ਤਪ ਅਸਥਾਨ ਸੰਤ ਬਾਬਾ ਜਗੀਰ ਸਿੰਘ ਨਾਨਕਸਰ ਠਾਠ ਬੜੂੰਦੀ ਦੇ ਮੁੱਖ ਸੇਵਾਦਾਰ ਬਾਬਾ ਧੰਨਾ ਸਿੰਘ ਜੀ ਯੂਕੇ ਦੌਰੇ ‘ਤੇ

0
271

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) -ਤਪ ਅਸਥਾਨ ਸੰਤ ਬਾਬਾ ਜਗੀਰ ਸਿੰਘ ਨਾਨਕਸਰ ਠਾਠ ਬੜੂੰਦੀ ਦੇ ਮੁੱਖ ਸੇਵਾਦਾਰ ਬਾਬਾ ਧੰਨਾ ਸਿੰਘ ਜੀ ਯੂਕੇ ਦੌਰੇ ‘ਤੇ ਹਨ। ਉਹ ਲਗਭਗ ਦੋ ਹਫਤੇ ਯੂਕੇ ਦੇ ਵੱਖ-ਵੱਖ ਸ਼ਹਿਰਾਂ ‘ਚ ਵਸਦੇ ਆਪਣੇ ਸਨੇਹੀਆਂ ਸਕੇ ਸੰਬੰਧੀਆਂ ਨਾਲ ਮਿਲਣੀਆਂ ਕਰਨਗੇ। ਧਾਰਮਿਕ ਖੇਤਰ ਵਿੱਚ ਨਿਰੰਤਰ ਸਰਗਰਮ ਬਾਬਾ ਧੰਨਾ ਸਿੰਘ ਜੀ ਵੱਲੋਂ ਅਕਸਰ ਹੀ ਸੇਵਾ ਕਾਰਜ ਆਰੰਭੇ ਤੇ ਬੇਹੱਦ ਜ਼ਿੰਮੇਵਾਰੀ ਨਾਲ ਨਿਭਾਏ ਜਾਂਦੇ ਹਨ। ਅੰਤਾਂ ਦੀ ਨਿਮਰ ਸਖਸ਼ੀਅਤ ਦੇ ਮਾਲਕ ਬਾਬਾ ਧੰਨਾ ਸਿੰਘ ਜੀ ਨਾਲ ਉਹਨਾਂ ਦੇ ਵਟਸਐਪ ਨੰਬਰ +91 80543 00013 ਜਾਂ ਯੂਕੇ ਦੇ ਨੰਬਰ 07384031964 ‘ਤੇ ਸੰਪਰਕ ਕਰਕੇ ਰਾਬਤਾ ਬਣਾਇਆ ਜਾ ਸਕਦਾ ਹੈ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਯੂਕੇ ਦੀ ਧਰਤੀ ‘ਤੇ ਪੰਜਾਬੀਆਂ ਵੱਲੋਂ ਸਖਤ ਮਿਹਨਤ ਕਰਕੇ ਕੀਤੀ ਤਰੱਕੀ ਅੱਗੇ ਉਹਨਾਂ ਦਾ ਸਿਰ ਝੁਕਦਾ ਹੈ। ਉਹਨਾਂ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਵਿਦੇਸ਼ਾਂ ‘ਚ ਵਸਦੇ ਪੰਜਾਬ ਦੇ ਸਪੂਤਾਂ ਦਾ ਕਦੇ ਵਾਲ ਵਿੰਗਾ ਨਾ ਹੋਵੇ। ਕਿਉਂਕਿ ਵਿਦੇਸ਼ ਵਰਗਾ ਬਣਵਾਸ ਭੋਗਦਿਆਂ ਪ੍ਰਵਾਸੀ ਪੰਜਾਬੀ ਮਿਹਨਤ ਮੁਸ਼ੱਕਤ ਦੀ ਕਮਾਈ ਨਾਲ ਸਿਰਫ ਆਪਣੇ ਪਰਿਵਾਰ ਹੀ ਨਹੀਂ ਪਾਲਦੇ, ਸਗੋਂ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹਨ।

LEAVE A REPLY

Please enter your comment!
Please enter your name here