਤੇ ਉਹਨਾਂ ਦੀ ਸਮੂਹ ਮੈਡੀਕਲ ਟੀਮ ਨੂੰ ਲੇਜ਼ਰ ਸਰਜਰੀ ਨਾਲ ਸ਼ਾਨਦਾਰ ਅਪਰੇਸ਼ਨ ਕਰਨ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਦੱਸਿਆ ਕਿ ਹਸਪਤਾਲ ਵਿਖੇ ਲੇਜ਼ਰ ਸਰਜਰੀ ਵਿਭਾਗ ਵਿਚ ਹਰ ਤਰ੍ਹਾਂ ਦੇ ਅਪਰੇਸ਼ਨ ਕਰਨ ਲਈ ਆਧੁਨਿਕ ਯੰਤਰ ਅਤੇ ਨਵੀਨਤਮ ਪ੍ਰਬੰਧ ਹਨ । ਮਰੀਜ਼ ਮਨਮੋਹਨ ਸਿੰਘ ਰੁੜਕੀ ਖਾਸ ਨੇ ਲੇਜ਼ਰ ਸਰਜਰੀ ਨਾਲ ਲੱਤਾਂ ਦੀਆਂ ਫੁੱਲੀਆਂ ਨਾੜਾਂ ਦਾ ਵਧੀਆ ਅਪਰੇਸ਼ਨ ਕਰਨ ਲਈ ਹਸਪਤਾਲ ਢਾਹਾਂ ਕਲੇਰਾਂ ਦੇ ਲੇਜ਼ਰ ਸਰਜਨ ਡਾ. ਅੰਕਿਤ ਰੇਖੀ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਡਾ. ਐਸ. ਐਸ. ਗਿੱਲ ਡਾਇਰੈਕਟਰ ਸਿਹਤ ਸੇਵਾਵਾਂ, ਸ. ਵਰਿੰਦਰ ਸਿੰਘ ਬਰਾੜ ਐਚ ਆਰ ਮੁੱਖੀ, ਡਾ. ਅਕਿੰਤ ਰੇਖੀ ਐਮ. ਐਸ, ਐਫ. ਐਨ.ਬੀ. ਅਤੇ ਮਰੀਜ਼ ਮਨਮੋਹਨ ਸਿੰਘ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸੀ। ਵਰਨਣਯੋਗ ਹੈ ਕਿ ਡਾ. ਅਕਿੰਤ ਰੇਖੀ ਐਮ. ਐਸ, ਐਫ. ਐਨ.ਬੀ. ਲੇਜ਼ਰ ਨਾਲ ਮੋਟਾਪਾ ਘਟਾਉਂਣ, ਫੁੱਲੀਆਂ ਨਾੜ੍ਹਾਂ, ਹਰ ਤਰ੍ਹਾਂ ਬਵਾਸੀਰ, ਭੰਗਦਰ ਦਾ ਫੋੜਾ ਅਤੇ ਪਾਇਲੋਨਾਡਿਲ ਦੇ ਇਲਾਜ ਅਤੇ ਅਪਰੇਸ਼ਨ ਕਰਨ ਦੇ ਮਾਹਿਰ ਡਾਕਟਰ ਸਨ।

LEAVE A REPLY

Please enter your comment!
Please enter your name here