ਤਰਨਤਾਰਨ ਦਾਣਾ ਮੰਡੀ ਦੇ ਨਵ-ਨਿਯੁਕਤ ਪ੍ਰਧਾਨ ਦਿਲਬਾਗ ਸਿੰਘ ਬਾਠ ਨੂੰ ਵਿਧਾਇਕ ਡਾ.ਸੋਹਲ ਨੇ ਕੀਤਾ ਸਨਮਾਨਿਤ

0
23
ਮੰਡੀ ਵਿੱਚ ਸੀਜਨ ਦੌਰਾਨ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ-ਡਾ.ਸੋਹਲ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,17 ਮਾਰਚ 2024
ਆੜਤੀ ਐਸੋਸੀਏਸ਼ਨ ਦਾਣਾ ਮੰਡੀ ਤਰਨ ਤਾਰਨ ਦੇ ਨਵ-ਨਿਯੁਕਤ ਪ੍ਰਧਾਨ ਦਿਲਬਾਗ ਸਿੰਘ ਬਾਠ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਤਰਨ ਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਨੂੰ ਉਹਨਾਂ ਦੇ ਦਫਤਰ ਵਿਖੇ ਮਿਲੇ।ਇਸ ਮੌਕੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਵਲੋਂ ਨਵ-ਨਿਯੁਕਤ ਪ੍ਰਧਾਨ ਦਿਲਬਾਗ ਸਿੰਘ ਬਾਠ ਨੂੰ ਸਿਰੋਪਿਓ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨਾਲ਼ ਦਾਣਾ ਮੰਡੀ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਮੌਕੇ ਡਾਕਟਰ ਸੋਹਲ ਵਲੋਂ ਦਿਲਬਾਗ ਸਿੰਘ ਬਾਠ ਨੂੰ ਭਰੋਸਾ ਦਿੱਤਾ ਗਿਆ ਕਿ ਆਉਣ ਵਾਲੇ ਕਣਕ ਦੇ ਸੀਜ਼ਨ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਭਾਵੇਂ ਉਹ ਮੁਸ਼ਕਿਲ ਬਾਰਦਾਨੇ ਦੀ ਹੋਵੇ,ਚੁਕਾਈ ਦੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਹੋਵੇ।ਇਸ ਮੌਕੇ ਡਾਕਟਰ ਸੋਹਲ ਨੇ ਕਿਹਾ ਕਿ ਮੰਡੀ ਵਿੱਚ ਆੜਤੀਆਂ ਤੋਂ ਇਲਾਵਾ ਕਿਸਾਨ,ਮਜ਼ਦੂਰ ਅਤੇ ਹੋਰ ਵੀ ਜੋ ਦਾਣਾ ਮੰਡੀ ਨਾਲ ਸੰਬੰਧਿਤ ਹਨ,ਕਿਸੇ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪ੍ਰਸਤ ਆੜ੍ਹਤੀ ਸੁਰਜੀਤ ਸਿੰਘ ਚੋਹਲਾ ਸਾਹਿਬ,ਪਵੇਲ ਸਿੰਘ ਪੰਨੂੰ,ਰਣਜੀਤ ਸਿੰਘ ਕੈਰੋਵਾਲ,ਹੰਸਰਾਜ ਚੌਧਰੀ,ਜਗਦੀਸ਼ ਕੁਮਾਰ ਪ੍ਰਧਾਨ,ਗੁਰਿੰਦਰ ਸਿੰਘ ਲਾਲੀ,ਗੁਰਲਾਲ ਸਿੰਘ ਲਾਲੀ,ਕੁਲਦੀਪ ਸਿੰਘ ਢਿੱਲੋ,ਹਰਵਿੰਦਰ ਸਿੰਘ ਮਾਨੋਚਾਹਲ,ਬਹਾਲ ਸਿੰਘ ਗਿੱਲ,ਚੰਦਨਜੀਤ ਸਿੰਘ ਸਿੱਧੂ,ਅਰੁਣ ਕੁਮਾਰ ਗੋਲਡੀ,ਗੁਰਪ੍ਰਤਾਪ ਸਿੰਘ ਜੱਟਾ,ਲੱਖਾ ਸਰਪੰਚ ਗਿੱਲ ਵੜੈਚ,ਸੰਦੀਪ ਕੁਮਾਰ ਸੰਨੀ,ਰਕੇਸ਼ ਕੁਮਾਰ, ਰਜੇਸ਼ ਕੁਮਾਰ ਰਿੰਕੀ ਕੁੰਦਰਾ,ਗੁਰਬਾਜ ਸਿੰਘ ਕਾਜ਼ੀਕੋਟ,
ਰਕੇਸ਼ ਕੁਮਾਰ ਬਿੱਲਾ ਕੁੰਦਰਾ,ਪਵਨ ਕੁੰਦਰਾ,ਪ੍ਰਦੀਪ ਅਗਰਵਾਲ,ਤਰਲੋਕ ਗਿੱਲ,ਤਰਸੇਮ ਕੱਕਾ ਕੰਡਿਆਲਾ,ਚੇਅਰਮੈਨ ਮਾਸਟਰ ਤਸਵੀਰ ਸਿੰਘ,ਮਾਸਟਰ ਸ਼ਿੰਗਾਰਾ ਸਿੰਘ,ਜਸਕਰਨ ਸਿੰਘ ਗਿੱਲ, ਸਰਬਰਿੰਦਰ ਭਰੋਵਾਲ, ਜੱਜਬੀਰ ਸਿੰਘ ਗਿੱਲ,ਰਜਵੰਤ ਸਿੰਘ ਢਿੱਲੋ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here