ਲੁਧਿਆਣਾ, 11 ਅਕਤੂਬਰ – ਸ਼੍ਰੋਮਣੀ ਦਲ ਦੇ ਕੌਮੀ ਉਪ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਕਰਕੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਵਿਕਰੀ ਵੱਡੇ ਪੱਧਰ ਤੇ ਹੁੰਦੀ ਹੈ ਤੇ ਇਹਨਾਂ ਦਿਨਾਂ ਵਿੱਚ ਕੁੱਝ ਲੋਭੀ ਕਿਸਮ ਦੇ ਕਾਰੋਬਾਰੀ ਆਪਣੇ ਸਵਾਰਥਾਂ ਹਿੱਤ ਮਿਲਾਵਟੀ ਖਾਣ ਪੀਣ ਦੀਆਂ ਵਸਤੂਆਂ ਬਣਾ ਕੇ ਬਜਾਰਾਂ ਵਿੱਚ ਵੇਚਣ ਲਈ ਤਿਆਰ ਕਰਦੇ ਹਨ ਜਿਸ ਨਾਲ ਲੋਕਾਂ ਦੀ ਆਰਥਿਕ ਲੁੱਟ ਤਾਂ ਹੁੰਦੀ ਹੀ ਹੈ ਨਾਲ ਹੀ ਉਨ੍ਹਾਂ ਦੀ ਸਿਹਤ ਨੂੰ ਤਾਂ ਖਰਾਬ ਕਰਦੀਆਂ ਹਨ। ਗਰਚਾ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪ੍ਰਸ਼ਾਸਨ ਨੂੰ ਸਖਤ ਹਿਦਾਇਤਾਂ ਦੇਕੇ ਮਿਲਾਵਟੀ ਖਾਣ ਪੀਣ ਦੀਆਂ ਵਸਤੁਆਂ ਬਨਾਉਣ ਵਾਲਿਆਂ ਖਿਲਾਫ਼ ਕਾਰਵਾਈ ਕਰੇ। ਪੰਜਾਬ ਦੇ ਵੱਡਿਆਂ ਸ਼ਹਿਰਾਂ ਵਿੱਚ ਸਿਹਤ ਮਹਿਕਮੇ, ਅਤੇ ਪ੍ਰਸ਼ਾਸਨ ਵੱਲੋਂ ਪੂਰਨ ਰੂਪ ਵਿੱਚ ਚੈਕਿੰਗ ਨਾ ਹੋਣ ਕਾਰਨ, ਨਕਲੀ ਵਸਤਾਂ, ਰੇਹੜੀਆਂ, ਢਾਬਿਆਂ, ਦੁਕਾਨਾਂ, ਹੋਟਲਾਂ ਤੋਂ ਲੋਕਾਂ ਨੂੰ ਪਰੋਸੀਆ ਜਾ ਰਹੀਆਂ ਹਨ ਜੋ ਮਨੁੱਖੀ ਸਿਹਤ ਵਾਸਤੇ ਬਹੁਤ ਹੀ ਨੁਕਸਾਨਦੇਹ ਹੈ, ਨਕਲੀ ਦੁੱਧ ਦੀ ਭਰਮਾਰ ਹੈ, ਨਕਲੀ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਦਹੀਂ ਮੱਖਣ ਪਨੀਰ ਖੋਆ ਘਿਓ ਆਦਿ ਸਿਹਤ ਵਾਸਤੇ ਨੁਕਸਾਨਦੇਹ ਹੈ। ਆਪ ਸਰਕਾਰ ਨੂੰ ਚਾਹੀਦਾ ਹੈ ਖ਼ਾਸ ਕਰਕੇ ਸਿਹਤ ਵਿਭਾਗ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਜਾਣ ਅਤੇ ਬਾਜ਼ਾਰ ਵਿੱਚ ਨਕਲੀ ਵਸਤਾਂ ਵੇਚਣ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ।
Boota Singh Basi
President & Chief Editor