ਤਿੰਨ ਭਾਰਤੀ ਵਿਦਿਆਰਥੀ ਸੜਕ ਹਾਦਸੇ ‘ਚ ਮਾਰੇ ਗਏ

0
189

*ਮ੍ਰਿਤਕਾਂ ‘ਚ ਦੋ ਲੈਸਟਰ ਯੂਨੀਵਰਸਿਟੀ ਦੇ ਵਿਦਿਆਰਥੀ ਸਨ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਭਾਰਤੀ ਮੂਲ ਦੇ ਚਾਰ ਦੋਸਤਾਂ ਨੂੰ ਕੀ ਪਤਾ ਸੀ ਕਿ ਸਕਾਟਲੈਂਡ ਵਿੱਚ ਛੁੱਟੀਆਂ ਮਨਾਉਣ ਤਾਂ ਆ ਗਏ ਪਰ ਵਾਪਸ ਜਿਉਂਦਾ ਇੱਕ ਹੀ ਜਾਵੇਗਾ। ਅਜਿਹੀ ਭਿਆਨਕ ਘਟਨਾ ਲੈਸਟਰ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਤੇ ਇੱਕ ਡਿਗਰੀ ਕਰ ਚੁੱਕੇ ਨੌਜਵਾਨ ਨਾਲ ਵਾਪਰੀ, ਜਦੋਂ ਉਹ ਹਾਈਲੈਂਡਜ ਵਿੱਚ ਫੋਰਟ ਵਿਲੀਅਮ ਰੋਡ ‘ਤੇ ਹਾਦਸੇ ਦੇ ਸ਼ਿਕਾਰ ਹੋ ਗਏ। ਸ਼ੁੱਕਰਵਾਰ ਨੂੰ ਦੁਪਹਿਰ ਢਾਈ ਵਜੇ ਹੋਏ ਐਕਸੀਡੈਂਟ ਵਿੱਚ ਗਿਰੀਸ਼ ਸੁਬਰਾਮਨੀਅਮ (23 ਸਾਲ), ਪਵਨ ਬਾਸ਼ੈਟੀ (23 ਸਾਲ) ਤੇ ਸੁਧਾਕਰ ਮੋਦੇਪੱਲੀ (30 ਸਾਲ) ਦੀ ਮੌਕੇ ‘ਤੇ ਮੌਤ ਹੋਈ ਦੱਸੀ ਗਈ ਹੈ ਜਦਕਿ ਸਾਈ ਵਰਮਾ ਚਿਲਕਾਮਾ (24 ਸਾਲ) ਦੀ ਹਾਲਤ ਗੰਭੀਰ ਦੱਸੀ ਗਈ ਹੈ। ਮ੍ਰਿਤਕਾਂ ‘ਚੋਂ ਗਿਰੀਸ਼ ਤੇ ਪਵਨ ਅਜੇ ਵਿਦਿਆਰਥੀ ਹਨ ਜਦਕ ਤੀਜਾ ਮ੍ਰਿਤਕ ਸੁਧਾਕਰ ਡਿਗਰੀ ਮੁਕੰਮਲ ਕਰਕੇ ਕੰਮ ਕਰ ਰਿਹਾ ਸੀ। ਗੰਭੀਰ ਜ਼ਖ਼ਮੀ ਸਾਈ ਵੀ ਵਿਦਿਆਰਥੀ ਹੈ ਤੇ ਉਸਨੂੰ ਗਲਾਸਗੋ ਦੇ ਕੁਈਨ ਐਲਿਜਾਬੈਥ ਯੂਨੀਵਰਸਿਟੀ ਹਸਪਤਾਲ ‘ਚ ਲਿਜਾਣ ਲਈ ਹੈਲੀਕਾਪਟਰ ਦੀ ਮਦਦ ਲਈ ਗਈ ਜਦਕਿ ਬਾਕੀ ਤਿੰਨਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮਾਮਲੇ ਵਿੱਚ ਇੱਕ 47 ਸਾਲਾ ਆਦਮੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here