ਤਰਨਤਾਰਨ ਦੀ ਨਾਮਵਰ ਸ਼ਖ਼ਸੀਅਤ ਨਿਸ਼ਾਨ ਸਿੰਘ ਗਿਆਨ ਢਾਬੇ ਵਾਲੇ ਮੋਹਤਬਰ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ

0
18
ਤਰਨਤਾਰਨ,30 ਨਵੰਬਰ -ਭਾਰਤੀ ਜਨਤਾ ਪਾਰਟੀ ਨੂੰ ਅੱਜ ਉਸ ਵੇਲੇ ਹੋਰ ਵੱਡਾ ਬਲ ਮਿਲਿਆ ਜਦ ਤਰਨਤਾਰਨ ਸ਼ਹਿਰ ਦੀ ਨਾਮਵਰ ਸਖਸ਼ੀਅਤ ਸ.ਨਿਸ਼ਾਨ ਸਿੰਘ ਗਿਆਨ ਢਾਬੇ ਵਾਲੇ ਆਪਣੇ ਮੋਹਤਬਰ ਸਾਥੀਆਂ ਸਮੇਤ ਪਾਰਟੀ ਲੀਡਰਸ਼ਿਪ ਦੀ ਮੌਜੂਦਗੀ ਦੌਰਾਨ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਮੋਰਚਾ ਜਨਰਲ ਸਕੱਤਰ ਅਮਨ ਅਰੋੜਾ ਦੀ ਪ੍ਰੇਰਨਾ ਸਦਕਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਮੋਹਤਬਰਾਂ ਜਗਜੀਤ ਸਿੰਘ,ਗੁਰਵਿੰਦਰ ਸਿੰਘ, ਫਤਿਹਜੀਤ ਸਿੰਘ, ਰਣਜੀਤ ਸਿੰਘ,ਰਣਬੀਰ ਸਿੰਘ,ਮਨਜੀਤ ਸਿੰਘ ਬਿੱਟੂ,ਸਰਬਜੀਤ ਸਿੰਘ ਸੰਮਾ,ਡਾ.ਸਤਨਾਮ ਸਿੰਘ, ਸਾਬੀ,ਪਰਮਜੀਤ ਸਿੰਘ, ਜਸ਼ਨਦੀਪ ਸਿੰਘ, ਅਵਤਾਰ ਸਿੰਘ,ਨਵਪ੍ਰੀਤ ਸਿੰਘ,ਤੇਜਪਾਲ ਸਿੰਘ, ਨਵਦੀਪ ਸਿੰਘ,ਹਰਪ੍ਰੀਤ ਸਿੰਘ,ਸੰਦੀਪ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਪਾਰਟੀ ਚਿੰਨ੍ਹ ਦੇ ਕੇ ਵਿਸੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ‘ਤੇ ਹੋਏ ਪ੍ਰਭਾਵਸ਼ਾਲੀ ਇਕੱਠ ਦੌਰਾਨ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਭਾਰਤੀ ਜਨਤਾ ਪਾਰਟੀ ਹੈ,ਜੋ ਲੋਕਤੰਤਰ ਤਰੀਕੇ ਨਾਲ ਭਾਰਤ ਵਿੱਚ ਲਗਾਤਾਰ ਕੇਂਦਰ ਦੀ ਸੱਤਾ ਤੇ ਵੱਡੇ ਬਹੁਮਤ ਨਾਲ ਬਿਰਾਜਮਾਨ ਹੈ।ਇਸ ਦਾ ਕਾਰਨ ਇਹ ਹੈ ਭਾਜਪਾ ਕੇਡਰ ਬੇਸ ਪਾਰਟੀ ਹੈ ਅਤੇ ਆਪਣੇ ਹਰ ਮਿਹਨਤੀ ਵਰਕਰ ਦਾ ਮਾਣ ਸਨਮਾਨ ਕਰਦੀ ਹੈ ਤਾਂ ਹੀ ਭਾਜਪਾ ਵਿੱਚ ਕੰਮ ਕਰਨ ਵਾਲਾ ਮਿਹਨਤੀ ਵਰਕਰ ਮੁੱਖ ਮੰਤਰੀ, ਪ੍ਰਧਾਨ ਮੰਤਰੀ ਦੇ ਮਾਣਮੱਤੇ ਅਹੁਦੇ ਤੱਕ ਪੁੱਜਾ ਹੈ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪਾਰਟੀ ਵਿੱਚ ਭਾਈ ਭਤੀਜਾਵਾਦ ਨਹੀਂ ਹੈ ਅਤੇ ਹਰ ਇਨਸਾਨ ਨੂੰ ਮਿਹਨਤ ਅਤੇ ਸੇਵਾ ਕਰਨ ਦਾ ਮੌਕਾ ਮਿਲਦਾ ਹੈ।ਉਨਾਂ ਕਿਹਾ ਕਿ ਤਰਨਤਾਰਨ ਤੋਂ ਬਹੁਤ ਹੀ ਮਿਹਨਤ ਕਰਨ ਵਾਲੇ ਇਨਸਾਨ ਨਿਸ਼ਾਨ ਸਿੰਘ ਗਿਆਨ ਢਾਬੇ ਵਾਲੇ ਜਿੰਨਾ ਦਾ ਸਮਾਜਿਕ ਤੌਰ ‘ਤੇ ਬਹੁਤ ਪਿਆਰ ਸਤਿਕਾਰ,ਹਰਮਨ ਪਿਆਰਤਾ ਹੈ ਪਰ ਹੁਣ ਰਾਜਨੀਤਿਕ ਤੌਰ ‘ਤੇ ਭਾਜਪਾ ਵਿੱਚ ਆਉਣ ਤੇ ਇਹ ਮਾਣ ਸਨਮਾਨ ਹੋਰ ਵਧੇਗਾ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਾਣ ਹੈ ਅਜਿਹੇ ਵਰਕਰਾਂ ਤੇ ਜੋ ਸਮਾਜ ਸੇਵੀ ਕਾਰਜਾਂ ਵਿੱਚ ਹਿੱਸਾ ਲੈ ਕੇ ਲੋਕਾਂ ਦੀ ਨਿਸ਼ਕਾਮ ਸੇਵਾ ਲਈ ਤਤਪਰ ਰਹਿੰਦੇ ਹਨ। ਇਸ ਮੌਕੇ ‘ਤੇ ਸ਼ਾਮਲ ਹੋਣ ਸਾਰੇ ਹੀ ਮੋਹਤਬਰ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਭਵਿੱਖ ਵਿੱਚ ਹਮੇਸ਼ਾਂ ਹੀ ਇਕਜੁੱਟ ਹੋ ਕੇ ਭਾਜਪਾ ਦੀ ਮਜਬੂਤੀ ਲਈ ਕੰਮ ਕਰਦੇ ਰਹਿਣਗੇ।ਇਸ ਮੌਕੇ ‘ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਸਰਕਲ ਪ੍ਰਧਾਨ ਪਵਨ ਕੁੰਦਰਾ,ਵਪਾਰ ਸੈੱਲ ਕੋ ਕਨਵੀਨਰ ਵਿਵੇਕ ਅਗਰਵਾਲ,ਕੁਲਦੀਪ ਸਿੰਘ ਮਲੀਆ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ।

LEAVE A REPLY

Please enter your comment!
Please enter your name here