ਤਰਨਤਾਰਨ ਪੁਲਿਸ ਵਲੋਂ ਵੱਡੀ ਮਾਤਰਾ ਵਿੱਚ ਹਥਿਆਰ,ਖੋਹਸੁ਼ਦਾ ਮੋਟਰਸਾਈਕਲ,ਸੋਨਾ ਤੇ ਨਗਦੀ ਸਮੇਤ 11 ਮੁਲਜ਼ਮ ਗ੍ਰਿਫਤਾਰ

0
149

8 ਮੋਟਰਸਾਈਕਲ,5 ਪਿਸਤੌਲ,ਸੋਨਾ,ਨਗਦੀ ਤੇ ਹੋਰ ਹਥਿਆਰ ਕੀਤੇ ਗਏ ਬਰਾਮਦ
ਤਰਨਤਾਰਨ,
ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਰਮੀਤ ਸਿੰਘ ਚੌਹਾਨ ਆਈਪੀਐਸ ਵਲੋਂ ਜ਼ਿਲ੍ਹੇ ਵਿੱਚ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਚਲਾਏ ਗਏ ਸਪੈਸ਼ਲ ਆਪ੍ਰੇਸ਼ਨ ‘ਸਭ ਫੜੇ ਜਾਣਗੇ’ ਤਹਿਤ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਦੀ ਨਿਗਰਾਨੀ ਹੇਠ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਵਲੋਂ ਡੀਐਸਪੀ ਸਬ-ਡਵੀਜ਼ਨ ਸ਼੍ਰੀ ਗੋਇੰਦਵਾਲ ਸਾਹਿਬ ਅਰੁਣ ਸ਼ਰਮਾ ਦੀ ਅਗਵਾਈ ਹੇਠ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਵੱਡੇ ਗਿਰੋਹਾਂ ਦਾ ਪਰਦਾਫਾਸ਼ ਕਰਦੇ ਹੋਏ 11 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ,ਜਦਕਿ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ।ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ ਖੋਹਸੁ਼ਦਾ 8 ਮੋਟਰਸਾਈਕਲ,5 ਪਿਸਤੌਲ ਸਮੇਤ ਮੈਗਜ਼ੀਨ, ਮੋਬਾਈਲ,ਸੋਨਾ,ਨਗਦੀ ਤੇ ਹੋਰ ਹਥਿਆਰ ਬਰਾਮਦ ਕਰਕੇ ਉਨ੍ਹਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਚੋਹਲਾ ਸਾਹਿਬ,ਥਾਣਾ ਸ਼੍ਰੀ ਗੋਇੰਦਵਾਲ ਸਾਹਿਬ ਅਤੇ ਥਾਣਾ ਹਰੀਕੇ ਵਿਖੇ ਮੁਕੱਦਮੇ ਦਰਜ ਕੀਤੇ ਗਏ ਹਨ।ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਰਮੀਤ ਸਿੰਘ ਚੌਹਾਨ ਆਈਪੀਐਸ ਵਲੋਂ ਦੱਸਿਆ ਗਿਆ ਕਿ
ਥਾਣਾ ਚੋਹਲਾ ਸਾਹਿਬ ਵਿਖੇ ਦਰਜ ਮੁਕੱਦਮਾ ਨੰਬਰ 41 ਅਧੀਨ ਐਸਐਚਓ ਸਬ ਇੰਸਪੈਕਟਰ ਵਿਨੋਦ ਸ਼ਰਮਾ ਦੀ ਟੀਮ ਵਲੋਂ ਮੁਲਜ਼ਮ ਮਨਦੀਪ ਸਿੰਘ ਉਰਫ ਮੋਨੂੰ ਪੁੱਤਰ ਜਸਪਾਲ ਸਿੰਘ ਵਾਸੀ ਚੋਹਲਾ ਸਾਹਿਬ,ਜਗਜੀਤ ਸਿੰਘ ਉਰਫ ਜੱਗਾ ਪੁੱਤਰ ਗੁਰਮੁੱਖ ਸਿੰਘ ਵਾਸੀ ਪੱਖੋਪੁਰ,ਗੁਰਬਿੰਦਰ ਸਿੰਘ ਉਰਫ ਗਿੰਦਰ ਪੁੱਤਰ ਭਗਵੰਤ ਸਿੰਘ ਵਾਸੀ ਸੰਗਤਪੁਰਾ,ਗੁਰਲੀਨ ਸਿੰਘ ਉਰਫ ਮੋਟਾ ਪੁੱਤਰ ਦਰਸ਼ਨ ਸਿੰਘ ਵਾਸੀ ਵੜਿੰਗ, ਪ੍ਰਭਦੀਪ ਸਿੰਘ ਪੁੱਤਰ ਲਾਲੀ ਵਾਸੀ ਚੋਹਲਾ ਸਾਹਿਬ ਹਾਲ ਵਾਸੀ ਬਰਵਾਲਾ,ਹਰਸ਼ ਪੁੱਤਰ ਨਾ-ਮਾਲੂਮ ਵਾਸੀ ਨਵਾਂਸ਼ਹਿਰ,ਹਰਸਿਮਰਨ ਪੁੱਤਰ ਨਾ-ਮਾਲੂਮ ਵਾਸੀ ਚੋਹਲਾ ਸਾਹਿਬ ਅਤੇ ਮਨਪ੍ਰੀਤ ਸਿੰਘ ਪੁੱਤਰ ਨਾ-ਮਾਲੂਮ ਵਾਸੀ ਨੌਸ਼ਹਿਰਾ ਪਨੂੰਆਂ ਦੇ ਗਿਰੋਹ ਜੋ ਜ਼ਿਲ੍ਹਾ ਤਰਨਤਾਰਨ ਅਤੇ ਹੋਰ ਜ਼ਿਲ੍ਹਿਆਂ ਵਿੱਚ ਲੁੱਟਾਂ ਖੋਹਾਂ,ਡਾਕੇ ਮਾਰਨ ਅਤੇ ਨਸ਼ੇ ਦੇ ਕਾਰੋਬਾਰ ਕਰਨ ਦੇ ਨਾਲ-ਨਾਲ ਪਿਸਤੌਲ ਅਤੇ ਹੋਰ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਮੋਟਰਸਾਈਕਲ,ਮੋਬਾਈਲ ਅਤੇ ਨਗਦੀ ਖੋਂਹਦੇ ਹਨ।ਇਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਮੁਖੀ ਚੋਹਲਾ ਸਾਹਿਬ ਸਬ-ਇੰਸਪੈਕਟਰ ਵਿਨੋਦ ਸ਼ਰਮਾ ਦੀ ਟੀਮ ਵਲੋਂ ਉਕਤ ਗਿਰੋਹ ਦੇ ਮੁਲਜ਼ਮ ਮਨਦੀਪ ਸਿੰਘ ਉਰਫ ਮੋਨੂੰ,ਜਗਜੀਤ ਸਿੰਘ ਉਰਫ ਜੱਗਾ,ਗੁਰਬਿੰਦਰ ਸਿੰਘ ਉਰਫ ਗਿੰਦਰ,ਗੁਰਲੀਨ ਸਿੰਘ ਉਰਫ ਮੋਟਾ ਅਤੇ ਮੁਹੱਬਤ ਪੁੱਤਰ ਪੂਰਨ ਸਿੰਘ ਨੂੰ ਗ੍ਰਿਫਤਾਰ ਕਰਕੇ ਇੰਨਾ ਪਾਸੋਂ 5 ਮੋਟਰਸਾਈਕਲ,2 ਦੇਸੀ ਪਿਸਤੌਲ,1 ਬਰੇਟਾ ਇਟਲੀ ਮੇਡ ਪਿਸਤੌਲ,5 ਮੈਗਜ਼ੀਨ,12 ਜਿੰਦਾ ਰੌਂਦ ਅਤੇ 12 ਖੋਹਸੁਦਾ ਮੋਬਾਈਲ ਬਰਾਮਦ ਕਰਕੇ ਵੱਖ ਵੱਖ ਧਾਰਾਵਾਂ ਹੇਠ ਥਾਣਾ ਚੋਹਲਾ ਸਾਹਿਬ ਵਿਖੇ ਕੇਸ ਦਰਜ ਕੀਤਾ ਗਿਆ ਹੈ।ਐਸਐਚਓ ਵਿਨੋਦ ਸ਼ਰਮਾ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਲੋਂ ਪਿਛਲੇ ਦੋ ਮਹੀਨਿਆਂ ਕਰੀਬ 45 ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ।
ਇਸੇ ਤਰ੍ਹਾਂ ਥਾਣਾ ਸ਼੍ਰੀ ਗੋਇੰਦਵਾਲ ਸਾਹਿਬ ਦੇ ਮੁੱਖ ਅਫਸਰ ਇੰਸਪੈਕਟਰ ਰਜਿੰਦਰ ਸਿੰਘ ਦੀ ਟੀਮ ਵਲੋਂ ਵਲੋਂ ਮੁਲਜ਼ਮ ਸਨੀ ਸ਼ਰਮਾ ਉਰਫ ਉਦੈ ਪੁੱਤਰ ਨਰਿੰਦਰ ਕੁਮਾਰ,ਰੋਹਿਤ ਉਰਫ ਬੱਬੂ ਪੁੱਤਰ ਸੋਨੂੰ,ਸੌਰਵ,ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਤਰਨਤਾਰਨ, ਤਲਵਿੰਦਰ ਸਿੰਘ ਉਰਫ ਤਿੰਤੂ ਪੁੱਤਰ ਸੁਖਵਿੰਦਰ ਸਿੰਘ,ਮਨਦੀਪ ਸਿੰਘ ਉਰਫ ਮੰਨੂ ਪੁੱਤਰ ਸਵਿੰਦਰ ਸਿੰਘ,ਅਰਜਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀਆਨ ਸ਼੍ਰੀ ਗੋਇੰਦਵਾਲ ਸਾਹਿਬ ਅਤੇ 5/7 ਹੋਰ ਅਣਪਛਾਤੇ ਵਿਅਕਤੀਆਂ ਵਲੋਂ ਬਣਾਏ ਗਿਰੋਹ ਜੋ ਲੁਟਾਂ ਖੋਹਾਂ,ਡਾਕੇ ਮਾਰਨ ਅਤੇ ਪਿਸਤੌਲ ਤੇ ਹੋਰ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਮੋਟਰਸਾਈਕਲ,ਮੋਬਾਈਲ ਅਤੇ ਨਗਦੀ ਖੋਂਹਦੇ ਹਨ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਸਨੀ ਉਰਫ ਉਦੈ,ਰੋਹਿਤ ਉਰਫ ਬੱਬੂ, ਤਲਵਿੰਦਰ ਸਿੰਘ ਉਰਫ ਤਿੰਤੂ ਅਤੇ ਮਨਦੀਪ ਸਿੰਘ ਉਰਫ ਮੰਨੂ ਨੂੰ ਗ੍ਰਿਫਤਾਰ ਕਰ ਲਿਆ ਹੈ।ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਕੋਲੋਂ 3 ਮੋਟਰਸਾਈਕਲ,1 ਪਿਸਤੌਲ 32 ਬੋਰ ਸਮੇਤ 8 ਰੌਂਦ,3 ਖੋਹਸੁ਼ਦਾ ਮੋਬਾਈਲ ਫੋਨ,ਇੱਕ ਦਾਤਰ ਅਤੇ ਦੋ ਕ੍ਰਿਪਾਨਾਂ ਬਰਾਮਦ ਕਰਕੇ ਥਾਣਾ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਗਿਰੋਹ ਵਲੋਂ ਹੁਣ ਤੱਕ ਕਰੀਬ 35 ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ।ਇਸੇ ਤਰ੍ਹਾਂ ਥਾਣਾ ਹਰੀਕੇ ਦੇ ਮੁੱਖ ਅਫਸਰ ਸਬ ਇੰਸਪੈਕਟਰ ਸੁਨੀਤਾ ਰਾਣੀ ਵਲੋਂ ਥਾਣਾ ਹਰੀਕੇ ਵਿਖੇ ਮਿਤੀ 14/5/23 ਨੂੰ ਦਰਜ਼ ਮੁਕੱਦਮਾ ਨੰਬਰ 39 ਦੇ ਤਹਿਤ ਮੁਲਜ਼ਮ ਅਮਨ ਪੁੱਤਰ ਕਾਲਾ ਰਾਮ ਅਤੇ ਵਿਜੇ ਉਰਫ ਘੀਸੋ਼ ਪੁੱਤਰ ਮੰਨਾ ਸਿੰਘ ਵਾਸੀਆਨ ਭਗਤਾਂ ਵਾਲਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਇੰਨ੍ਹਾਂ ਪਾਸੋਂ 57 ਗ੍ਰਾਮ ਸੋਨਾ,2 ਲੱਖ ਦੀ ਨਗਦੀ ਅਤੇ ਇੱਕ ਪਿਸਤੌਲ 32 ਬੋਰ ਬਰਾਮਦ ਕੀਤਾ ਗਿਆ ਹੈ।ਪੁਲਿਸ ਵਲੋਂ ਦੋਸ਼ੀਆਂ ਪਾਸੋਂ ਅੱਗੇ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here