ਤਰਨਜੀਤ ਸਿੰਘ ਸੰਧੂ ਨੇ ਸਰਹੱਦੀ ਪਿੰਡ ਬਲੜਵਾਲ ਵਿਖੇ ਗੁਰਦੁਆਰਾ ਬਾਬਾ ਗੰਮਚੱਕ ਵਿਖੇ ਵਿਸਾਖੀ ਜੋੜ ਮੇਲੇ ਦੇ ਅਵਸਰ ’ਤੇ ਮੱਥਾ ਟੇਕਿਆ।

0
49
ਤਰਨਜੀਤ ਸਿੰਘ ਸੰਧੂ ਨੇ ਸਰਹੱਦੀ ਪਿੰਡ ਬਲੜਵਾਲ ਵਿਖੇ ਗੁਰਦੁਆਰਾ ਬਾਬਾ ਗੰਮਚੱਕ ਵਿਖੇ ਵਿਸਾਖੀ ਜੋੜ ਮੇਲੇ ਦੇ ਅਵਸਰ ’ਤੇ ਮੱਥਾ ਟੇਕਿਆ।

ਤਰਨਜੀਤ ਸਿੰਘ ਸੰਧੂ ਨੇ ਸਰਹੱਦੀ ਪਿੰਡ ਬਲੜਵਾਲ ਵਿਖੇ ਗੁਰਦੁਆਰਾ ਬਾਬਾ ਗੰਮਚੱਕ ਵਿਖੇ ਵਿਸਾਖੀ ਜੋੜ ਮੇਲੇ ਦੇ ਅਵਸਰ ’ਤੇ ਮੱਥਾ ਟੇਕਿਆ।
ਸਰਹੱਦੀ ਲੋਕਾਂ ਦੇ ਮਸਲੇ ਹੱਲ ਕਰਾਏ ਜਾਣਗੇ  – ਤਰਨਜੀਤ ਸਿੰਘ ਸੰਧੂ
ਮੋਦੀ ਸਰਕਾਰ ਦੀਆਂ ਸਕੀਮਾਂ ਘਰ ਘਰ  ਪਹੁੰਚਾਈਆਂ ਜਾਣਗੀਆਂ – ਬੋਨੀ ਅਜਨਾਲਾ
ਅਜਨਾਲਾ/ ਅੰਮ੍ਰਿਤਸਰ 13 ਅਪ੍ਰੈਲ   (    )- ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅਜਨਾਲਾ ਹਲਕੇ ’ਚ ਪੈ ਦੇ ਪਿੰਡ ਬਲੜਵਾਲ ਵਿਖੇ ਗੁਰਦੁਆਰਾ ਬਾਬਾ ਗੰਮਚੱਕ ਵਿਖੇ ਵਿਸਾਖੀ ਜੋੜ ਮੇਲੇ ਦੇ ਅਵਸਰ ’ਤੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਅਤੇ ਭਾਜਪਾ ਓਬੀਸੀ ਮੋਰਚੇ ਦੇ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਵੀ ਮੌਜੂਦ ਸਨ। ਪਿੰਡ ਬਲੜਵਾਲ ਪਹੁੰਚਣ ’ਤੇ ਸ. ਤਰਨਜੀਤ ਸਿੰਘ ਸੰਧੂ ਦਾ ਪਿੰਡ ਵਾਸੀਆਂ ਵੱਲੋਂ ਗਰਮ ਜੋਸ਼ੀ ਨਾਲ ਫੁੱਲਾਂ ਦੀ ਵਰਖਾ ਕਰਦਿਆਂ ਸਵਾਗਤ ਕੀਤਾ ਗਿਆ। ਉਹ ਗੁਰਦੁਆਰਾ ਕੁਟੀਆ ਭੂਆ ਜੀ ਵਿਖੇ ਵੀ ਨਤਮਸਤਕ ਹੋਏ ਅਤੇ ਬੋਨੀ ਅਜਨਾਲਾ ਤੋਂ ਇਤਿਹਾਸ ਦੀ ਜਾਣਕਾਰੀ ਲਈ। ਇਸ ਮੌਕੇ ਸ. ਤਰਨਜੀਤ ਸਿੰਘ ਸੰਧੂ ਨੂੰ ਗੁਰਦੁਆਰਾ ਸਾਹਿਬ ਅੰਦਰ ਸਨਮਾਨਿਤ ਕੀਤਾ ਗਿਆ। ਸ. ਸੰਧੂ ਨੇ ਸੰਗਤ ਨੂੰ ਵਿਸਾਖੀ ਦੀ ਵਧਾਈ ਦਿੱਤੀ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਇਕ ਜੁਟ ਹੋਣ ਦਾ ਸਦਾ ਦਿੱਤਾ। ਉਨ੍ਹਾਂ ਕਿਹਾ ਕਿ 1699 ਦੀ ਵਿਸਾਖੀ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖ਼ਾਲਸੇ ਦੀ ਸਾਜਣਾ ਕੀਤੀ ਉਸ ਵਕਤ ਚੁਣੇ ਗਏ ਪੰਚ ਪਿਆਰੇ ਭਾਰਤ ਦੇ ਵੱਖ ਵੱਖ ਕੋਨਿਆਂ ਤੋ ਅਤੇ ਵੱਖ ਵੱਖ ਜਾਤਾਂ ਭਾਈਚਾਰਿਆਂ ਨਾਲ ਸੰਬੰਧਿਤ ਸਨ। ਇਹ ਭਾਈਚਾਰਕ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ 1919 ਦੇ ਵਿਸਾਖੀ ’ਤੇ ਜਲਿਆਂ ਵਾਲਾ ਗੋਲੀ ਕਾਂਡ ਨੇ ਅਜ਼ਾਦੀ ਅੰਦੋਲਨ ਨੂੰ ਲੋਕ ਲਹਿਰ ’ਚ ਤਬਦੀਲ ਕਰਨ ’ਚ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਅੱਜ ਅਜ਼ਾਦੀ ਦੇ ਪਰਵਾਨਿਆਂ ਨੂੰ ਸ਼ਰਧਾਂਜਲੀ ਦੇਣ ਦਾ ਅਵਸਰ ਵੀ ਹੈ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸੰਧੂ ਸਮੁੰਦਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਏਜੰਡਾ ਵਿਕਾਸ ਦਾ ਰਿਹਾ ਹੈ। ਉਨ੍ਹਾਂ ਕਿਹਾ ਕਿ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅੰਮ੍ਰਿਤਸਰ ਅਤੇ ਸਰਹੱਦੀ ਇਲਾਕੇ ਲਈ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਸਰਹੱਦੀ ਮਸਲਿਆਂ ਦਾ ਸਥਾਈ ਹੱਲ ਲੱਭਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਲੋਕਾਂ ਦੀ ਆਰਥਿਕ ਹਾਲਤ ਵੀ ਠੀਕ ਕਰਨਾ ਹੈ ਤਾਂ ਕਿ ਬਾਰਡਰ ਏਰੀਆ ਨੂੰ ਸੁਧਾਰਿਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਆਮਦਨੀ ’ਚ ਵਾਧੇ ਲਈ ਆਪਣੀਆਂ ਫ਼ਸਲਾਂ, ਫਲ਼ ਅਤੇ ਸਬਜ਼ੀਆਂ ਨੂੰ ਅੰਮ੍ਰਿਤਸਰ ਤੋਂ ਏਅਰ ਕਾਰਗੋ ਰਾਹੀਂ ਖਾੜੀ ਅਤੇ ਅਮਰੀਕਾ ਵਿਚ ਭੇਜਣ ਦਾ ਸੁਝਾਅ ਦਿੱਤਾ। ਜਿਸ ਲਈ ਉਹ ਹਰ ਤਰਾਂ ਮਦਦ ਕਰਨ ਲਈ ਤਿਆਰ ਹਨ।
ਇਸ ਮੌਕੇ ਭਾਜਪਾ ਦੇ ਹਲਕਾ ਇੰਚਾਰਜ ਅਤੇ ਭਾਜਪਾ ਓ ਬੀ ਸੀ ਮੋਰਚਾ ਦੇ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਅਮਨ ਕਾਨੂੰਨ ਦੀ ਮਾੜੀ ਹਾਲਤ ’ਤੇ ਚਿੰਤਾ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਇਥੇ ਕਾਨੂੰਨ ਵਿਵਸਥਾ ਦਿਨੋਂ ਦਿਨ ਖ਼ਰਾਬ ਹੋ ਰਹੀ ਹੈ, ਪੂਰੇ ਪੰਜਾਬ ’ਚ ਇਹੀ ਹਾਲ ਹੈ। ਬੋਨੀ ਅਜਨਾਲਾ ਨੇ ਕਿਹਾ ਕਿ ਜਿਨ੍ਹਾਂ ਰਾਜਾਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ ਉੱਥੇ ਅਮਨ ਕਾਨੂੰਨ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਇਸ ਵਾਰ ਪੰਜਾਬ ਦੇ ਲੋਕ ਸੋਚ ਸਮਝ ਕੇ ਵੋਟ ਪਾਉਣ। ਪਿਛਲੇ 7 ਸਾਲ ਤੋਂ ਇਸ ਲੋਕ ਸਭਾ ਹਲਕੇ ਨਾਲ ਸੰਬੰਧਿਤ ਸਰਹੱਦੀ ਲੋਕਾਂ ਨੂੰ ਦਰਪੇਸ਼ ਮਸਲਿਆਂ ਦਾ ਕਿਸੇ ਨੇ ਹੱਲ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੇਂਦਰੀ ਸਕੀਮਾਂ ਰਾਜ ਸਰਕਾਰ ਦੀ ਅਣਗਹਿਲੀ ਕਾਰਨ ਲੋਕਾਂ ਤਕ ਨਹੀਂ ਪਹੁੰਚ ਰਹੀਆਂ ਹਨ, ਉਨ੍ਹਾਂ ਨੂੰ ਲੋਕਾਂ ਤਕ ਪਹੁੰਚ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਦੀ ਸਰਕਾਰ ਮੁੜ ਆ ਰਹੀ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਵਿਚ ਭਾਰੀ ਜੋਸ਼ ਤੁਸਾਂ ਸਭ ਨੇ ਦੇਖਿਆ ਹੈ, ਮੋਦੀ ਸਰਕਾਰ ਦੀਆਂ ਸਕੀਮਾਂ ਘਰ ਘਰ  ਪਹੁੰਚਾਈਆਂ ਜਾਣਗੀਆਂ। ਇਸ ਮੌਕੇ ਸੰਧੂ ਅਤੇ ਬੋਨੀ ਅਜਨਾਲਾ ਦੇ ਨਾਲ ਰਾਜਬੀਰ ਸ਼ਰਮਾ, ਰਾਮ ਸ਼ਰਨ ਪਰਾਸ਼ਰ, ਪ੍ਰੋ. ਸਰਚਾਂਦ ਸਿੰਘ ਖਿਆਲਾ, ਬਲਵਿੰਦਰ ਸਿੰਘ, ਸਵਰਨ ਸਿੰਘ, ਸੁਖਦੇਵ ਸਿੰਘ ਅਤੇ ਮੁਖਤਾਰ ਸਿੰਘ, ਗੁਰਨਾਮ ਸਿੰਘ, ਜਸਵੰਤ ਸਿੰਘ ਅਤੇ ਗੁਰਦਿਆਲ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here