ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦਾ ਚੋਣ ਅਜਲਾਸ ਹੋਇਆ

0
247

ਸੁਰਿੰਦਰਪਾਲ ਬਣੇ ਜਥੇਬੰਦਕ ਮੁਖੀ ਚੁਣੇ; ਮਾਸਟਰ ਪਰਮਵੇਦ ਸੂਬਾ ਚੋਣ ਅਜਲਾਸ ਲਈ ਡੈਲੀਗੇਟ ਹੋਣਗੇ
ਸੰਗਰੂਰ, 20 ਮਾਰਚ, 2023: ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦਾ ਚੋਣ ਅਜਲਾਸ ਇਕਾਈ ਦੇ ਜਥੇਬੰਦਕ ਮੁਖੀ ਸੁਰਿੰਦਰ ਪਾਲ ਦੀ ਪ੍ਰਧਾਨਗੀ ਤੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਤੇ ਜਮਹੂਰੀ ਅਧਿਕਾਰ ਸਭਾ ਜਿਲਾ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ ਦੀ ਨਿਗਰਾਨੀ ਵਿੱਚ ਆਦਰਸ਼ (ਮਾਡਲ) ਸਸ ਸਕੂਲ ਵਿਖੇ ਸੰਗਰੂਰ ਵਿਖੇ ਹੋਇਆ। ਸਭ ਤੋਂ ਪਹਿਲਾਂ ਸੁਰਿੰਦਰਪਾਲ ਵੱਲੋਂ ਨਵੇਂ ਮੈਂਬਰਾਂ ਨਾਲ ਜਾਣ ਪਛਾਣ ਕਰਾਈ ਗਈ ਇਸ ਉਪਰੰਤ ਉਨ੍ਹਾਂ ਦੋ ਸਾਲਾਂ ਦੀ ਕਾਰਗੁਜਾਰੀ ਰਿਪੋਰਟ ਪੇਸ਼ ਕੀਤੀ। ਵਿਚਾਰ ਵਟਾਂਦਰਾ ਕਰਨ ਉਪਰੰਤ ਕਾਰਗੁਜ਼ਾਰੀ ਰਿਪੋਰਟ ਨੂੰ ਪਾਸ ਕੀਤਾ ਗਿਆ। ਇਸ ਤੋਂ ਬਾਅਦ ਪਹਿਲੀ ਕਾਰਜਕਾਰਨੀ ਨੂੰ ਭੰਗ ਕਰਕੇ 2023-25 ਦੋ ਸਾਲਾਂ ਲਈ ਨਵੀਂ ਕਾਰਜਕਾਰਨੀ ਨੂੰ ਸਰਵਸੰਮਤੀ ਨਾਲ ਚੁਣਿਆ ਗਿਆ।

ਨਵੀਂ ਟੀਮ ਵਿੱਚ ਸੁਰਿੰਦਰਪਾਲ ਨੂੰ ਮੁੜ ਜਥੇਬੰਦਕ ਮੁਖੀ ਦੀ ਜਿਮੇਵਾਰੀ ਸੌਂਪੀ ਗਈ, ਵਿੱਤ ਵਿਭਾਗ ਦੀ ਜਿਮੇਵਾਰੀ ਕ੍ਰਿਸ਼ਨ ਸਿੰਘ, ਮੀਡੀਏ ਦੀ ਜਿਮੇਵਾਰੀ ਚਰਨ ਕਮਲ ਸਿੰਘ, ਮਾਨਸਿਕ ਸਿਹਤ ਮਸ਼ਵਰਾ ਵਿਭਾਗ ਦੇ ਮੁਖੀ ਦੀ ਜਿਮੇਵਾਰੀ ਗੁਰਦੀਪ ਸਿੰਘ ਲਹਿਰਾ ਤੇ ਸਭਿਆਚਾਰਕ ਵਿਭਾਗ ਦੀ ਜਿਮੇਵਾਰੀ ਪ੍ਰਗਟ ਸਿੰਘ ਬਾਲੀਆਂ ਨੂੰ ਸੌਂਪੀ ਗਈ, ਸਭਿਆਚਾਰਕ ਵਿਭਾਗ ਵਿੱਚ ਪਰਮਜੀਤ ਕੌਰ ਨੂੰ ਸਹਾਇਕ ਵਜੋਂ ਲਿਆ। ਇਸ ਦੇ ਨਾਲ ਹੀ ਜੋਨ ਤੇ ਸੂਬਾ ਚੋਣ ਅਜਲਾਸ ਵਿੱਚ ਭਾਗ ਲੈਣ ਲਈ ਚਾਰ ਡੈਲਗੇਟ ਮਾਸਟਰ ਪਰਮਵੇਦ, ਜਸਦੇਵ ਸਿੰਘ, ਸੀਤਾ ਰਾਮ, ਚਰਨ ਕਮਲ ਸਿੰਘ ਨੂੰ ਚੁਣਿਆ ਗਿਆ। ਇਸ ਅਜਲਾਸ ਵਿੱਚ ਇਕਾਈ ਦੇ 26 ਮੈਂਬਰਾਂ ਤੋਂ ਇਲਾਵਾ ਸੁਨਾਮ ਇਕਾਈ ਦੇ ਜਥੇਬੰਦਕ ਮੁਖੀ ਦੇਵਿੰਦਰ ਸਿੰਘ, ਵਿੱਤ ਮੁਖੀ ਪਦਮ ਕੁਮਾਰ, ਮੈਂਬਰ ਪਵਨ ਕੁਮਾਰ ਤੇ ਆਦਰਸ਼ ਸਕੂਲ ਸੰਗਰੂਰ ਦੇ ਪ੍ਰਿੰਸੀਪਲ ਜੋਗਾ ਸਿੰਘ ਨੇ ਸ਼ਮੂਲੀਅਤ ਕੀਤੀ। ਇਕਾਈ ਵਿੱਚ ਚਾਰ ਇਸਤਰੀ ਮੈਂਬਰ ਸੁਨੀਤਾ ਰਾਣੀ, ਦੇਵਿੰਦਰ ਕੌਰ, ਪਰਮਜੀਤ ਕੌਰ ਤੇ ਵਨੀਤਾ ਨੇ ਨਵੀਂ ਮੈਂਬਰਸ਼ਿਪ ਲੈ ਕੇ ਸ਼ਮੂਲੀਅਤ ਕੀਤੀ।

ਅੱਜ ਦੇ ਚੋਣ ਅਜਲਾਸ ਵਿੱਚ ਉਪਰੋਕਤ ਤੋਂ ਇਲਾਵਾ ਸੁਖਦੇਵ ਸਿੰਘ, ਧਰਮਵੀਰ ਸਿੰਘ, ਚਮਕੌਰ ਸਿੰਘ ਮਹਿਲਾਂ, ਗੁਰਜੰਟ ਸਿੰਘ, ਤਰਸੇਮ ਚੰਦ, ਰਘਵੀਰ ਸਿੰਘ, ਸੁਭਾਸ਼ ਚੰਦ, ਪ੍ਰਹਿਲਾਦ ਸਿੰਘ, ਰਮੇਸ਼ ਕੁਮਾਰ, ਰਣਜੀਤ ਸਿੰਘ, ਪਰਮਿੰਦਰ ਸਿੰਘ, ਰਾਮਸਰੂਪ, ਅਮਰ ਸਿੰਘ ਨੇ ਭਾਗ ਲਿਆ। ਚੋਣ ਅਜਲਾਸ ਅਤੀ ਭਾਵਪੂਰਤ ਤੇ ਪ੍ਰਭਾਵਸ਼ਾਲੀ ਹੋ ਨਿਬੜਿਆ। ਆਗੂਆਂ ਨੇ ਲੋਕਾਂ ਨੂੰ ਅੰਧਵਿਸ਼ਵਾਸਾਂ, ਵਹਿਮਾਂਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਭਾਵਪੂਰਤ ਸੁਨੇਹਾ ਦਿੱਤਾ। ਮਾਸਟਰ ਪਰਮਵੇਦ ਨੇ ਦੱਸਿਆ ਕਿ ਲੋਕਾਂ ਵਿੱਚ ਸੁਸਾਇਟੀ ਦੇ ਮੈਂਬਰ ਬਣਨ ਲਈ ਕਾਫੀ ਉਤਸ਼ਾਹ ਸੀ ।

LEAVE A REPLY

Please enter your comment!
Please enter your name here