ਤੁਥਪਿਕ ਆਰਟਿਸਟ ਤੇ ਵਾਤਾਵਰਨ ਪ੍ਰੇਮੀ ਬਲਜਿੰਦਰ ਮਾਨ ਵੱਲੋਂ ਲੋਕਾਂ ਨੂੰ ਅਪੀਲ ਵੱਧ ਤੋਂ ਲਗਾਉ ਰੁੱਖ
ਅੰਮ੍ਰਿਤਸਰ , 18 ਮਾਰਚ 2025
ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਇਸ ਦਾ ਨਾਮ ਵੀ ਪੰਜਾਬ ਇਸੇ ਲਈ ਪਿਆ ਪਰ ਪੰਜਾਬ ਦੇ ਵਿੱਚ ਪਾਣੀ ਦਾ ਲੈਵਲ ਇੰਨਾ ਹੇਠਾਂ ਚਲਾ ਗਿਆ ਹੈ ਉਸ ਦਾ ਮੁੱਖ ਕਾਰਨ ਹੈ ਦਰਖੱਤਾ ਨੂੰ ਕੱਟਣਾ ਅਤੇ ਲੋਕ ਕਹਿੰਦੇ ਵੀ ਹਨ ਕਿ ਕੁਦਰਤ ਦੇ ਨਾਲ ਕੋਈ ਛੇੜ-ਛਾੜ ਨਹੀਂ ਕਰਨੀ ਚਾਹੀਦੀ ਇਸੇ ਨੂੰ ਮੁੱਖ ਰੱਖਦੇ ਹੋਏ ਤੁਥਪਿਕ ਆਰਟਿਸਟ ਤੇ ਵਾਤਾਵਰਨ ਪ੍ਰੇਮੀ ਬਲਜਿੰਦਰ ਸਿੰਘ ਮਾਨ ਵਰਲਡ ਰਿਕਾਰਡ ਹੋਲਡਰ ਵੱਲੋਂ ਹਰਿਆਵਲ ਨੂੰ ਬਚਾਉਣ ਵਾਸਤੇ ਇੱਕ ਮੁਹਿਮ ਚਲਾਈ ਹੋਈ ਹੈ “ਇੱਕ ਕਦਮ ਹਰਿਆਵਲ ਵੱਲ” ਇਸ ਮੁਹਿਮ ਦੇ ਤਹਿਤ ਅੱਜ ਸਰਕਾਰੀ ਹਾਈ ਸਕੂਲ ਕਾਮਲਪੁਰਾ ਅੰਮ੍ਰਿਤਸਰ ਵਿਖੇ 50 ਵੱਖ ਵੱਖ ਤਰ੍ਹਾਂ ਦੇ ਛਾਂਅਦਾਰ ਪੌਦੇ ਤੇ ਫਲਾਂ ਦੇ ਬੂਟੇ ਲਗਾਏ ਤਾ ਜੋ ਵਾਤਾਵਰਨ ਨੂੰ ਹਰਿਆ ਭਰਿਆ ਰੱਖ ਕੇ ਬਚਾਇਆ ਜਾ ਸਕੇ !
ਇਸ ਮੌਕੇ ਤੇ ਬਲਜਿੰਦਰ ਮਾਨ ਨੇ ਦੱਸਿਆਂ ਕਿ ਸਰਕਾਰੀ ਹਾਈ ਸਕੂਲ ਕਾਮਲਪੁਰਾ ਅੰਮ੍ਰਿਤਸਰ 26ਵਾਂ ਸਕੂਲ ਹੈ ਜਿੱਥੇ ਉਹਨਾਂ ਨੇ ਮੁਫਤ ਵਿੱਚ ਬੂਟੇ ਲਗਾ ਕੇ ਸੇਵਾ ਨਿਭਾਈ ਹੈ। ਇਸ ਮੌਕੇ ਤੇ ਸਕੂਲ ਮੁੱਖ ਅਧਿਆਪਕ ਸ਼੍ਰੀ ਉਮੇਸ਼ ਗੁਪਤਾ ਜੀ ਅਤੇ ਗੁਲਜਿੰਦਰ ਸਿੰਘ ਗੁਰਮੇਸ਼ ਸਿੰਘ ਜਸਕਰਨ ਸਿੰਘ ਕਰਨਬੀਰ ਸਿੰਘ ,ਰਮਨ ਸ਼ਰਮਾ ,ਗੁਰਦੀਪ ਸਿੰਘ ਗਗਨਦੀਪ ਕੌਰ ਕੁਲਦੀਪ ਕੁਮਾਰ ਕਮਲ ਅਤੇ ਸਮੂਹ ਸਟਾਫ ਮੈਂਬਰ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ