ਤਰਕਸ਼ੀਲਾਂ ਵੱਲੋਂ ਜ਼ੋਨ ਸੰਗਰੂਰ -ਬਰਨਾਲਾ ਦਾ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਜਾਰੀ

0
151

ਪ੍ਰੀਖਿਆ ਵਿੱਚ ਕੁੜੀਆਂ ਰਹੀਆਂ ਮੋਹਰੀ

ਚੇਤਨਾ ਪ੍ਰੀਖਿਆ ਵਿੱਚ ਵੱਧਦਾ ਰੁਝਾਨ ਵਿਗਿਆਨਕ ਵਿਚਾਰਾਂ ਦੇ ਪਸਾਰੇ ਲਈ ਵਧੀਆ ਸੰਕੇਤ

ਸੰਗਰੂਰ 16ਅਕਤੂਬਰ
ਵਿਦਿਆਰਥੀਆਂ ਵਿਚ ਵਿਗਿਆਨਕ ਚੇਤਨਾ ਵਿਕਸਤ ਕਰਨ ਦੇ ਮਕਸਦ ਨੂੰ ਲੈ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਈ ਗਈ ਪੰਜਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਜ਼ੋਨ ਸੰਗਰੂਰ – ਬਰਨਾਲਾ ਦੇ ਨਤੀਜੇ ਦੀ

ਜਾਣਕਾਰੀ ਦਿੰਦਿਆ ਜ਼ੋਨ ਦੇ ਆਗੂਆਂ ਮਾਸਟਰ ਪਰਮਵੇਦ, ਸੀਤਾ ਰਾਮ, ਸੋਹਣ ਸਿੰਘ ਮਾਝੀ,ਨਾਇਬ ਸਿੰਘ ਤੇ ਰਜਿੰਦਰ ਰਾਜੂ
ਨੇ ਦੱਸਿਆ ਕਿ ਮਿਡਲ ਅਤੇ ਸੈਕੰਡਰੀ ਦੇ ਦੋ ਗਰੁੱਪਾਂ ਵਿਚ ਹੋਈ ਇਸ ਪ੍ਰੀਖਿਆ ਵਿੱਚ ਪੂਰੇ ਜ਼ੋਨ ਵਿਚ 6600 ਵਿਦਿਆਰਥੀ ਰਜਿਸਟਰਡ ਹੋਏ ਸਨ। ਜ਼ੋਨ ਨਤੀਜੇ ਬਾਰੇ ਕਿਹਾ ਕਿ ਅੱਠ ਇਕਾਈਆਂ ਤੇ ਆਧਾਰਿਤ ਇਸ ਜ਼ੋਨ ਦੇ ਛੇਵੀਂ ਤੋਂ ਬਾਰ੍ਹਵੀਂ ਤਕ ਹਰੇਕ ਜਮਾਤ ਵਿੱਚੋਂ ਪਹਿਲੇ ਦੋ ਸਥਾਨਾਂ ਤੇ ਰਹੇ ਬੱਚੇ ਇਸ ਤਰ੍ਹਾਂ ਹਨ
ਛੇਵੀਂ ਜਮਾਤ ਜਾਗ੍ਰਿਤੀ ਰਾਣੀ ਸੁਨਾਮ (82),ਗੁਰਨੂਰ ਭਦੌੜ (81), ਸਤਵੀਂ ਜਮਾਤ ਸੁਹਾਣਾ ਭਦੌੜ (80), ਸੁਖਜੀਤ ਕੌਰ ਸੁਨਾਮ (79), ਅੱਠਵੀਂ ਜਮਾਤ ਮੁਸਕਾਨ ਮਹਿਲਾਂ ਸੰਗਰੂਰ( 89), ਗਗਨਦੀਪ ਸੰਗਰੂਰ( 87),ਨੌਵੀਂ ਜਮਾਤ ਲਕਸ਼ਦੀਪ ਕੌਰ ਸੁਨਾਮ (93), ਦੀਪਕਪਾਲ ਸਿੰਘ ਦਿੜ੍ਹਬਾ( 85), ਦਸਵੀਂ ਜਮਾਤ ਹਰਮਨ ਸਿੰਘ ਚੱਠਾ ਨਨਹੇੜਾ ਦਿੜ੍ਹਬਾ( 94),ਮਹਿਕ ਦਿੜ੍ਹਬਾ 90, ਨਵਜੀਤ ਕੌਰ ਧੂਰੀ (90),ਗਿਆਰਵੀਂ ਜਮਾਤ ਚਿਰਾਗ ਸਿੰਗਲਾ ਸੰਗਰੂਰ (89), ਹੁਸਨਪ੍ਰੀਤ ਕੌਰ ਦਿੜ੍ਹਬਾ (88),ਬਾਰਵੀਂ ਜਮਾਤ ਸੰਦੀਪ ਕੌਰ ਗੁਜਰਾਂ ਦਿੜ੍ਹਬਾ((93 ) ਤੇ ਗੁਰਪ੍ਰੀਤ ਕੌਰ ਲੌਂਗੋਵਾਲ (92 )ਅੰਕ ।ਮਾਸਟਰ ਪਰਮਵੇਦ ਨੇ ਦੱਸਿਆ ਕਿ ਇਸ ਜ਼ੋਨ ਦੇ ਦੋ ਵਿਦਿਆਰਥੀ ਮਨਪ੍ਰੀਤ ਕੌਰ ਸਤਵੀਂ ਜਮਾਤ ਦਿੜ੍ਹਬਾ(90) ਅਤੇ ਮਾਇਆ ਕੌਰ ਗਿਆਰਵੀਂ ਜਮਾਤ ਸੁਨਾਮ (94)ਸੂਬੇ ਵਿੱਚੋਂ ਵੀ ਪਹਿਲੇ ਸਥਾਨ ਤੇ ਰਹੇ ਹਨ ਤੇ ਦੋ ਵਿਦਿਆਰਥੀ ਮਨਪ੍ਰੀਤ ਸਿੰਘ ਗਾਗਾ ਨੋਵੀਂ ਜਮਾਤ (96), ਮਨਵੀਰ ਕੌਰ ਸਰਾਂ ਭਦੌੜ ਗਿਆਰਵੀਂ ਜਮਾਤ (93) ਅੰਕ ਲਏ ਕੇ ਸੂਬੇ ਵਿੱਚ ਦੂਜੇ ਸਥਾਨ ਤੇ ਰਹੇ ਹਨ।

ਤਰਕਸ਼ੀਲ਼ ਆਗੂਆਂ ਨੇ ਦੱਸਿਆ ਕਿ ਦੁਨੀਆਂ ਦੇ ਮਹਾਨ ਵਿਗਿਆਨੀ ਚਾਰਲਸ ਡਾਰਵਿਨ ਨੂੰ ਸਮਰਪਿਤ ਇਹ ਪਰਖ ਪ੍ਰੀਖਿਆ ਪੰਜਾਬ ਦੇ ਵੱਖ ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਸਥਾਪਤ ਜ਼ੋਨ ਦੇ 55 ਪ੍ਰੀਖਿਆ ਕੇਂਦਰਾਂ ਵਿਚ ਕਰਵਾਈ ਗਈ

ਤਰਕਸ਼ੀਲ਼ ਆਗੂਆਂ ਨੇ ਦੱਸਿਆ ਕਿ ਜ਼ੋਨ ਵਿੱਚ ਹਰ ਜਮਾਤ ‘ਚੋਂ ਮੈਰਿਟ ਵਿਚ ਪਹਿਲੇ ਦੋ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਸਮਾਗਮ ਵਿੱਚ ਤਰਕਸ਼ੀਲ਼ ਕਿਤਾਬਾਂ,ਯਾਦਗਾਰੀ ਚਿੰਨ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਕਾਈ ਪੱਧਰ ਤੇ ਗਿਣਤੀ ਅਨੁਸਾਰ ਵਿਦਿਆਰਥੀਆਂ ਨੂੰ ਵੀ ਤਰਕਸ਼ੀਲ਼ ਕਿਤਾਬਾਂ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸਤੋਂ ਇਲਾਵਾ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਹਰੇਕ ਵਿਦਿਆਰਥੀ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here